Small Business Ideas: ਅਕਸਰ ਲੋਕ ਆਪਣੇ ਖਾਲੀ ਸਮੇਂ ਨੂੰ ਸੁਚਾਰੂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਇਸ ਸਮੇਂ ਨੂੰ ਕਿਵੇਂ ਇਸਤੇਮਾਲ ਕੀਤਾ ਜਾਵੇ। ਅੱਜ ਅਸੀਂ ਤੁਹਾਨੂੰ ਖਾਲੀ ਸਮੇਂ ਵਿੱਚ ਇੱਕ ਕੀਤੇ ਜਾਣ ਵਾਲੇ ਐਸੇ ਕੰਮ ਬਾਰੇ ਦੱਸਾਂਗੇ ਜਿਸ ਨਾਲ ਤੁਹਾਡਾ ਸਮਾਂ ਵੀ ਸੁਚਾਰੂ ਹੋਵੇਗਾ ਅਤੇ ਤੁਹਾਨੂੰ ਕਮਾਈ ਵੀ ਹੋਵੇਗੀ।
ਇਸ ਨਾਲ ਤੁਸੀਂ ਘਰ ਬੈਠੇ ਵਧੀਆ ਕਮਾਈ ਵੀ ਕਰ ਸਕਦੇ ਹੋ। ਅਸੀਂ ਗੱਲ ਕਰ ਰਹੇ ਹਾਂ ਘਰ ਵਿੱਚ ਗ੍ਰੀਟਿੰਗ ਕਾਰਡ ਬਣਾਉਣ ਦੀ। ਅੱਜ-ਕੱਲ੍ਹ ਬਾਜ਼ਾਰ ਵਿੱਚ ਇਸਦੀ ਚੰਗੀ ਮੰਗ ਹੈ ਅਤੇ ਇਸ ਲਈ ਲੋਕ ਚੰਗੇ ਪੈਸੇ ਖਰਚਣ ਨੂੰ ਵੀ ਤਿਆਰ ਹਨ ਪਰ ਉਹਨਾਂ ਨੂੰ ਕੁੱਝ ਵਧੀਆ ਅਤੇ ਕ੍ਰਿਏਟਿਵ ਮਿਲਣਾ ਚਾਹੀਦਾ ਹੈ। ਇਸ ਕੰਮ ਨੂੰ ਤੁਸੀਂ ਆਪਣੇ ਘਰ ਬੈਠੇ ਖਾਲੀ ਸਮੇਂ ਵਿੱਚ ਕਰ ਸਕਦਾ ਹੋ। ਅਸੀਂ ਤੁਹਾਨੂੰ ਇਸ ਬਾਰੇ ਸਾਰੀ ਜਾਣਕਾਰੀ ਦੇ ਰਹੇ ਹਾਂ।
ਇੰਝ ਕਰੋ ਸ਼ੁਰੂਆਤ: ਸਭ ਤੋਂ ਪਹਿਲਾਂ ਤੁਹਾਨੂੰ ਗ੍ਰੀਟਿੰਗ ਕਾਰਡ ਬਣਾਉਣ ਲਈ ਜ਼ਰੂਰੀ ਸਮਾਨ ਜਿਵੇਂ ਵੱਖ-ਵੱਖ ਕਾਗਜ਼, ਪੈੱਨ, ਰੰਗ, ਸਜਾਵਟੀ ਵਸਤੂਆਂ, ਗੂੰਦ, ਵਰਕਿੰਗ ਟੇਬਲ ਆਦਿ ਦਾ ਬੰਦੋਬਸਤ ਕਰਨਾ ਹੋਵੇਗਾ। ਜੇਕਰ ਤੁਸੀਂ ਕੰਪਿਊਟਰ ਨਾਲ ਕਾਰਡ ਡਿਜ਼ਾਈਨ ਕਰਨ ਬਾਰੇ ਸੋਚ ਰਹੇ ਹੋ ਤਾਂ ਇਸ ਲਈ, ਤੁਹਾਨੂੰ ਅਡੋਬ ਫੋਟੋਸ਼ਾਪ, ਅਡੋਬ ਸਪਾਰਕ, ਗ੍ਰੀਟਿੰਗ ਕਾਰਡ ਸਟੂਡੀਓ ਵਰਗੇ ਡਿਜ਼ਾਈਨਿੰਗ ਜਾਂ ਐਡੀਟਿੰਗ ਸੌਫਟਵੇਅਰ ਵਾਲੇ ਡੈਸਕਟਾਪ ਦੀ ਜ਼ਰੂਰਤ ਹੋਏਗੀ। ਇਸ ਤੋਂ ਇਲਾਵਾ ਤੁਹਾਨੂੰ ਵੱਖਰੇ ਪ੍ਰਿੰਟਿੰਗ ਪੇਪਰ ਦੀ ਲੋੜ ਪਵੇਗੀ ਕਿਉਂਕਿ ਗ੍ਰੀਟਿੰਗ ਕਾਰਡ ਕਿਸੇ ਸਾਧਾਰਨ ਕਾਗਜ਼ ਦੀ ਬਜਾਏ ਵਧੀਆ ਦਿੱਖ ਵਾਲੇ ਕਾਗਜ਼ 'ਤੇ ਬਣਾਏ ਜਾਣੇ ਚਾਹੀਦੇ ਹਨ।
ਹੈੰਡਮੇਡ ਗ੍ਰੀਟਿੰਗ ਕਾਰਡ ਦੀ ਹੈ ਭਾਰੀ ਮੰਗ: ਬੇਸ਼ੱਕ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਗ੍ਰੀਟਿੰਗ ਕਾਰਡ ਪਹਿਲਾਂ ਹੀ ਉਪਲਬਧ ਹਨ ਪਰ ਉਹ ਮਸ਼ੀਨ ਨਾਲ ਬਣੇ ਹੁੰਦੇ ਹਨ ਅਤੇ ਲੋਕ ਅੱਜ ਹੈੰਡਮੇਡ ਗ੍ਰੀਟਿੰਗ ਕਾਰਡਾਂ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ। ਤੁਸੀਂ ਆਪਣੇ ਬਣੇ ਕਾਰਡ ਨੂੰ ਵੇਚਣ 'ਤੇ ਚੰਗੀ ਕੀਮਤ ਪ੍ਰਾਪਤ ਕਰ ਸਕਦੇ ਹੋ। ਤੁਸੀਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਆਪਣੇ ਕੰਮ ਬਾਰੇ ਦੱਸ ਕੇ ਸਿੱਧੇ ਆਰਡਰ ਵੀ ਲੈ ਸਕਦੇ ਹੋ।
ਕਾਰਡ ਨੂੰ ਬਣਾਓ ਕ੍ਰਿਏਟਿਵ: ਕ੍ਰਿਏਟਿਵ ਹੋਣਾ ਇਸ ਕੰਮ ਦਾ ਸਭ ਤੋਂ ਜ਼ਰੂਰੀ ਅੰਗ ਹੈ। ਤੁਸੀਂ ਜਿੰਨੇ ਜ਼ਿਆਦਾ ਕ੍ਰਿਏਟਿਵ ਹੋਵੋਗੇ, ਤੁਹਾਡੇ ਕਾਰਡਾਂ ਦੀ ਮੰਗ ਵੀ ਉਸ ਹਿਸਾਬ ਨਾਲ ਹੋਵੇਗੀ। ਤੁਸੀਂ ਪੇਂਟਿੰਗ, ਸਟੀਚਿੰਗ, ਪੇਪਰ ਕੁਇਲਿੰਗ, ਪੌਪ-ਅਪ ਕਾਰਡ ਅਤੇ ਕਸਟਮਾਈਜ਼ ਕੀਤੇ ਹਿੱਸੇ ਅਤੇ ਫੋਟੋਆਂ ਨੂੰ ਗਾਹਕ ਦੀ ਮੰਗ ਅਨੁਸਾਰ ਜੋੜ ਕੇ ਵੱਖ-ਵੱਖ ਕਿਸਮਾਂ ਦੇ ਕਾਰਡ ਡਿਜ਼ਾਈਨ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣੇ ਕਾਰਡਾਂ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਣ ਵਿੱਚ ਕਾਮਯਾਬ ਹੋਵੋਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business idea, Career, Earn money