Home /News /business /

ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਵਧੀਆ ਰਿਟਰਨ ਤਾਂ ਇੱਥੇ ਕਰੋ ਨਿਵੇਸ਼, ਬੈਂਕਾਂ ਨਾਲੋਂ ਵਧੀਆ ਮਿਲ ਰਿਹਾ ਹੈ ਵਿਆਜ

ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਵਧੀਆ ਰਿਟਰਨ ਤਾਂ ਇੱਥੇ ਕਰੋ ਨਿਵੇਸ਼, ਬੈਂਕਾਂ ਨਾਲੋਂ ਵਧੀਆ ਮਿਲ ਰਿਹਾ ਹੈ ਵਿਆਜ

ਭਾਰਤ ਸਰਕਾਰ ਨੇ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਸਕੀਮ ਵਿੱਚ ਅੰਸ਼ਕ ਵਿਦਡਰਾਅ ਦੀ ਸਹੂਲਤ ਦੀ ਇਜਾਜ਼ਤ ਵੀ ਦਿੱਤੀ ਹੈ

ਭਾਰਤ ਸਰਕਾਰ ਨੇ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਸਕੀਮ ਵਿੱਚ ਅੰਸ਼ਕ ਵਿਦਡਰਾਅ ਦੀ ਸਹੂਲਤ ਦੀ ਇਜਾਜ਼ਤ ਵੀ ਦਿੱਤੀ ਹੈ

ਦੇਸ਼ ਦੇ ਅੰਦਰ ਮਹਿਲਾ ਨਾਗਰਿਕਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ​​ਕਰਨ ਲਈ ਇਸਦੀ ਸ਼ੁਰੂਆਤ ਕੀਤੀ ਗਈ ਹੈ। ਦੂਜੇ ਪਾਸੇ ਰੇਪੋ ਰੇਟ ਵਧਣ ਨਾਲ ਬੈਂਕਾਂ ਵੀ FD ਉੱਤੇ ਆਕਰਸ਼ਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਹੇ ਹਨ। ਜੇਕਰ ਤੁਸੀਂ ਵੀ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ "ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ" ਬਾਰੇ ਸਾਰੀ ਜਾਣਕਾਰੀ ਦੇਵਾਂਗੇ।

ਹੋਰ ਪੜ੍ਹੋ ...
  • Share this:

    Bank News: ਵਿੱਤੀ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਹੀ ਨਵੇਂ ਵਿੱਤੀ ਸਾਲ ਦੇ ਲਈ ਆਮ ਬਜਟ ਪੇਸ਼ ਕੀਤਾ ਜਾਂਦਾ ਹੈ। ਆਮ ਬਜਟ ਤੋਂ ਆਮ ਆਦਮੀ ਨੂੰ ਬਹੁਤ ਉਮੀਦਾਂ ਹੁੰਦੀਆਂ ਹਨ। ਇਸ ਵਾਰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਛੋਟੀਆਂ ਬੱਚਤ ਯੋਜਨਾਵਾਂ ਨੂੰ ਉਤਸ਼ਾਹਿਤ ਕਰਦੇ ਹੋਏ ਔਰਤਾਂ ਲਈ ਇੱਕ ਖਾਸ ਯੋਜਨਾ "ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ" ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਔਰਤਾਂ ਅਤੇ ਲੜਕੀਆਂ ਨੂੰ ਬੱਚਤ ਦਾ ਵਧੀਆ ਵਿਕਲਪ ਮਿਲੇਗਾ।

    ਦੇਸ਼ ਦੇ ਅੰਦਰ ਮਹਿਲਾ ਨਾਗਰਿਕਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ​​ਕਰਨ ਲਈ ਇਸਦੀ ਸ਼ੁਰੂਆਤ ਕੀਤੀ ਗਈ ਹੈ। ਦੂਜੇ ਪਾਸੇ ਰੇਪੋ ਰੇਟ ਵਧਣ ਨਾਲ ਬੈਂਕਾਂ ਵੀ FD ਉੱਤੇ ਆਕਰਸ਼ਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਹੇ ਹਨ। ਜੇਕਰ ਤੁਸੀਂ ਵੀ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ "ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ" ਬਾਰੇ ਸਾਰੀ ਜਾਣਕਾਰੀ ਦੇਵਾਂਗੇ।

    ਕੀ ਹੈ "ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ": ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਹ ਸਕੀਮ ਔਰਤਾਂ ਅਤੇ ਲੜਕੀਆਂ ਲਈ ਹੈ। ਇਸ ਵਿੱਚ ਇੱਕਠੇ ਪੈਸੇ ਜਮ੍ਹਾਂ ਕਰਕੇ ਵਧੀਆ ਵਿਆਜ ਪ੍ਰਾਪਤ ਕਰਨ ਦੀ ਸੁਵਿਧਾ ਹੈ। ਇਹ ਜਮ੍ਹਾਂ ਦੋ ਸਾਲ ਲਈ ਲਾਕ-ਇਨ ਪੀਰਿਯਡ ਦੇ ਨਾਲ ਆਉਂਦਾ ਹੈ।

    ਕਿੰਨਾ ਕਰ ਸਕਦੇ ਹਾਂ ਨਿਵੇਸ਼: ਜੇਕਰ "ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ" ਵਿੱਚ ਨਿਵੇਸ਼ ਦੀ ਗੱਲ ਕਰੀਏ ਤਾਂ ਇਸ ਵਿੱਚ ਕੋਈ ਵੀ ਔਰਤ ਜਾਂ ਲੜਕੀ ਆਪਣੇ ਨਾਮ 'ਤੇ ਵੱਧ ਤੋਂ ਵੱਧ 2 ਲੱਖ ਰੁਪਏ ਜਮਾਂ ਕਰ ਸਕਦੀ ਹੈ।

    ਵਿਆਜ ਦਰ: "ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ" ਦੀ ਸਭ ਤੋਂ ਵਧੀਆ ਗੱਲ ਇਸ 'ਤੇ ਮਿਲਣ ਵਾਲਾ ਵਿਆਜ ਹੈ। ਤੁਹਾਨੂੰ ਦੱਸ ਦੇਈਏ ਕਿ "ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ" 'ਤੇ ਸਰਕਾਰ ਨੇ 7.5% ਵਿਆਜ ਦਰ ਦੀ ਪੇਸ਼ਕਸ਼ ਕੀਤੀ ਹੈ। ਇਹ ਸਥਿਰ ਵਿਆਜ ਦਰ ਹੈ। ਇਸ ਸਮੇਂ ਇਹ ਵਿਆਜ ਦਰ ਬੈਂਕ ਫਿਕਸਡ ਡਿਪਾਜ਼ਿਟ ਅਤੇ ਹੋਰ ਪ੍ਰਸਿੱਧ ਨਿਵੇਸ਼ ਯੋਜਨਾਵਾਂ ਜਿਵੇਂ ਕਿ ਪੋਸਟ ਆਫਿਸ ਮਹੀਨਾਵਾਰ ਆਮਦਨ ਯੋਜਨਾ (POMIS), ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ (SCSS), PPF, ਨੈਸ਼ਨਲ ਸੇਵਿੰਗ ਸਰਟੀਫਿਕੇਟ (NSC), ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਤੋਂ ਵੱਧ ਹੈ।

    ਮਿਆਦ: ਮਹਿਲਾ ਸਨਮਾਨ ਬੱਚਤ ਪੱਤਰ ਦੇ ਤਹਿਤ ਇਕਮੁਸ਼ਤ ਜਮ੍ਹਾਂ ਸਹੂਲਤ 2023 ਤੋਂ 2025 ਦੇ ਵਿਚਕਾਰ ਦੋ ਸਾਲਾਂ ਦੀ ਮਿਆਦ ਲਈ ਹੋਵੇਗੀ।

    ਮਿਲੇਗਾ ਟੈਕਸ ਲਾਭ: ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਛੋਟੀਆਂ ਬੱਚਤ ਯੋਜਨਾਵਾਂ ਜਿਵੇਂ ਬਲਿਕ ਪ੍ਰੋਵੀਡੈਂਟ ਫੰਡ (PPF), ਸੀਨੀਅਰ ਸਿਟੀਜ਼ਨ ਸਮਾਲ ਸੇਵਿੰਗਜ਼ ਸਕੀਮ (SCSS), ਨੈਸ਼ਨਲ ਸੇਵਿੰਗ ਸਰਟੀਫਿਕੇਟ (NSC), ਅਤੇ ਸੁਕੰਨਿਆ ਸਮ੍ਰਿਧੀ ਯੋਜਨਾ (SSY) ਸਕੀਮ ਵਿੱਚ ਸੈਕਸ਼ਨ 80C ਦੇ ਤਹਿਤ ਟੈਕਸ ਲਾਭ ਮਿਲਦਾ ਹੈ। ਹਾਲਾਂਕਿ, ਸਕੀਮ ਦੇ ਟੈਕਸ ਢਾਂਚੇ ਬਾਰੇ ਅਜੇ ਪਤਾ ਨਹੀਂ ਹੈ।

    ਅੰਸ਼ਕ ਵਿਦਡਰਾਅ ਦੀ ਸਹੂਲਤ: ਭਾਰਤ ਸਰਕਾਰ ਨੇ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਸਕੀਮ ਵਿੱਚ ਅੰਸ਼ਕ ਵਿਦਡਰਾਅ ਦੀ ਸਹੂਲਤ ਦੀ ਇਜਾਜ਼ਤ ਵੀ ਦਿੱਤੀ ਹੈ।

    ਕਿੱਥੇ ਅਤੇ ਕਿਵੇਂ ਖੋਲ੍ਹਣਾ ਹੈ ਖਾਤਾ: ਇਹ ਸਕੀਮ 2023-24 ਵਿੱਤੀ ਸਾਲ ਲਈ ਹੈ, ਇਸ ਲਈ ਇਸਦੇ ਬਾਰੇ ਜ਼ਿਆਦਾ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸਕੀਮ 1 ਅਪ੍ਰੈਲ, 2023 ਤੋਂ ਕਿਸੇ ਵੀ ਸਰਕਾਰੀ ਬੈਂਕਾਂ ਵਿੱਚ ਖੋਲ੍ਹੀ ਜਾ ਸਕਦੀ ਹੈ।

    ਬੈਂਕਾਂ ਨਾਲ ਤੁਲਨਾ: ਜੇਕਰ ਅਸੀਂ "ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ" ਦੇ ਵਿਆਜ ਦੀ ਤੁਲਨਾ ਬੈਂਕਾਂ ਨਾਲ ਕਰੀਏ ਤਾਂ ਇਹ ਸਭ ਤੋਂ ਵੱਧ ਵਿਆਜ ਦੇਣ ਵਾਲੀ ਸਕੀਮ ਹੈ। ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਪਬਲਿਕ ਸੈਕਟਰ ਬੈਂਕ ਸਟੇਟ ਬੈਂਕ ਆਫ ਇੰਡੀਆ (SBI) 6.75% ਵਿਆਜ ਦੇ ਰਹੀ ਹੈ। ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਦੋ ਸਾਲਾਂ ਦੇ ਅੰਦਰ ਪਰਿਪੱਕ ਹੋਣ ਵਾਲੀਆਂ ਜਮ੍ਹਾਂ ਰਕਮਾਂ 'ਤੇ 7% ਦੀ ਵਿਆਜ ਦਰ ਦੀ ਪੇਸ਼ਕਸ਼ ਕਰਦੇ ਹਨ।

    ਸਿਰਫ਼ IDFC ਫਸਟ ਬੈਂਕ ਅਤੇ ਇੰਡਸਇੰਡ ਬੈਂਕ ਹੀ ਦੋ ਅਜਿਹੇ ਬੈਂਕ ਹਨ ਜੋ 2-ਸਾਲ ਦੀ FD ਲਈ 7.5% ਦੀ ਵਿਆਜ ਦਰ ਦੀ ਪੇਸ਼ਕਸ਼ ਕਰਦੇ ਹਨ।

    First published:

    Tags: Bank related news, Business, Saving schemes