IRCTC Tour to Nepal: ਜੋ ਲੋਕ ਘੁੰਮਣ ਫਿਰਨ ਦੇ ਸ਼ੌਕੀਨ ਹੁੰਦੇ ਹਨ ਉਹ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਭਾਰਤ ਵਿੱਚ ਘੁੰਮਣ ਲਈ ਬਹੁਤ ਸਾਰੀਆਂ ਧਾਰਮਿਕ ਅਤੇ ਇਤਿਹਾਸਿਕ ਥਾਵਾਂ ਹਨ। ਇਸ ਦੇ ਨਾਲ ਹੀ ਭਾਰਤ ਦੇ ਗੁਆਂਢੀ ਮੁਲਕ ਵੀ ਖੂਬਸੂਰਤੀ ਨਾਲ ਭਰੇ ਹੋਏ ਹਨ। ਜੇਕਰ ਤੁਸੀਂ ਘੁੰਮਣ-ਫਿਰਨ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਨੂੰ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੀ ਯਾਤਰਾ ਦਾ IRCTC ਦੁਆਰਾ ਲਿਆਂਦਾ ਪੈਕੇਜ ਦੱਸ ਰਹੇ ਹਾਂ। ਨੇਪਾਲ ਆਪਣੀ ਖੂਬਸੂਰਤੀ ਕਰਕੇ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ। ਇਹ ਹਿੰਦੂ ਧਰਮ ਦੇ ਮੰਨਣ ਵਾਲਿਆਂ ਲਈ ਇੱਕ ਖ਼ਾਸ ਸਥਾਨ ਹੈ। ਜੇਕਰ ਤੁਸੀਂ ਘੱਟ ਬਜਟ 'ਚ ਨੇਪਾਲ ਘੁੰਮਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।
ਅਸੀਂ ਜਿਸ ਪੈਕੇਜ ਦੀ ਗੱਲ ਕਰ ਰਹੇ ਹਾਂ ਉਸਨੂੰ IRCTC ਦਿੱਲੀ ਤੋਂ ਸ਼ੁਰੂ ਕਰ ਰਿਹਾ ਹੈ। ਇਹ ਇੱਕ ਹਵਾਈ ਟੂਰ ਪੈਕੇਜ ਹੈ। ਇਸ ਹਵਾਈ ਟੂਰ ਪੈਕੇਜ ਵਿੱਚ, ਤੁਹਾਨੂੰ ਕਾਠਮੰਡੂ ਅਤੇ ਪੋਖਰਾ ਜਾਣ ਦਾ ਮੌਕਾ ਮਿਲੇਗਾ। IRCTC ਨੇ ਆਪਣੇ ਅਧਿਕਾਰਿਤ ਟਵਿੱਟਰ ਤੋਂ ਇਸਦੀ ਸੂਚਨਾ ਦਿੱਤੀ ਹੈ ਅਤੇ ਇਸਦਾ ਨਾਮ Best of Nepal ਰੱਖਿਆ ਹੈ। ਪੈਕੇਜ ਦੀ ਸ਼ੁਰੂਆਤ ਦਿੱਲੀ ਤੋਂ ਹੋਵੇਗੀ। 6 ਦਿਨ ਅਤੇ 5 ਰਾਤਾਂ ਦਾ ਇਹ ਟੂਰ ਪੈਕੇਜ 30 ਮਾਰਚ 2023 ਤੋਂ ਸ਼ੁਰੂ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਪੈਕੇਜ ਵਿੱਚ ਦਿੱਲੀ ਤੋਂ ਕਾਠਮੰਡੂ ਦੀ ਫਲਾਈਟ ਅਤੇ ਇਸ ਤੋਂ ਬਾਅਦ ਵਾਪਸੀ ਵੀ ਕਾਠਮੰਡੂ ਤੋਂ ਦਿੱਲੀ ਫਲਾਈਟ ਰਾਹੀਂ ਹੋਵੇਗੀ। ਪੈਕੇਜ ਵਿੱਚ ਫਲਾਈਟ ਦਾ ਕਿਰਾਇਆ, ਬੱਸ, ਹੋਟਲ, ਭੋਜਨ, ਗਾਈਡ ਅਤੇ ਬੀਮਾ ਆਦਿ ਦੀਆਂ ਸਹੂਲਤਾਂ ਸ਼ਾਮਲ ਹਨ।
ਕਿੰਨਾ ਹੋਵੇਗਾ ਖਰਚ:
ਜੇਕਰ ਇਸ ਪੈਕੇਜ ਦੀ ਖਰਚ ਦੀ ਗੱਲ ਕਰੀਏ ਤਾਂ ਉਸ ਵਿੱਚ ਕੰਫਰਟ ਸ਼੍ਰੇਣੀ ਵਿੱਚ ਟ੍ਰਿਪਲ ਆਕੂਪੈਂਸੀ ਲਈ ਪ੍ਰਤੀ ਵਿਅਕਤੀ ਲਾਗਤ 31,000 ਰੁਪਏ ਹੈ। ਜਦੋਂ ਕਿ ਸਿੰਗਲ ਆਕੂਪੈਂਸੀ ਦੀ ਪ੍ਰਤੀ ਵਿਅਕਤੀ ਕੀਮਤ 40,000 ਰੁਪਏ ਹੈ। 2 ਤੋਂ 11 ਸਾਲ ਦੇ ਬੱਚੇ ਲਈ ਬਿਸਤਰੇ ਦੇ ਨਾਲ 30,000 ਰੁਪਏ ਅਤੇ ਬਿਸਤਰੇ ਤੋਂ ਬਿਨਾਂ 24,000 ਰੁਪਏ ਖਰਚ ਕਰਨੇ ਹੋਣਗੇ।
ਟੂਰ ਹਾਈਲਾਈਟਸ
ਇਸ ਤਰ੍ਹਾਂ ਕਰੋ ਬੁਕਿੰਗ:
IRCTC ਦੇ ਕਿਸੇ ਵੀ ਟੂਰ ਲਈ ਤੁਸੀਂ ਬੁਕਿੰਗ IRCTC ਦੀ ਵੈੱਬਸਾਈਟ irctctourism.com 'ਤੇ ਜਾ ਕੇ ਜਾਂ ਫਿਰ ਆਈਆਰਸੀਟੀਸੀ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ ਵੀ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।