ਵਟਸਐਪ ਸਮੇਂ ਸਮੇਂ ਉੱਤੇ ਨਵੇਂ ਫੀਚਰਸ ਲਿਆਉਂਦੀ ਰਹਿੰਦੀ ਹੈ ਤਾਂ ਜੋ ਉਪਭੋਗਤਾਵਾਂ ਦਾ ਐਕਸਪੀਰੀਅੰਸ ਵਧੀਆ ਹੋ ਸਕੇ। ਅਜਿਹੇ 'ਚ ਇੰਸਟੈਂਟ ਮੈਸੇਜਿੰਗ ਐਪ WhatsApp ਨੇ ਹਾਲ ਹੀ 'ਚ ਬੀਟਾ ਯੂਜ਼ਰਸ ਲਈ Kept Message ਫ਼ੀਚਰ ਨੂੰ ਰੋਲ ਆਊਟ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਚੈਟਿੰਗ ਐਪ ਨੇ ਜਨਵਰੀ 2023 ਵਿੱਚ ਪਹਿਲੀ ਵਾਰ ਕੇਪਟ ਮੈਸੇਜ ਫ਼ੀਚਰ ਦੀ ਘੋਸ਼ਣਾ ਕੀਤੀ ਸੀ। ਹੁਣ ਇਸ ਨਵੇਂ ਫ਼ੀਚਰ ਦੇ ਰੋਲ ਆਊਟ ਹੋਣ ਤੋਂ ਬਾਅਦ ਵਟਸਐਪ ਯੂਜ਼ਰ ਨੂੰ ਡਿਸਪੀਅਰਿੰਗ ਫ਼ੀਚਰ ਰਾਹੀਂ ਇੱਕ ਨਿਸ਼ਚਿਤ ਸਮੇਂ ਲਈ ਕੀਤੇ ਗਏ ਚੈਟਿੰਗ ਮੈਸੇਜ ਨੂੰ ਸੇਵ ਕਰਨ ਦੀ ਇਜਾਜ਼ਤ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਵਟਸਐਪ ਉੱਤੇ ਸਮਾਂ ਬੀਤਣ ਤੋਂ ਬਾਅਦ ਜੋ ਚੈਟ ਮੈਸੇਜ ਆਪਣੇ ਆਪ ਗ਼ਾਇਬ ਹੋ ਜਾਂਦਾ ਹੈ, ਇਸ Keep ਫ਼ੀਚਰ ਦੀ ਵਰਤੋਂ ਕਰਕੇ ਸੇਵ ਕੀਤਾ ਗਿਆ ਮੈਸੇਜ ਸੁਰੱਖਿਅਤ ਰਹੇਗਾ। ਰਿਪੋਰਟ ਦੇ ਅਨੁਸਾਰ ਕੰਪਨੀ Kept Messages ਫ਼ੀਚਰ 'ਤੇ ਉਦੋਂ ਹੀ ਕੰਮ ਕਰ ਰਹੀ ਹੈ ਜਦੋਂ Android 2.22.7.4 ਅੱਪਡੇਟ ਲਈ WhatsApp ਬੀਟਾ ਆਇਆ ਸੀ। ਕੰਪਨੀ ਇਸ ਫ਼ੀਚਰ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੀ।
ਫ਼ਿਲਹਾਲ ਇਹ ਫ਼ੀਚਰ ਕੁੱਝ ਬੀਟਾ ਟੈਸਟਰਾਂ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪਲੇਟਫ਼ਾਰਮ ਆਉਣ ਵਾਲੇ ਅੱਪਡੇਟ ਵਿੱਚ ਸਾਰੇ ਉਪਭੋਗਤਾਵਾਂ ਲਈ ਇਸ ਫ਼ੀਚਰ ਨੂੰ ਰੋਲ ਆਊਟ ਕਰੇਗਾ। ਰਿਪੋਰਟ ਮੁਤਾਬਿਕ ਕੋਈ ਵੀ ਵਿਅਕਤੀ ਗਰੁੱਪ 'ਤੇ ਜਾ ਕੇ ਅਤੇ ਗਰੁੱਪ ਦੇ ਨਾਮ 'ਤੇ ਟੈਪ ਕਰਕੇ ਰੱਖੇ ਗਏ ਮੈਸੇਜ ਨੂੰ ਐਕਸੈਸ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਗ਼ਾਇਬ ਹੋਣ ਵਾਲਾ ਮੈਸੇਜ ਇੱਕ ਅਜਿਹਾ ਫ਼ੀਚਰ ਹੈ, ਜਿਸ ਨਾਲ ਯੂਜ਼ਰਸ ਦੁਆਰਾ ਭੇਜੇ ਗਏ ਮੈਸੇਜ ਇੱਕ ਖ਼ਾਸ ਸਮੇਂ ਤੋਂ ਬਾਅਦ ਗ਼ਾਇਬ ਹੋ ਜਾਂਦੇ ਹਨ। ਇਸ ਸਮੇਂ ਗ਼ਾਇਬ ਮੈਸੇਜ ਲਈ ਤਿੰਨ ਵਿਕਲਪ ਉਪਲਬਧ ਹਨ। ਇਨ੍ਹਾਂ ਵਿੱਚ 24 ਘੰਟੇ, 7 ਦਿਨ ਜਾਂ 90 ਦਿਨ ਦਾ ਵਿਕਲਪ ਸ਼ਾਮਲ ਹੈ।
ਜੇਕਰ ਇਹ ਫ਼ੀਚਰ ਤੁਹਾਡੇ ਅਕਾਊਂਟ ਲਈ ਉਪਲਬਧ ਹੈ, ਤਾਂ ਉਪਭੋਗਤਾਵਾਂ ਨੂੰ ਚੈਟ ਇਨਫੋ ਦੇ ਤਹਿਤ ਇੱਕ ਨਵਾਂ Kept Messages ਸੈਕਸ਼ਨ ਮਿਲੇਗਾ। ਇਸ ਫ਼ੀਚਰ ਦੀ ਮਦਦ ਨਾਲ ਜਦੋਂ ਕੋਈ ਯੂਜ਼ਰ ਡਿਸਅਪੀਅਰ ਹੋਣ ਵਾਲੇ ਮੈਸੇਜ ਨੂੰ ਸੇਵ ਕਰਦਾ ਹੈ ਤਾਂ ਸਮਾਂ ਸੀਮਾ ਖ਼ਤਮ ਹੋਣ ਤੋਂ ਬਾਅਦ ਇਹ ਚੈਟ ਤੋਂ ਗ਼ਾਇਬ ਨਹੀਂ ਹੋਵੇਗਾ। ਹਾਲਾਂਕਿ, ਉਹ ਸੰਦੇਸ਼ ਅਜੇ ਵੀ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੋਵਾਂ ਦੇ ਨਿਯੰਤਰਨ ਵਿੱਚ ਹੋਵੇਗਾ, ਕਿਉਂਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਡਿਲੀਟ ਕੀਤਾ ਜਾ ਸਕਦਾ ਹੈ। ਇਸ ਸੈਕਸ਼ਨ ਵਿੱਚ ਸਾਰੇ ਰੱਖੇ ਗਏ ਮੈਸੇਜ ਸੂਚੀਬੱਧ ਕੀਤੇ ਜਾ ਸਕਣਗੇ ਤਾਂ ਜੋ ਚੈਟ ਵਿੱਚ ਸ਼ਾਮਲ ਹਰ ਕੋਈ ਭਵਿੱਖ ਵਿੱਚ ਉਨ੍ਹਾਂ ਨੂੰ ਆਸਾਨੀ ਨਾਲ ਲੱਭ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Apps, Tech news updates, Whatsapp, Whatsapp Account, WhatsApp Features