ਅੱਜ ਹਰ ਨੌਕਰੀਪੇਸ਼ਾ ਆਪਣੀ ਕਮਾਈ ਵਿੱਚੋਂ ਇੱਕ ਹਿੱਸਾ PF ਫ਼ੰਡ ਵਿੱਚ ਜਮ੍ਹਾਂ ਕਰਦਾ ਹੈ। ਜਿਸ ਵੀ ਕੰਪਨੀ ਵਿੱਚ 10 ਤੋਂ ਜ਼ਿਆਦਾ ਕਰਮਚਾਰੀ ਹੁੰਦੇ ਹਨ ਉੱਥੇ PF ਖਾਤਾ ਖੋਲ੍ਹਿਆ ਜਾ ਸਕਦਾ ਹੈ। ਇਹ ਪੈਸੇ ਵਿਅਕਤੀ ਦੀ ਰਿਟਾਇਰਮੈਂਟ ਅਤੇ ਪੈਨਸ਼ਨ ਲਈ ਜਮਾਂ ਕੀਤੇ ਜਾਂਦੇ ਹਨ। ਪਰ ਜੇਕਰ ਸਾਨੂੰ ਕੋਈ ਐਮਰਜੰਸੀ ਆ ਜਾਵੇ ਤਾਂ ਅਸੀਂ ਇਸ ਪੈਸੇ ਵਿਚੋਂ ਕੁੱਝ ਹਿੱਸਾ ਕਢਵਾ ਸਕਦੇ ਹਾਂ। ਇਸ ਦੇ ਲਈ ਤੁਹਾਨੂੰ ਇਹ ਦੱਸਣਾ ਹੋਵੇਗਾ ਕਿ ਤੁਸੀਂ ਪੈਸੇ ਕਿਉਂ ਕਢਵਾ ਰਹੇ ਹੋ। ਈਪੀਐਫਓ ਦੇ ਨਿਯਮਾਂ ਦੇ ਅਨੁਸਾਰ, ਤੁਹਾਡੀ ਨੌਕਰੀ ਦੇ ਸਾਲਾਂ ਅਤੇ ਤੁਹਾਡੇ ਦੁਆਰਾ ਦੱਸੇ ਗਏ ਕਾਰਨ ਦੇ ਅਧਾਰ 'ਤੇ, ਤੁਸੀਂ ਪੀਐਫ ਖਾਤੇ ਤੋਂ ਕਿੰਨੀ ਰਕਮ ਕਢਵਾ ਸਕਦੇ ਹੋ, ਦਾ ਫੈਸਲਾ ਕੀਤਾ ਜਾਵੇਗਾ।
ਮੰਨ ਲਓ ਜੇਕਰ ਤੁਸੀਂ ਘਰ ਬਣਾਉਣ, ਖਰੀਦਣ ਜਾਂ ਮੁਰੰਮਤ ਕਰਨ ਲਈ PF ਤੋਂ ਪੈਸੇ ਕਢਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟੋ-ਘੱਟ 60 ਮਹੀਨੇ ਪੂਰੇ ਕਰਨੇ ਪੈਣਗੇ। ਤੁਸੀਂ ਇਹ ਕਾਰਨ ਦੱਸ ਕੇ 36 ਮਹੀਨਿਆਂ ਦੀ ਤਨਖਾਹ ਅਤੇ ਡੀਏ ਦੇ ਬਰਾਬਰ ਰਕਮ ਕਢਵਾ ਸਕਦੇ ਹੋ। ਜੇਕਰ ਤੁਹਾਡੇ ਖਾਤੇ ਵਿੱਚ ਇੰਨੀ ਰਕਮ ਹੈ, ਤਾਂ ਤੁਸੀਂ ਉਥੋਂ ਘਰ ਖਰੀਦਣ ਦਾ ਸਾਰਾ ਖਰਚਾ ਵੀ ਕਢਵਾ ਸਕਦੇ ਹੋ।
ਹੋਰ ਕਿੰਨਾ ਕੰਮਾਂ ਲਈ ਕਢਾਏ ਜਾ ਸਕਦੇ ਹਨ ਪੈਸੇ: ਤੁਸੀਂ 10ਵੀਂ ਜਮਾਤ ਤੋਂ ਬਾਅਦ ਧੀ, ਪੁੱਤਰ, ਭਰਾ ਅਤੇ ਭੈਣ ਦੇ ਵਿਆਹ ਦਾ ਕਾਰਨ ਜਾਂ ਬੱਚਿਆਂ ਦੀ ਪੜ੍ਹਾਈ ਲਈ ਖਰਚੇ ਨੂੰ ਦਰਸਾ ਕੇ ਵੀ ਪੀਐਫ ਵਿੱਚੋਂ 50% ਰਕਮ ਕਢਵਾ ਸਕਦੇ ਹੋ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਿਟਾਇਰਮੈਂਟ ਤੋਂ ਇੱਕ ਸਾਲ ਪਹਿਲਾਂ, ਤੁਸੀਂ ਰਕਮ ਦਾ 90% ਤੱਕ ਕਢਵਾ ਸਕਦੇ ਹੋ। ਮਹੱਤਵਪੂਰਨ ਗੱਲ ਇਹ ਹੈ ਕਿ ਅਜਿਹਾ ਕਰਦੇ ਸਮੇਂ ਤੁਹਾਡੀ ਉਮਰ 54 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ।
ਜੇਕਰ ਤੁਹਾਨੂੰ ਕੋਈ ਸਿਹਤ ਨਾਲ ਸਬੰਧਿਤ ਸ਼ਿਕਾਇਤ ਹੁੰਦੀ ਹੈ ਤਾਂ ਤੁਸੀਂ ਡਾਕਟਰੀ ਖਰਚਿਆਂ ਲਈ, ਤੁਸੀਂ 6 ਮਹੀਨਿਆਂ ਦੀ ਬੇਸਿਕ ਤਨਖਾਹ ਅਤੇ ਡੀਏ ਜਾਂ ਕੁਝ ਮਾਮਲਿਆਂ ਵਿੱਚ ਪੂਰੀ ਰਕਮ ਕਢਵਾ ਸਕਦੇ ਹੋ। ਇਸ ਵਿੱਚ ਘੱਟੋ-ਘੱਟ ਸੇਵਾ ਦੀ ਕੋਈ ਧਾਰਾ ਨਹੀਂ ਹੈ।
Umang App ਰਾਹੀਂ ਆਸਾਨ ਹੈ ਪ੍ਰਕਿਰਿਆ: ਵੈਸੇ ਤਾਂ PF ਵਿਚੋਂ ਪੈਸੇ ਕਢਵਾਉਣ ਦੇ ਕਈ ਤਰੀਕੇ ਹਨ ਪਰ ਸਰਕਾਰ ਵੱਲੋਂ ਬਣਾਈ Umang App ਨੇ ਇਸ ਕੰਮ ਬੇਹੱਦ ਆਸਾਨ ਕਰ ਦਿੱਤਾ ਹੈ। ਇਸ ਨਾਲ ਤੁਸੀਂ ਪੀਐਫ ਫੰਡ ਕਲੇਮ ਕਰ ਸਕਦੇ ਹੋ ਅਤੇ 3 ਤੋਂ 5 ਦਿਨਾਂ ਦੇ ਅੰਦਰ ਤੁਹਾਡੇ ਪੈਸੇ ਖਾਤੇ ਵਿੱਚ ਟਰਾਂਸਫਰ ਹੋ ਜਾਣਗੇ।
ਅੱਜ ਅਸੀਂ ਤੁਹਾਨੂੰ ਇਸ ਦੀ Step By Step ਪ੍ਰਕਿਰਿਆ ਦੱਸ ਰਹੇ ਹਾਂ: ਪੈਸੇ ਕਢਵਾਉਣ ਦੀ ਅਰਜ਼ੀ ਤੋਂ ਪਹਿਲਾਂ ਇਹ ਧਿਆਨ ਰੱਖਿਆ ਜਾਵੇ ਕਿ EPF ਤੋਂ ਪੈਸੇ ਕਢਵਾਉਣ ਲਈ ਯੂਨੀਵਰਸਲ ਖਾਤਾ ਨੰਬਰ (UAN) ਨੂੰ ਤੁਹਾਡੇ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ।
1. UMANG ਐਪ ਨੂੰ ਡਾਊਨਲੋਡ ਕਰਕੇ ਰਜਿਸਟਰ ਕਰੋ।
2. ਆਪਣਾ ਮੋਬਾਈਲ ਨੰਬਰ ਦਰਜ ਕਰੋ।
3. ਇਸ ਤੋਂ ਬਾਅਦ ਐਪ 'ਚ ਲੌਗਇਨ ਕਰੋ।
4. ਸਕ੍ਰੀਨ 'ਤੇ ਕਈ ਵਿਕਲਪਾਂ ਦੇ ਵਿਚਕਾਰ EPFO ਨੂੰ ਚੁਣਨਾ ਹੈ।
5. ਇਸ 'ਤੇ ਕਲਿੱਕ ਕਰੋ ਅਤੇ Raise Claim ਨੂੰ ਚੁਣੋ।
6. OTP ਲਈ UAN ਦਰਜ ਕਰੋ।
7. ਇਸ ਤੋਂ ਬਾਅਦ ਮੋਬਾਈਲ 'ਤੇ ਮਿਲੇ OTP ਨੂੰ ਐਂਟਰ ਕਰੋ।
8. Withdrawal Type ਚੁਣੋ ਅਤੇ ਫਾਰਮ ਭਰੋ।
9. ਅਰਜ਼ੀ ਜਮ੍ਹਾ ਕਰਨ ਤੋਂ ਬਾਅਦ, ਤੁਹਾਨੂੰ Reference Number ਵਾਲੀ ਸਲਿੱਪ ਮਿਲੇਗੀ।
10. ਇਸ reference Number ਨਾਲ ਤੁਸੀਂ ਆਪਣੀ ਅਰਜ਼ੀ ਨੂੰ ਟ੍ਰੈਕ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business News, Employee Provident Fund Organization, PF Withdraw Process, Provident Fund