• Home
 • »
 • News
 • »
 • career
 • »
 • 27 PERCENT RESERVATION FOR OBCS 10 PERCENT FOR ECONOMICALLY WEAKER SECTION IN ALL INDIA QUOTA SCHEME FOR MEDICAL DENTAL COURSES

ਮੋਦੀ ਸਰਕਾਰ ਦਾ ਵੱਡਾ ਫੈਸਲਾ- ਮੈਡੀਕਲ ਕੋਰਸ ‘ਚ OBC ਨੂੰ 27% ਤੇ EWS ਨੂੰ 10% ਰਾਖਵਾਂਕਰਨ ਮਿਲੇਗਾ

ਸਰਕਾਰ ਨੇ ਓਬੀਸੀ ਸ਼੍ਰੇਣੀ ਵਿਚ 27% ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ 10 ਪ੍ਰਤੀਸ਼ਤ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਓਬੀਸੀ ਸ਼੍ਰੇਣੀ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਰਾਖਵੇਂਕਰਨ ਦੀ ਘੋਸ਼ਣਾ ਕੀਤੀ ਹੈ।

 ਮੋਦੀ ਸਰਕਾਰ ਦਾ ਵੱਡਾ ਫੈਸਲਾ- ਮੈਡੀਕਲ ਕੋਰਸ ‘ਚ OBC ਨੂੰ 27% ਤੇ EWS ਨੂੰ 10% ਰਾਖਵਾਂਕਰਨ ਮਿਲੇਗਾ

ਮੋਦੀ ਸਰਕਾਰ ਦਾ ਵੱਡਾ ਫੈਸਲਾ- ਮੈਡੀਕਲ ਕੋਰਸ ‘ਚ OBC ਨੂੰ 27% ਤੇ EWS ਨੂੰ 10% ਰਾਖਵਾਂਕਰਨ ਮਿਲੇਗਾ

 • Share this:
  ਨਵੀਂ ਦਿੱਲੀ- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਮੈਡੀਕਲ ਦਾਖਲੇ ਲਈ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਓਬੀਸੀ ਅਤੇ ਆਰਥਿਕ ਤੌਰ ਤੇ ਪਛੜੇ ਵਰਗ ਦੇ ਵਿਦਿਆਰਥੀਆਂ ਲਈ ਰਾਖਵੇਂਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਓਬੀਸੀ ਸ਼੍ਰੇਣੀ ਵਿਚ 27% ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ 10 ਪ੍ਰਤੀਸ਼ਤ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਓਬੀਸੀ ਸ਼੍ਰੇਣੀ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਰਾਖਵੇਂਕਰਨ ਦੀ ਘੋਸ਼ਣਾ ਕੀਤੀ ਹੈ।

  ਮੰਤਰਾਲੇ ਨੇ ਇਸ ਨੂੰ 2021-22 ਸੈਸ਼ਨ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਤਕਰੀਬਨ 5,500 ਵਿਦਿਆਰਥੀ ਲਾਭ ਮਿਲੇਗਾ। ਰਿਜ਼ਰਵੇਸ਼ਨ ਦਾ ਲਾਭ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਯੂਜੀ ਅਤੇ ਪੀਜੀ ਮੈਡੀਕਲ / ਦੰਦਾਂ ਦੇ ਕੋਰਸਾਂ (ਐਮਬੀਬੀਐਸ / ਐਮਡੀ / ਐਮਐਸ / ਡਿਪਲੋਮਾ / ਬੀਡੀਐਸ / ਐਮਡੀਐਸ) ਵਿੱਚ ਦਾਖਲਾ ਲੈ ਰਹੇ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਸਰਕਾਰ ਓਬੀਸੀ ਅਤੇ EWS ਵਰਗ ਦੇ ਲੋਕਾਂ ਨੂੰ ਰਾਖਵਾਂਕਰਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

  ਦਰਅਸਲ ਇਹ ਮਾਮਲਾ ਉਸ ਵੇਲੇ ਤੇਜ਼ ਹੋ ਗਿਆ ਸੀ ਜਦੋਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਰਾਸ਼ਟਰੀ ਯੋਗਤਾ ਟੈਸਟ ਯਾਨੀ ਨੀਟ 2021 ਦੀਆਂ ਤਰੀਕਾਂ ਦਾ ਐਲਾਨ 12 ਜੁਲਾਈ ਨੂੰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਵਾਰ ਵੀ ਨੀਟ ਦੀ ਪ੍ਰੀਖਿਆ ਓ.ਬੀ.ਸੀ ਸ਼੍ਰੇਣੀ ਨੂੰ ਰਾਖਵਾਂਕਰਨ ਦਿੱਤੇ ਬਗੈਰ ਆਯੋਜਤ ਕੀਤੀ ਜਾਵੇਗੀ। ਇਸ ਤੋਂ ਬਾਅਦ ਕਈ ਵਿਦਿਆਰਥੀ ਸੰਗਠਨਾਂ ਨੇ ਦੇਸ਼ ਵਿਆਪੀ ਹੜਤਾਲ ਦੀ ਧਮਕੀ ਦਿੱਤੀ। ਇਸਦੇ ਨਾਲ ਹੀ ਕਈ ਰਾਜਨੀਤਿਕ ਪਾਰਟੀਆਂ ਨੇ ਰਾਖਵੇਂਕਰਨ ਦੀ ਮੰਗ ਵੀ ਕੀਤੀ। ਮਾਮਲਾ ਉਥੇ ਹੀ ਨਹੀਂ ਰੁਕਿਆ। ਭਾਜਪਾ ਦੇ ਕਈ ਨੇਤਾ ਰਾਖਵੇਂਕਰਨ ਦੇ ਹੱਕ ਵਿੱਚ ਬਾਹਰ ਆ ਗਏ। ਕੇਂਦਰੀ ਰਾਜ ਮੰਤਰੀ ਅਨੂਪ੍ਰਿਆ ਪਟੇਲ ਅਤੇ ਭੁਪੇਂਦਰ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਸੌਂਪਿਆ।
  Published by:Ashish Sharma
  First published: