ਸ਼ਿਵਮ ਮਹਾਜਨ -----ਹਰ ਪਾਰਟੀ ਸਟਾਰ ਪ੍ਰਚਾਰਕ ਨੂੰ ਆਪਣੇ ਹਲਕੇ ਵਿੱਚ ਬੁਲਾ ਕੇ ਵੱਧ ਤੋਂ ਵੱਧ ਵੋਟ ਬੈਂਕ ਇਕੱਠ ਕਰ ਰਹੀ ਹੈ।ਇਸੇ ਤਰ੍ਹਾਂ ਲੁਧਿਆਣਾ ਦੇ ਕੇਂਦਰੀ ਹਲਕੇ ਦੇ ਬੀਜੇਪੀ ਦੇ ਉਮੀਦਵਾਰ ਵੱਲੋਂ ਮਨੋਜ ਤਿਵਾਰੀ ਨੂੰ ਆਪਣੇ ਹਲਕੇ ਵਿੱਚ ਬੁਲਾ ਕੇ ਉੱਥੋਂ ਦੇ ਯੂਪੀ,ਬਿਹਾਰ ਦੇ ਪਰਵਾਸੀ ਵੋਟ ਬੈਂਕ ਦਾ ਸਮਰਥਨ ਲੈਣ ਦੇ ਲਈ ਮਨੋਜ ਤਿਵਾਰੀ ਦਾ ਇਸਤੇਮਾਲ ਕੀਤਾ ਗਿਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਮਨੋਜ ਤਿਵਾਰੀ ਨੇ ਭੋਜਪੁਰੀ ਗੀਤਾਂ ਦੇ ਨਾਲ ਭੀੜ ਦਾ ਸਵਾਗਤ ਕੀਤਾ ਅਤੇ ਸੈਂਟਰ ਹਲਕੇ ਦੀ ਜਨਤਾ ਨੂੰ ਬੀਜੇਪੀ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰਚਾਰ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।