ਸਹਾਇਕ ਪ੍ਰੋਫੈਸਰਾਂ ਦੀ ਭਰਤੀ ਲਈ ਪੀਐਚਡੀ ਡਿਗਰੀ ਲਾਜ਼ਮੀ, ਨਿਯਮ ਇਸ ਸਾਲ ਤੋਂ ਲਾਗੂ ਹੋਣਗੇ

News18 Punjabi | News18 Punjab
Updated: July 9, 2021, 12:24 PM IST
share image
ਸਹਾਇਕ ਪ੍ਰੋਫੈਸਰਾਂ ਦੀ ਭਰਤੀ ਲਈ ਪੀਐਚਡੀ ਡਿਗਰੀ ਲਾਜ਼ਮੀ, ਨਿਯਮ ਇਸ ਸਾਲ ਤੋਂ ਲਾਗੂ ਹੋਣਗੇ
ਸਹਾਇਕ ਪ੍ਰੋਫੈਸਰਾਂ ਦੀ ਭਰਤੀ ਲਈ ਪੀਐਚਡੀ ਡਿਗਰੀ ਲਾਜ਼ਮੀ, ਨਿਯਮ ਇਸ ਸਾਲ ਤੋਂ ਲਾਗੂ ਹੋਣਗੇ

ਮਨੁੱਖੀ ਸਰੋਤ ਵਿਕਾਸ ਮੰਤਰਾਲੇ (MHRD) ਨੇ ਜੂਨ 2018 ਵਿੱਚ ਭਾਰਤ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਲਈ ਪੀਐਚਡੀ ਦੀ ਡਿਗਰੀ ਨੂੰ ਲਾਜ਼ਮੀ ਬਣਾਉਣ ਦੇ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ। ਪਰ ਇਹ ਫੈਸਲਾ ਅਕਾਦਮਿਕ ਸੈਸ਼ਨ 2021-22 ਤੋਂ ਲਾਗੂ ਹੋਵੇਗਾ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਮਨੁੱਖੀ ਸਰੋਤ ਵਿਕਾਸ ਮੰਤਰਾਲੇ (MHRD) ਨੇ ਜੂਨ 2018 ਵਿੱਚ ਭਾਰਤ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਲਈ ਪੀਐਚਡੀ ਦੀ ਡਿਗਰੀ ਨੂੰ ਲਾਜ਼ਮੀ ਬਣਾਉਣ ਦੇ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ। ਪਰ ਇਹ ਫੈਸਲਾ ਅਕਾਦਮਿਕ ਸੈਸ਼ਨ 2021-22 ਤੋਂ ਲਾਗੂ ਹੋਵੇਗਾ।

ਰਾਸ਼ਟਰੀ ਯੋਗਤਾ ਟੈਸਟ ਯਾਨੀ ਕਿ UGC NET ਹੁਣ ਤੱਕ ਯੂਨੀਵਰਸਿਟੀਆਂ ਵਿਚ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਲਈ ਜ਼ਰੂਰੀ ਸੀ। ਨੈੱਟ ਹੁਣ ਤੱਕ ਪ੍ਰੋਫੈਸਰ ਦੀ ਨਿਯੁਕਤੀ ਲਈ ਘੱਟੋ ਘੱਟ ਯੋਗਤਾ (minimum qualification) ਮੰਨੀ ਜਾਂਦੀ ਸੀ। ਪਰ ਇਸ ਸਾਲ ਤੋਂ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ NET ਦੇ ਨਾਲ-ਨਾਲ ਯੂਨੀਵਰਸਿਟੀਆਂ ਵਿੱਚ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਲਈ ਪੀ.ਐਚ.ਡੀ ਨੂੰ ਘੱਟੋ ਘੱਟ ਯੋਗਤਾ ਬਣਾਉਣ ਦੀ ਤਿਆਰੀ ਚੱਲ ਰਹੀ ਹੈ।

ਹੁਣ ਤੱਕ ਅਜਿਹਾ ਹੁੰਦਾ ਸੀ ਕਿ ਜੇ ਕਿਸੇ ਉਮੀਦਵਾਰ ਨੇ ਪੀਐਚਡੀ ਨਹੀਂ ਕੀਤੀ ਹੈ ਅਤੇ UGC NET ਕੀਤੀ ਹੈ ਤਾਂ ਉਹ ਪ੍ਰੋਫੈਸਰ ਦੀ ਨਿਯੁਕਤੀ ਲਈ ਯੋਗ ਸੀ, ਪਰ ਪੀਐਚਡੀ ਲਾਜ਼ਮੀ ਕਰਨ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ। ਇਹ ਨਿਯਮ ਉਨ੍ਹਾਂ ਉਮੀਦਵਾਰਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਸਕਦੇ ਹਨ ਜਿਨ੍ਹਾਂ ਨੇ ਯੂਜੀਸੀ ਨੇਟ ਪਾਸ ਕੀਤੀ ਹੈ।
ਹੁਣ ਤੱਕ ਇਹ ਨਿਯਮ ਸੀ

ਉਹ ਉਮੀਦਵਾਰ ਜੋ ਪੀਐਚਡੀ ਹੈ, ਨੂੰ NET ਪਾਸ ਕਰਨ ਦੀ ਜ਼ਰੂਰਤ ਨਹੀਂ ਸੀ। ਜਿਹਨੇ NET ਪਾਸ ਕਰ ਚੁੱਕਾ ਹੈ ਉਹ ਪੀਐਚਡੀ ਤੋਂ ਬਿਨਾਂ ਵੀ ਸਹਾਇਕ ਪ੍ਰੋਫੈਸਰ ਦੇ ਅਹੁਦੇ ਲਈ ਨਿਯੁਕਤੀ ਪ੍ਰਾਪਤ ਕਰ ਸਕਦਾ ਸੀ, ਹੁਣ ਯੂਜੀਸੀ ਨੇ ਦੋਵਾਂ ਯੋਗਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਦੱਸ ਦਈਏ ਕਿ ਭਰਤੀ ਪ੍ਰਕਿਰਿਆ ਵਿੱਚ ਵੇਟੇਜ

-ਨੈੱਟ ਦੀ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ 5-10 ਅੰਕਾਂ ਦਾ ਵੇਟੇਜ ਦਿੱਤਾ ਜਾਂਦਾ ਹੈ।

ਇੱਕ ਪੀਐਚਡੀ ਉਮੀਦਵਾਰ ਨੂੰ 30 ਅੰਕ ਦਾ ਵੇਟੇਜ ਦਿੱਤਾ ਜਾਂਦਾ ਹੈ।

ਨੰਬਰਾਂ ਦੇ ਵੇਟੇਜ ਦੇ ਗੈਪ ਕਾਰਨ ਮੈਰਿਟ ਬਣਨ ਤੋਂ ਬਾਅਦ ਐਨਈਟੀ ਉਮੀਦਵਾਰ ਪਛੜ ਜਾਂਦੇ ਹਨ। ਯੂਜੀਸੀ ਦੇ ਨਵੇਂ ਨਿਯਮਾਂ ਨੂੰ ਲਾਗੂ ਕਰਨਾ ਸ਼ੁਰੂ ਹੋ ਜਾਵੇਗਾ, ਜਿਸ ਵਿੱਚ UGG NET ਪਾਸ ਕਰਨਾ ਘੱਟੋ ਘੱਟ ਯੋਗਤਾ ਹੋਵੇਗੀ, ਪਰ ਖੋਜ ਪੱਤਰਾਂ ਦੇ ਪ੍ਰਕਾਸ਼ਨ, ਅਧਿਆਪਕ ਦਾ ਤਜਰਬਾ ਸ਼ਾਮਲ ਕਰਨ ਦੀਆਂ ਸ਼ਰਤਾਂ ਸ਼ਾਮਲ ਕੀਤੀਆਂ ਜਾਣਗੀਆਂ।

ਸਹਾਇਕ ਪ੍ਰੋਫੈਸਰਾਂ ਦੀ ਭਰਤੀ ਲਈ ਪੀਐਚਡੀ ਦੀ ਡਿਗਰੀ ਨੂੰ ਲਾਜ਼ਮੀ ਬਣਾਉਣ ਦੇ ਨਿਯਮਾਂ ਦਾ ਐਲਾਨ ਉਸ ਵੇਲੇ ਦੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਜੂਨ 2018 ਵਿੱਚ ਕੀਤਾ ਸੀ।
Published by: Ashish Sharma
First published: July 9, 2021, 12:14 PM IST
ਹੋਰ ਪੜ੍ਹੋ
ਅਗਲੀ ਖ਼ਬਰ