• Home
  • »
  • News
  • »
  • career
  • »
  • BANK JOBS MORE THAN 7000 RECRUITMENTS FOR CLERK RECRUITMENT BY IBPS FOR 2021 APPLY TODAY GH KS

Bank Jobs: ਕਲਰਕ ਭਰਤੀ ਲਈ IBPS ਨੇ 2021 ਲਈ ਕੱਢੀਆਂ 7 ਹਜ਼ਾਰ ਤੋਂ ਵੱਧ ਭਰਤੀਆਂ, ਅੱਜ ਹੀ ਕਰੋ ਬਿਨੈ

IBPS Recruitment 2021: ਯੋਗ ਉਮੀਦਵਾਰਾਂ ਦੀ ਉਮਰ ਸੀਮਾ 1 ਜੁਲਾਈ 2021 ਨੂੰ 20 ਸਾਲ ਤੋਂ ਘੱਟ ਅਤੇ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਵਧੇਰੇ ਜਾਣਕਾਰੀ ਲਈ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

  • Share this:
Bank Recruitment 2021: ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਕਲਰਕ ਭਰਤੀ (IBPS Clerk Recruitment 2021) ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਆਈਬੀਪੀਐਸ ਵੱਲੋਂ ਆਪਣੀ ਸਰਕਾਰੀ ਵੈਬਸਾਈਟ ibps.in 'ਤੇ ਕਲਰਕ ਭਰਤੀ ਲਈ ਆਨਲਾਈਨ ਅਰਜ਼ੀ ਦੁਬਾਰਾ ਸ਼ੁਰੂ ਕੀਤੀ ਹੈ। IBPS ਇਸ ਭਰਤੀ ਰਾਹੀਂ 7000 ਤੋਂ ਵੱਧ ਕਲਰਕ (Clerk) ਦੀਆਂ ਅਸਾਮੀਆਂ ਦੀ ਭਰਤੀ ਕਰੇਗਾ। ਆਈਬੀਪੀਐਸ ਕਲਰਕ ਭਰਤੀ 2021 ਲਈ ਆਨਲਾਈਨ ਅਰਜ਼ੀਆਂ ਵੀਰਵਾਰ, 7 ਅਕਤੂਬਰ ਤੋਂ ਸ਼ੁਰੂ ਹੋ ਗਈਆਂ ਹਨ। IBPS ਨੇ ਭਰਤੀ ਦੀ ਅਧਿਕਾਰਤ ਸੂਚਨਾ ਜਾਰੀ ਕੀਤੀ ਹੈ।

ਭਰਤੀ 2021 ਦੀਆਂ ਤਰੀਕਾਂ

ਆਪਲਾਈ ਕਰਨ ਦੀ ਤਰੀਕ: 07 ਅਕਤੂਬਰ 2021
ਆਨਲਾਈਨ ਅਰਜ਼ੀ ਦੇਣ ਦੀ ਆਖਰੀ ਤਾਰੀਖ: 27 ਅਕਤੂਬਰ 2021
ਪ੍ਰੀਖਿਆ ਫੀਸ ਦੀ ਆਖਰੀ ਮਿਤੀ: 27 ਅਕਤੂਬਰ 2021
ਪੀਈਟੀ ਪ੍ਰੀਖਿਆ ਦੀ ਮਿਤੀ: ਨਵੰਬਰ 2021
ਆਨਲਾਈਨ ਪ੍ਰੀ ਪ੍ਰੀਖਿਆ ਦੀ ਮਿਤੀ: ਦਸੰਬਰ 2021
ਮੁੱਖ ਪ੍ਰੀਖਿਆ: ਜਨਵਰੀ ਜਾਂ ਫਰਵਰੀ 2022

ਖਾਲੀ ਅਸਾਮੀਆਂ ਦਾ ਵੇਰਵਾ ਅਤੇ ਯੋਗਤਾ

ਜ਼ਿਕਰਯੋਗ ਹੈ ਕਿ ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਕਲਰਕ ਭਰਤੀ ਇਸ ਭਰਤੀ ਮੁਹਿੰਮ ਰਾਹੀਂ, ਦਿੱਲੀ, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਹਰਿਆਣਾ ਸਮੇਤ ਵੱਖ-ਵੱਖ ਰਾਜਾਂ ਵਿੱਚ ਕੁੱਲ 7855 ਅਸਾਮੀਆਂ ਭਰੀਆਂ ਜਾਣਗੀਆਂ। ਇਸ ਤੋਂ ਇਲਾਵਾ ਉਮੀਦਵਾਰ ਜਿਨ੍ਹਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਆਪਣੀ ਬੈਚਲਰ ਦੀ ਡਿਗਰੀ ਪੂਰੀ ਕੀਤੀ ਹੈ ਉਹ ਆਈਬੀਪੀਐਸ ਕਲਰਕ ਦੀਆਂ ਨਿਕਲੀਆਂ ਨੌਕਰੀਆਂ ਲਈ ਅਰਜ਼ੀ ਦੇ ਸਕਦੇ ਹਨ। ਯੋਗ ਉਮੀਦਵਾਰਾਂ ਦੀ ਉਮਰ ਸੀਮਾ 1 ਜੁਲਾਈ 2021 ਨੂੰ 20 ਸਾਲ ਤੋਂ ਘੱਟ ਅਤੇ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਵਧੇਰੇ ਜਾਣਕਾਰੀ ਲਈ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

ਭਰਤੀ ਫ਼ੀਸ

ਕਲਰਕ ਦੀਆਂ ਖਾਲੀ ਅਸਾਮੀਆਂ ਦੀ ਭਾਰਤੀ ਪ੍ਰੀਖਿਆ ਲਈ ਫੀਸ ਵੱਜੋਂ ਜਨਰਲ, ਓਬੀਸੀ ਅਤੇ ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ 850 ਰੁਪਏ ਦੀ ਅਰਜ਼ੀ ਫੀਸ ਦਾ ਭੁਗਤਾਨ ਕਰਨਾ ਪਵੇਗਾ। ਜਦਕਿ ਐਸਸੀ, ਐਸਟੀ ਅਤੇ ਦਿਵਿਆਂਗ ਨੂੰ 175 ਰੁਪਏ ਦੀ ਅਰਜ਼ੀ ਫੀਸ ਦੇਣੀ ਪਵੇਗੀ। ਆਨਲਾਈਨ ਫੀਸ ਮੋਡ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ, ਮੋਬਾਈਲ ਵਾਲਿਟ, ਕੈਸ਼ ਕਾਰਡ ਰਾਹੀਂ ਪ੍ਰੀਖਿਆ ਫੀਸ ਦਾ ਭੁਗਤਾਨ ਕਰਨ ਦੀ ਆਪਸ਼ਨ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ ਤੁਸੀਂ https://ibpsonline.ibps.in/crpcl11jun21/ 'ਤੇ ਕਲਿੱਕ ਕਰ ਸਕਗੇ ਹੋ।
Published by:Krishan Sharma
First published: