Home /News /career /

BSF Recruitment 2023: BSF 'ਚ ਅਸਿਸਟੈਂਟ ਕਮਾਂਡੈਂਟ ਦੀ ਭਰਤੀ ਹੋਈ ਬੰਦ, ਬਿਨਾਂ ਪ੍ਰੀਖਿਆ ਤੋਂ ਦਿੱਤੀ ਜਾ ਰਹੀ ਸੀ ਨੌਕਰੀ

BSF Recruitment 2023: BSF 'ਚ ਅਸਿਸਟੈਂਟ ਕਮਾਂਡੈਂਟ ਦੀ ਭਰਤੀ ਹੋਈ ਬੰਦ, ਬਿਨਾਂ ਪ੍ਰੀਖਿਆ ਤੋਂ ਦਿੱਤੀ ਜਾ ਰਹੀ ਸੀ ਨੌਕਰੀ

 ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਵੈਟਰਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ

ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਵੈਟਰਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ

ਬੀਐਸਐਫ ਨੇ ਵੈਟਰਨਰੀ ਅਸਿਸਟੈਂਟ ਸਰਜਨ (ਸਹਾਇਕ ਕਮਾਂਡੈਂਟ) ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਤਹਿਤ ਉਮੀਦਵਾਰਾਂ ਤੋਂ ਅਧਿਕਾਰਤ ਵੈੱਬਸਾਈਟ rectt.bsf.gov.in 'ਤੇ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ।

  • Share this:

BSF ਭਰਤੀ 2023: ਜੇ ਤੁਸੀਂ ਭਾਰਤੀ ਫੌਜ ਦਾ ਹਿੱਸਾ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਲੱਭ ਰਹੇ ਹੋ ਤਾਂ ਅੱਜ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ। ਕਿਉਂਕਿ ਬੀਐਸਐਫ ਯਾਨੀ ਸੀਮਾ ਸੁਰੱਖਿਆ ਬਲ ਵੱਲੋਂ ਅਸਿਸਟੈਂਟ ਕਮਾਂਡੈਂਟ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਭਰਤੀ ਲਈ ਕੋਈ ਪ੍ਰੀਖਿਆ ਨਹੀਂ ਹੋਵੇਗੀ। ਪਰ ਤੁਹਾਨੂੰ ਦਸ ਦਈਏ ਕਿ 9 ਜਨਵਰੀ ਭਰਤੀ ਫਾਰਮ ਭਰਨ ਦੀ ਆਖਰੀ ਮਿਤੀ ਸੀ।


ਬੀਐਸਐਫ ਨੇ ਵੈਟਰਨਰੀ ਅਸਿਸਟੈਂਟ ਸਰਜਨ (ਸਹਾਇਕ ਕਮਾਂਡੈਂਟ) ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਤਹਿਤ ਉਮੀਦਵਾਰਾਂ ਤੋਂ ਅਧਿਕਾਰਤ ਵੈੱਬਸਾਈਟ rectt.bsf.gov.in 'ਤੇ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ। ਭਰਤੀ ਪ੍ਰਕਿਰਿਆ ਰਾਹੀਂ ਕੁੱਲ 20 ਅਸਾਮੀਆਂ ਭਰੀਆਂ ਜਾਣੀਆਂ ਸਨ। ਜ਼ਿਕਰਯੋਗ ਹੈ ਕਿ 9 ਜਨਵਰੀ ਨੂੰ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਸੀ। ਜੇ ਤੁਸੀਂ ਚਾਹੋ ਤਾਂ ਇਸ ਅਧਿਕਾਰਤ ਨੋਟੀਫਿਕੇਸ਼ਨ https://images.news18.com/ibnkhabar/uploads/2023/01/BSF-Recruitment-2023-Notification-PDF.pdf ਰਾਹੀਂ ਇਹ ਜਾਣਕਾਰੀ ਹਾਸਲ ਕਰ ਸਕਦੇ ਹੋ।


ਕੌਣ ਕਰ ਸਕਦਾ ਸੀ ਇਸ ਨੌਕਰੀ ਲਈ ਅਪਲਾਈ : ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਵੈਟਰਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰ ਸੀਮਾ ਦੀ ਗੱਲ ਕਰੀਏ ਤਾਂ ਉਮੀਦਵਾਰ ਦੀ ਉਮਰ 23-30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਨੌਕਰੀ ਰਾਹੀਂ ਮੋਟੀ ਤਨਖਾਹ ਪ੍ਰਾਪਤ ਕੀਤੀ ਜਾ ਸਕਦੀ ਸੀ।


ਜੇ ਤੁਸੀਂ ਇਸ ਨੌਕਰੀ ਲਈ ਅਪਲਾਈ ਕਰਦੇ ਤੇ ਸਲੈਕਟ ਹੋ ਜਾਂਦੇ ਤਾਂ ਅਹੁਦਿਆਂ 'ਤੇ ਨਿਯੁਕਤ ਹੋਣ ਤੋਂ ਬਾਅਦ, ਉਮੀਦਵਾਰ ਨੂੰ ਮੈਟ੍ਰਿਕਸ ਲੈਵਲ-10 ਦੇ ਤਹਿਤ 56,100 ਤੋਂ 1,77,500 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਣੀ ਸੀ। ਖੈਰ ਇਸ ਦੀ ਭਰਤੀ ਤਾਂ 9 ਜਨਵਰੀ ਯਾਨੀ ਕਿ ਕੱਲ ਦੀ ਬੰਦ ਹੋ ਗਈ ਹੈ ਪਰ ਅਗਲੀ ਵਾਰ ਲਈ ਤੁਸੀਂ ਧਿਆਨ ਰੱਖਣਾ ਤੇ ਸਮਾਂ ਰਹਿੰਦੇ ਅਪਲਾਈ ਜ਼ਰੂਰ ਕਰਨਾ।


Published by:Tanya Chaudhary
First published:

Tags: BSF, Government jobs, Indian Army