Home /News /career /

Business Idea: ਗਾਹਕਾਂ ਦੀ ਸਿਹਤ ਦੇ ਨਾਲ-ਨਾਲ ਤੁਹਾਡੀ ਕਮਾਈ ਜ਼ਰੀਆ ਬਣ ਸਕਦੈ ਇਹ ਫਲ, ਜਾਣੋ ਕਾਰੋਬਾਰ ਦਾ ਢੰਗ

Business Idea: ਗਾਹਕਾਂ ਦੀ ਸਿਹਤ ਦੇ ਨਾਲ-ਨਾਲ ਤੁਹਾਡੀ ਕਮਾਈ ਜ਼ਰੀਆ ਬਣ ਸਕਦੈ ਇਹ ਫਲ, ਜਾਣੋ ਕਾਰੋਬਾਰ ਦਾ ਢੰਗ

Business Idea: ਅੱਜ ਦਾ ਬਿਜਨੈੱਸ ਆਈਡੀਆ (Business Idea) ਇਕ ਅਜਿਹੇ ਫਲ ਬਾਰੇ ਹੈ ਜਿਸ ਦਾ ਨਾਂਅ ਹੈ ਅਨਾਨਾਸ (Pineapple Business)। ਅਨਾਨਾਸ (Pineaaple) ਤੁਹਾਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ। ਅਜਿਹੇ 'ਚ ਤੁਸੀਂ ਅਨਾਨਾਸ (Pineaaple) ਦਾ ਕਾਰੋਬਾਰ ਕਰ ਕੇ ਚੰਗਾ ਮੁਨਾਫਾ ਕਮਾ ਸਕਦੇ ਹੋ।

ਹੋਰ ਪੜ੍ਹੋ ...
  • Share this:

Business Idea: ਹਰ ਕੋਈ ਜਾਣਦਾ ਹੈ ਕਿ ਫਲ (Fruits Business) ਸਿਹਤ ਲਈ ਕਿੰਨੇ ਫਾਇਦੇਮੰਦ ਹੁੰਦੇ ਹਨ। ਹਰ ਫਲ ਦਾ ਆਪਣਾ ਗੁਣ ਹੁੰਦਾ ਹੈ। ਕੁਝ ਵਿਟਾਮਿਨਾਂ ਨਾਲ ਭਰਪੂਰ ਹੁੰਦੇ ਹਨ ਅਤੇ ਕੁਝ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਕਈ ਫਲ ਤੁਹਾਡੀ ਸਕਿਨ ਦੀ ਮੁਰੰਮਤ ਵਿੱਚ ਮਦਦ ਕਰਦੇ ਹਨ ਅਤੇ ਕਈ ਤੁਹਾਡੇ ਵਾਲਾਂ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦੇ ਹਨ।

ਅੱਜ ਦਾ ਬਿਜਨੈੱਸ ਆਈਡੀਆ (Business Idea) ਇਕ ਅਜਿਹੇ ਫਲ ਬਾਰੇ ਹੈ ਜਿਸ ਦਾ ਨਾਂਅ ਹੈ ਅਨਾਨਾਸ (Pineapple Business)। ਅਨਾਨਾਸ (Pineaaple) ਤੁਹਾਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ। ਇਹ ਆਪਣੇ ਖੱਟੇ-ਮਿੱਠੇ ਸਵਾਦ ਕਾਰਨ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਫਲ ਹੈ। ਬਾਜ਼ਾਰ ਵਿਚ ਇਸ ਦੀ ਮੰਗ ਅਤੇ ਕੀਮਤ ਹਮੇਸ਼ਾ ਚੰਗੀ ਰਹਿੰਦੀ ਹੈ। ਅਜਿਹੇ 'ਚ ਤੁਸੀਂ ਅਨਾਨਾਸ (Pineaaple) ਦਾ ਕਾਰੋਬਾਰ ਕਰ ਕੇ ਚੰਗਾ ਮੁਨਾਫਾ ਕਮਾ ਸਕਦੇ ਹੋ।

ਵੇਚਣ ਦੇ ਨਾਲ ਨਾਲ ਇਸ ਦੀ ਖੇਤੀ ਵੀ ਕਰੋ : ਆਪਣੇ ਮੁਨਾਫੇ ਨੂੰ ਵਧਾਉਣ ਲਈ, ਤੁਸੀਂ ਇਸ ਨੂੰ ਉਗਾਉਣ ਤੋਂ ਲੈ ਕੇ ਵੇਚਣ ਤੱਕ ਸਾਰੀ ਪ੍ਰਕਿਰਿਆ ਆਪ ਕਰ ਸਕਦੇ ਹੋ। ਅਨਾਨਾਸ (Pineaaple) ਸਾਲ ਦਰ ਸਾਲ ਉਗਾਇਆ ਜਾਣ ਵਾਲਾ ਇੱਕ ਫਲ ਹੈ, ਇਸ ਲਈ ਇਸ ਵਿੱਚ ਮੁਨਾਫਾ ਕਮਾਉਣ ਦਾ ਵਧੀਆ ਮੌਕਾ ਹੈ। ਕੇਰਲ ਸਮੇਤ ਕਈ ਰਾਜਾਂ ਵਿੱਚ ਇਹ ਸਾਰਾ ਸਾਲ ਉਗਾਇਆ ਜਾਂਦਾ ਹੈ। ਇਸ ਦੇ ਪੌਦੇ ਦੀ ਸਾਂਭ-ਸੰਭਾਲ ਵੀ ਆਸਾਨ ਹੈ। ਅਸਲ ਵਿੱਚ, ਇਹ ਕੈਕਟਸ ਦੇ ਪੌਦੇ ਦੀ ਇੱਕ ਪ੍ਰਜਾਤੀ ਹੈ ਜਿਸ ਨੂੰ ਹੋਰ ਫਲਾਂ ਵਾਲੇ ਪੌਦਿਆਂ ਵਾਂਗ ਜ਼ਿਆਦਾ ਦੇਖਭਾਲ ਦੀ ਲੋੜ ਨਹੀਂ ਹੁੰਦੀ।

ਹਾਲਾਂਕਿ, ਬਿਜਾਈ ਤੋਂ ਲੈ ਕੇ ਵਾਢੀ ਤੱਕ ਲਗਭਗ 20 ਮਹੀਨੇ ਲੱਗਦੇ ਹਨ। ਇਸ ਲਈ ਤੁਹਾਨੂੰ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਕਾਰੋਬਾਰ ਵਿੱਚ ਸ਼ਾਮਲ ਹੋਣਾ ਪਵੇਗਾ। ਕਿਉਂਕਿ ਅਨਾਨਾਸ ਦਾ ਬੂਟਾ ਇੱਕ ਵਾਰ ਹੀ ਫਲ ਦਿੰਦਾ ਹੈ। ਯਾਨੀ ਕਿ ਦੁਬਾਰਾ ਅਗਲੀ ਫ਼ਸਲ ਨੂੰ ਪੱਕਣ ਲਈ ਓਨਾ ਹੀ ਸਮਾਂ ਲੱਗੇਗਾ।

ਇੰਝ ਹੋ ਸਕਦੀ ਹੈ ਕਮਾਈ : ਇੱਕ ਵਾਰ ਫਲ ਪੱਕਣ ਤੋਂ ਬਾਅਦ, ਬਾਕੀ ਦੀ ਪ੍ਰਕਿਰਿਆ ਬਾਜ਼ਾਰ ਵਿੱਚ ਹੋਰ ਫਲ ਵੇਚਣ ਦੇ ਸਮਾਨ ਹੈ। ਬਿਹਤਰ ਹੋਵੇਗਾ ਕਿ ਇਸ ਨੂੰ ਕਿਸੇ ਏਜੰਟ ਕੋਲ ਵੇਚਣ ਦੀ ਬਜਾਏ ਲਾਈਸੈਂਸ ਲੈ ਕੇ ਸਿੱਧਾ ਬਾਜ਼ਾਰ ਵਿੱਚ ਲੈ ਜਾਓ। ਇਸ ਨਾਲ ਤੁਹਾਡਾ ਮੁਨਾਫਾ ਵਧੇਗਾ। ਤੁਸੀਂ ਇਸ ਨੂੰ ਦੇਸ਼ ਦੇ ਦੂਜੇ ਰਾਜਾਂ ਨੂੰ ਵੀ ਸਪਲਾਈ ਕਰ ਸਕਦੇ ਹੋ। ਜੇਕਰ ਮੁਨਾਫ਼ੇ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਹਰ ਖੇਤਰ ਵਿੱਚ ਵੱਖ-ਵੱਖ ਹੁੰਦੀ ਹੈ ਪਰ ਔਸਤਨ ਅਨਾਨਾਸ 150-200 ਰੁਪਏ ਵਿੱਚ ਮਿਲ ਸਕਦਾ ਹੈ। ਅਜਿਹੇ 'ਚ ਤੁਸੀਂ 1 ਹੈਕਟੇਅਰ 'ਚ ਉਗਾਏ ਜਾਣ ਵਾਲੀ ਅਨਾਨਾਸ ਤੋਂ ਲੱਖਾਂ ਰੁਪਏ ਕਮਾ ਸਕਦੇ ਹੋ।

Published by:Krishan Sharma
First published:

Tags: Business, Business idea, Job, Job For Freshers