ਨਵੀਂ ਦਿੱਲੀ: ਅਜਿਹੇ ਕਈ ਉਤਪਾਦ ਹਨ, ਜਿਨ੍ਹਾਂ ਦੀ ਮੰਗ ਕਦੇ ਵੀ ਘੱਟ ਨਹੀਂ ਹੁੰਦੀ। ਜੇ ਅਸੀਂ ਅਜਿਹੇ ਉਤਪਾਦ ਦਾ ਕਾਰੋਬਾਰ ਸ਼ੁਰੂ ਕਰੀਏ ਤਾਂ ਸਾਨੂੰ ਆਮਦਨ ਤਾਂ ਚੰਗੀ ਹੋਵੇਗੀ ਹੀ, ਨਾਲ ਹੀ ਮੁਨਾਫਾ ਵੀ ਚੰਗਾ ਹੋਵੇਗਾ। ਅੱਜ ਅਸੀਂ ਇੱਕ ਖਾਸ ਕਾਰੋਬਾਰੀ ਸੁਝਾਅ (Business Tips) ਬਾਰੇ ਦੱਸ ਰਹੇ ਹਾਂ, ਜਿਸ ਨੂੰ ਅਪਣਾ ਕੇ ਤੁਸੀਂ ਘੱਟ ਪੈਸੇ ਨਾਲ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਅਤੇ ਜ਼ਿਆਦਾ ਮੁਨਾਫਾ ਕਮਾ (Earn Money) ਸਕਦੇ ਹੋ। ਅਸੀਂ ਗੱਲ ਕਰ ਰਹੇ ਹਾਂ ਬਿਸਕੁਟ ਦੀ, ਜੀ ਹਾਂ ਬਿਸਕੁਟ (Biscuits) ਇੱਕ ਅਜਿਹੀ ਚੀਜ਼ ਹੈ ਜਿਸ ਦੀ ਮੰਗ ਹਮੇਸ਼ਾ ਰਹਿੰਦੀ ਹੈ।
ਇਸ ਦੀ ਮੰਗ ਕਦੇ ਨਹੀਂ ਘਟਦੀ। ਅਜਿਹੀ ਸਥਿਤੀ ਵਿੱਚ ਬੇਕਰੀ (Bakery) ਉਤਪਾਦ ਬਣਾਉਣ ਵਾਲੀ ਯੂਨਿਟ ਸਥਾਪਤ ਕਰਨਾ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। ਜੇਕਰ ਤੁਸੀਂ ਬੇਕਰੀ ਇੰਡਸਟਰੀ (Bakery Industry) ਖੋਲ੍ਹਣਾ ਚਾਹੁੰਦੇ ਹੋ ਤਾਂ ਮੋਦੀ ਸਰਕਾਰ ਇਸ ਦੇ ਲਈ ਤੁਹਾਡੀ ਮਦਦ ਕਰ ਰਹੀ ਹੈ। ਮੁਦਰਾ ਸਕੀਮ (Mudra Scheme) ਤਹਿਤ ਕਾਰੋਬਾਰ ਸ਼ੁਰੂ ਕਰਨ ਲਈ ਤੁਹਾਨੂੰ ਸਿਰਫ਼ 1 ਲੱਖ ਰੁਪਏ ਦਾ ਨਿਵੇਸ਼ (Investment) ਕਰਨਾ ਹੋਵੇਗਾ। ਕੁੱਲ ਖਰਚੇ ਦੇ 80 ਫੀਸਦੀ ਤੱਕ ਸਰਕਾਰ ਤੋਂ ਫੰਡ ਦੀ ਮਦਦ ਮਿਲੇਗੀ। ਇਸ ਦੇ ਲਈ ਸਰਕਾਰ ਨੇ ਖੁਦ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਹੈ। ਸਰਕਾਰ ਵੱਲੋਂ ਕਾਰੋਬਾਰ ਦੇ ਢਾਂਚੇ ਦੇ ਅਨੁਸਾਰ, ਸਾਰੇ ਖਰਚਿਆਂ ਨੂੰ ਘਟਾ ਕੇ, ਤੁਸੀਂ ਹਰ ਮਹੀਨੇ 40 ਹਜ਼ਾਰ ਰੁਪਏ ਤੋਂ ਵੱਧ ਦਾ ਮੁਨਾਫਾ ਕਮਾ ਸਕਦੇ ਹੋ।
ਇੰਝ ਸ਼ੁਰੂ ਕਰਨਾ ਹੈ ਕਾਰੋਬਾਰ : ਪ੍ਰੋਜੈਕਟ ਸ਼ੁਰੂ ਕਰਨ ਲਈ ਕੁੱਲ ਖਰਚ: 5.36 ਲੱਖ ਰੁਪਏ ਤੱਕ ਆਵੇਗਾ, ਇਸ ਵਿੱਚ ਤੁਹਾਨੂੰ ਆਪਣੇ ਤੋਂ ਸਿਰਫ 1 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਜੇਕਰ ਤੁਸੀਂ ਮੁਦਰਾ ਸਕੀਮ ਦੇ ਤਹਿਤ ਚੁਣੇ ਗਏ ਹੋ, ਤਾਂ ਤੁਹਾਨੂੰ ਬੈਂਕ ਤੋਂ 2.87 ਲੱਖ ਰੁਪਏ ਦਾ ਮਿਆਦੀ ਕਰਜ਼ਾ ਅਤੇ 1.49 ਲੱਖ ਰੁਪਏ ਦਾ ਕਾਰਜਸ਼ੀਲ ਪੂੰਜੀ ਲੋਨ ਮਿਲੇਗਾ। ਪ੍ਰੋਜੈਕਟ ਦੇ ਤਹਿਤ, ਤੁਹਾਡੇ ਕੋਲ 500 ਵਰਗ ਫੁੱਟ ਤੱਕ ਦੀ ਆਪਣੀ ਜਗ੍ਹਾ ਹੋਣੀ ਚਾਹੀਦੀ ਹੈ। ਜੇਕਰ ਨਹੀਂ, ਤਾਂ ਇਸ ਨੂੰ ਕਿਰਾਏ 'ਤੇ ਲੈਣਾ ਹੋਵੇਗਾ ਅਤੇ ਪ੍ਰੋਜੈਕਟ ਫਾਈਲ ਦੇ ਨਾਲ ਦਿਖਾਉਣਾ ਹੋਵੇਗਾ। ਸਰਕਾਰ ਵੱਲੋਂ ਤਿਆਰ ਕੀਤੀ ਗਈ ਪ੍ਰੋਜੈਕਟ ਰਿਪੋਰਟ ਅਨੁਸਾਰ ਇਸ ਤਰ੍ਹਾਂ ਕੁੱਲ ਸਾਲਾਨਾ ਉਤਪਾਦਨ ਅਤੇ ਵਿਕਰੀ 5.36 ਲੱਖ ਰੁਪਏ ਦਾ ਅਨੁਮਾਨ ਲਗਾਇਆ ਗਿਆ ਹੈ।
ਇਨ੍ਹਾਂ ਖਰਚਿਆਂ ਨੂੰ ਹੇਠ ਮੁਤਾਬਿਕ ਵੰਡਿਆ ਗਿਆ ਹੈ :
4.26 ਲੱਖ ਰੁਪਏ : ਪੂਰੇ ਸਾਲ ਲਈ ਉਤਪਾਦਨ ਦਾ ਖਰਚਾ
20.38 ਲੱਖ ਰੁਪਏ: ਪੂਰੇ ਸਾਲ 'ਚ ਇੰਨਾ ਉਤਪਾਦ ਬਣ ਜਾਵੇਗਾ ਕਿ ਇਸ ਨੂੰ ਵੇਚਣ 'ਤੇ ਤੁਹਾਨੂੰ 20.38 ਲੱਖ ਰੁਪਏ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ ਇਸ 'ਚ ਬਾਜ਼ਾਰ 'ਚ ਮਿਲਣ ਵਾਲੀਆਂ ਹੋਰ ਚੀਜ਼ਾਂ ਦੇ ਰੇਟ ਦੇ ਆਧਾਰ 'ਤੇ ਬੇਕਰੀ ਉਤਪਾਦਾਂ ਦੀ ਵਿਕਰੀ ਕੀਮਤ ਕੁਝ ਘਟਾ ਕੇ ਤੈਅ ਕੀਤੀ ਗਈ ਹੈ।
6.12 ਲੱਖ ਰੁਪਏ: ਕੁੱਲ ਸੰਚਾਲਨ ਲਾਭ
70 ਹਜ਼ਾਰ: ਐਡਮਨਿਸਟ੍ਰੇਸ਼ਨ ਅਤੇ ਵਿਕਰੀ 'ਤੇ ਖਰਚ
60 ਹਜ਼ਾਰ: ਬੈਂਕ ਕਰਜ਼ੇ ਦਾ ਵਿਆਜ
60 ਹਜ਼ਾਰ: ਹੋਰ ਖਰਚੇ
ਸ਼ੁੱਧ ਲਾਭ: 4.2 ਲੱਖ ਰੁਪਏ ਸਾਲਾਨਾ
ਸਰਕਾਰ ਤੋਂ ਕਿਵੇਂ ਮਿਲੇਗੀ ਮਦਦ : ਇਸ ਲਈ ਤੁਸੀਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਕਿਸੇ ਵੀ ਬੈਂਕ ਵਿੱਚ ਅਪਲਾਈ ਕਰ ਸਕਦੇ ਹੋ। ਇਸ ਦੇ ਲਈ, ਤੁਹਾਨੂੰ ਇੱਕ ਫਾਰਮ ਭਰਨਾ ਹੋਵੇਗਾ, ਜਿਸ ਵਿੱਚ ਇਹ ਵੇਰਵਾ ਦੇਣਾ ਹੋਵੇਗਾ : ਨਾਮ, ਪਤਾ, ਕਾਰੋਬਾਰ ਦਾ ਪਤਾ, ਸਿੱਖਿਆ, ਮੌਜੂਦਾ ਆਮਦਨ ਅਤੇ ਕਿੰਨਾ ਲੋਨ ਚਾਹੀਦਾ ਹੈ। ਇਸ ਵਿੱਚ ਕੋਈ ਪ੍ਰੋਸੈਸਿੰਗ ਫੀਸ ਜਾਂ ਗਾਰੰਟੀ ਫੀਸ ਨਹੀਂ ਦੇਣੀ ਪਵੇਗੀ। ਲੋਨ ਦੀ ਰਕਮ 5 ਸਾਲਾਂ ਵਿੱਚ ਵਾਪਸ ਕੀਤੀ ਜਾ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, Career, Central government, Investment, Jobs, Life style, Modi government, MONEY, Subsidy