ਨਵੀਂ ਦਿੱਲੀ: ਜੇ ਤੁਸੀਂ ਆਪਣਾ ਕਾਰੋਬਾਰ ਸ਼ੁਰੂ (Start own business) ਕਰਨ ਬਾਰੇ ਸੋਚ ਰਹੇ ਹੋ, ਪਰ ਘੱਟ ਪੈਸੇ ਹੋਣ ਕਰਕੇ ਆਪਣੀ ਯੋਜਨਾ ਨੂੰ ਪੂਰਾ ਨਹੀਂ ਕਰ ਪਾ ਰਹੇ ਹੋ, ਤਾਂ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਸ਼ਾਨਦਾਰ ਯੋਜਨਾ, ਜਿਸ ਨਾਲ ਤੁਸੀਂ ਘੱਟ ਖ਼ਰਚੇ ‘ਚ ਜ਼ਿਆਦਾ ਮੁਨਾਫ਼ਾ (profitable business) ਕਮਾ ਸਕਦੇ ਹੋ। ਇਸ ਦੇ ਨਾਲ ਹੀ ਤੁਹਾਡੀ ਇਹ ਯੋਜਨਾ ਪੂਰੀ ਕਰਨ ‘ਚ ਕੇਂਦਰ ਸਰਕਾਰ ਖ਼ੁਦ ਤੁਹਾਡੀ ਮਦਦ ਕਰੇਗੀ।
ਅਸੀਂ ਗੱਲ ਕਰ ਰਹੇ ਹਾਂ ਪੇਪਰ ਦੇ ਕੱਪ (Paper cup business) ਬਣਾਉਣ ਦੇ ਕਾਰੋਬਾਰ ਦੀ। ਜੀ ਹਾਂ, ਇਸ ਕਾਰੋਬਾਰ ‘ਚ ਪੈਸਾ ਲਗਾ ਕੇ ਤੁਹਾਨੂੰ ਕਦੇ ਵੀ ਘਾਟਾ ਨਹੀਂ ਹੋਵੇਗਾ। ਤੁਸੀਂ ਘੱਟ ਖ਼ਰਚੇ ‘ਤੇ ਕਾਰੋਬਾਰ ਸ਼ੁਰੂ ਕਰਕੇ ਮੋਟਾ ਫ਼ਾਇਦਾ ਕਮਾ ਸਕਦੇ ਹੋ। ਦਰਅਸਲ ਦੁਨੀਆ ਭਰ ‘ਚ ਵਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ, ਦੁਨੀਆ ਭਰ ਦੀਆਂ ਸਰਕਾਰਾਂ ਨੇ ਹੁਣ ਪਲਾਸਟਿਕ ‘ਤੇ ਰੋਕ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਪੇਪਰ ਯਾਨਿ ਕਿ ਕਾਗ਼ਜ਼ ਨਾਲ ਬਣੇ ਕੱਪ ਦੀ ਕਾਫ਼ੀ ਜ਼ਿਆਦਾ ਮੰਗ (Paper cup demanding business) ਵਧ ਗਈ ਹੈ। ਖ਼ਾਸ ਗੱਲ ਇਹ ਹੈ ਕਿ ਪੇਪਰ ਕੱਪ ਦੀ ਫ਼ੈਕਟਰੀ ਲਾਉਣ ਲਈ ਸਰਕਾਰ ਵੀ ਤੁਹਾਡੀ ਮਦਦ ਕਰੇਗੀ। ਇਸ ਪ੍ਰਾਜੈਕਟ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇੱਕ ਰਿਪੋਰਟ (Mudra scheme) ਵੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕਾਰੋਬਾਰ ਸ਼ੁਰੂ ਕਰਨ ‘ਚ ਆਉਣ ਵਾਲੇ ਖ਼ਰਚੇ ਤੋਂ ਲੈ ਕੇ ਹੋਣ ਵਾਲੇ ਮੁਨਾਫ਼ੇ ਦਾ ਪੂਰਾ ਅੰਕੜਾ ਦਿੱਤਾ ਗਿਆ ਹੈ।
ਆਓ, ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਰਨਾ ਕੀ ਹੈ? ਕੱਪ ਬਣਾਉਣ ਦੀ ਮਸ਼ੀਨ ਦਿੱਲੀ, ਹੈਦਰਾਬਾਦ, ਆਗਰਾ ਤੇ ਅਹਿਮਦਾਬਾਦ ਸਮੇਤ ਹੋਰ ਵੀ ਕਈ ਸ਼ਹਿਰਾਂ ਤੋਂ ਮਿਲਦੀ ਹੈ। ਇਸ ਤਰ੍ਹਾਂ ਦੀਆਂ ਮਸ਼ੀਨਾਂ ਤਿਆਰ ਕਰਨ ਦਾ ਕੰਮ ਖ਼ੁਦ ਇੰਜਨੀਅਰਿੰਗ ਕੰਪਨੀਆਂ ਕਰਦੀਆਂ ਹਨ।
ਕਾਰੋਬਾਰ ਸ਼ੁਰੂ ਕਰਨ ਲਈ ਕਿੰਨਾ ਖ਼ਰਚਾ
ਇਹ ਕਾਰੋਬਾਰ ਸ਼ੁਰੂ ਕਰਨ ਲਈ ਤੁਹਾਨੂੰ 500 ਵਰਗ ਫੁੱਟ ਜ਼ਮੀਨ ਦੀ ਲੋੜ ਪਵੇਗੀ। ਮਸ਼ੀਨ, ਤਕਨੀਕੀ ਸਾਮਾਨ, ਫ਼ਰਨੀਚਰ, ਡਾਈ, ਬਿਜਲੀ ਦਾ ਪੂਰਾ ਇੰਤਜ਼ਾਮ ਤੇ ਹੋਰ ਖ਼ਰਚਾ ਜੋੜ ਕੇ ਕੁੱਲ 10.70 ਲੱਖ ਰੁਪਏ ਦੀ ਲਾਗਤ ਨਾਲ ਤੁਸੀਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ।
ਕਾਰੀਗਰਾਂ ਦੀ ਤਨਖ਼ਾਹ
ਜੇ ਤੁਸੀਂ ਹੁਨਰਮੰਦ ਤੇ ਗ਼ੈਰਹੁਨਰਮੰਦ ਕਾਮੇ ਰੱਖਦੇ ਹੋ ਤਾਂ ਤੁਹਾਨੂੰ ਮਹੀਨੇ ਦਾ 35000 ਰੁਪਏ ਦਾ ਖ਼ਰਚ ਕਰਨਾ ਪਵੇਗਾ। ਇਸ ਤੋਂ ਇਲਾਵਾ ਕੱਚੇ ਮਾਲ (ਰਾਅ ਮਟੀਰੀਅਲ) ‘ਤੇ 3.75 ਲੱਖ ਅਤੇ ਹੋਰ ਸਹੂਲਤਾਂ ‘ਤੇ ਕੁੱਲ ਮਿਲਾ ਕੇ 20,500 ਰੁਪਏ ਦਾ ਖ਼ਰਚਾ ਕਰਨਾ ਪਵੇਗਾ।
ਮੁਨਾਫ਼ਾ
ਇਸ ਕਾਰੋਬਾਰ ਨੂੰ ਸ਼ੁਰੂ ਕਰਨ ਤੋਂ ਬਾਅਦ ਤੁਸੀਂ ਸਾਲ ਦੇ 300 ਦਿਨ ਕੰਮ ਕਰਦੇ ਹੋ ਤਾਂ ਇੰਨੇ ਦਿਨਾਂ ਵਿੱਚ ਤੁਸੀਂ 2.20 ਕਰੋੜ ਯੂਨਿਟ ਪੇਪਰ ਕੱਪ ਤਿਆਰ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਹਰੇਕ ਕੱਪ ਜਾਂ ਗਲਾਸ ਨੂੰ ਕਰੀਬ 30 ਪੈਸੇ ਦੇ ਹਿਸਾਬ ਨਾਲ ਵੇਚ ਸਕਦੇ ਹੋ।
ਕੇਂਦਰ ਸਰਕਾਰ ਦੇਵੇਗੀ ਕਰਜ਼ਾ
ਇਹ ਕਾਰੋਬਾਰ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਖ਼ੁਦ ਤੁਹਾਨੂੰ ਕਰਜ਼ਾ ਦਿੰਦੀ ਹੈ। ਯਾਨਿ ਕਿ ਤੁਸੀਂ ਕਰਜ਼ਾ ਲੈ ਕੇ ਵੀ ਇਹ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਮੁਦਰਾ ਕਰਜ਼ਾ ਦੇ ਤਹਿਤ ਸਰਕਾਰ ਵਿਆਜ ‘ਤੇ ਸਬਸਿਡੀ ਦਿੰਦੀ ਹੈ। ਇਸ ਯੋਜਨਾ ਦੇ ਤਹਿਤ ਕੁੱਲ ਪ੍ਰਾਜੈਕਟ ‘ਚੋਂ 25 ਫ਼ੀਸਦੀ ਖ਼ਰਚਾ ਤੁਹਾਨੂੰ ਆਪਣੇ ਵੱਲੋਂ ਕਰਨਾ ਪਵੇਗਾ, ਜਦਕਿ ਮੁਦਰਾ ਯੋਜਨਾ ਦੇ ਤਹਿਤ 75% ਕਰਜ਼ਾ ਸਰਕਾਰ ਦੇਵੇਗੀ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।