ਨਵੀਂ ਦਿੱਲੀ: ਕੀ ਤੁਸੀਂ ਨੌਕਰੀ ਕਰਕੇ ਨਿਰਾਸ਼ ਹੋ ਗਏ ਹੋ? ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਖ਼ਾਸ ਕਾਰੋਬਾਰ ਦੀ ਯੋਜਨਾ (Profitable business idea) ਜਿਸ ਨਾਲ ਤੁਸੀਂ ਸਿਰਫ਼ 2 ਲੱਖ ਰੁਪਏ ਖ਼ਰਚ ਕਰਕੇ ਸਾਲ ਭਰ ਵਿੱਚ ਕਰੋੜਪਤੀ ਬਣ ਸਕਦੇ ਹੋ। ਜੇਕਰ ਤੁਹਾਡੇ ਕੋਲ ਆਪਣੀ ਜ਼ਮੀਨ ਹੈ ਤੇ ਤੁਸੀਂ ਘੱਟ ਖ਼ਰਚੇ ਵਿੱਚ ਕਾਰੋਬਾਰ ਸ਼ੁਰੂ ਕਰਨ (Starting own Business) ਦੀ ਸੋਚ ਰਹੇ ਹੋ ਤਾਂ, ਤੁਸੀਂ ਸੁਆਹ ਦੀਆਂ ਇੱਟਾਂ ਬਣਾਉਣ ਦਾ ਕਾਰੋਬਾਰ (Brick making business) ਸ਼ੁਰੂ ਕਰ ਸਕਦੇ ਹੋ।
ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ 100 ਗ਼ਜ਼ ਜ਼ਮੀਨ ਤੇ ਘੱਟੋ-ਘੱਟ 2 ਲੱਖ ਰੁਪਏ ਦੀ ਲਾਗਤ ਦੀ ਜ਼ਰੂਰਤ ਹੋਵੇਗੀ। ਇਹ ਕਾਰੋਬਾਰ ਸ਼ੁਰੂ ਕਰਕੇ ਤੁਸੀਂ ਹਰ ਮਹੀਨੇ 1 ਲੱਖ ਰੁਪਏ ਤੇ ਸਾਲ ਭਰ ਵਿੱਚ ਕਰੋੜਾਂ ਦੀ ਕਮਾਈ ਕਰ ਸਕਦੇ ਹੋ। ਅੱਜਕੱਲ ਦੇ ਦੌਰ ‘ਚ ਜ਼ਿਆਦਾਤਰ ਲੋਕ ਸ਼ਹਿਰਾਂ ‘ਚ ਆ ਕੇ ਵੱਸ ਰਹੇ ਹਨ, ਅਤੇ ਅਜਿਹੇ ਦੌਰ ਵਿੱਚ ਬਿਲਡਰ ਫ਼ਲਾਈ ਐਸ਼ (ਸੁਆਹ) (Fly Ash Business) ਨਾਲ ਬਣੀਆਂ ਇੱਟਾਂ ਦਾ ਇਸਤੇਮਾਲ ਕਰ ਰਹੇ ਹਨ।
ਆਟੋਮੈਟਿਕ ਮਸ਼ੀਨ ਨਾਲ ਬਹੁਤ ਵੱਡਾ ਮੌਕਾ
ਇਸ ਕਾਰੋਬਾਰ ਵਿੱਚ ਆਟੋਮੈਟਿਕ ਮਸ਼ੀਨ ਦੇ ਇਸਤੇਮਾਲ ਨਾਲ ਜ਼ਿਆਦਾ ਕਮਾਈ ਹੋ ਸਕਦੀ ਹੈ।ਹਾਲਾਂਕਿ ਇਸ ਆਟੋਮੈਟਿਕ ਮਸ਼ੀਨ ਦੀ ਕੀਮਤ 10 ਤੋਂ 12 ਲੱਖ ਰੁਪਏ ਦੇ ਵਿੱਚ ਹੈ। ਕੱਚੇ ਮਾਲ ਨੂੰ ਮਿਕਸ ਕਰਨ ਤੋਂ ਲੈ ਕੇ ਇੱਟਾਂ ਬਣਾਉਣ ਤੱਕ ਦਾ ਸਾਰਾ ਕੰਮ ਇਹੀ ਮਸ਼ੀਨ ਕਰਦੀ ਹੈ। ਇਸ ਆਟੋਮੈਟਿਕ ਮਸ਼ੀਨ ਦੇ ਜ਼ਰੀਏ ਇੱਕ ਘੰਟੇ ਵਿਚ ਇੱਕ ਹਜ਼ਾਰ ਇੱਟਾਂ ਬਣਾਈਆਂ ਜਾ ਸਕਦੀਆਂ ਹਨ। ਇਹੀ ਨਹੀਂ ਇਸ ਕਾਰੋਬਾਰ ਨੂੰ ਤੁਸੀਂ ਬੈਂਕ ਤੋਂ ਲੋਨ ਲੈ ਕੇ ਵੀ ਸ਼ੁਰੂ ਕਰ ਸਕਦੇ ਹੋ।
ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਅਤੇ ਮੁੱਖ ਮੰਤਰੀ ਨੌਜਵਾਨ ਸਵੈ-ਰੁਜ਼ਗਾਰ ਦੇ ਜ਼ਰੀਏ ਵੀ ਇਸ ਕਾਰੋਬਾਰ ਲਈ ਕਰਜ਼ਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੁਦਰਾ ਕਰਜ਼ਾ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ‘ਚ ਮਿੱਟੀ ਦੀ ਕਮੀ ਕਾਰਨ ਇੱਟਾਂ ਦਾ ਉਤਪਾਦਨ ਨਹੀਂ ਹੋ ਪਾਉਂਦਾ।
ਇਸੇ ਕਰਕੇ ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਵਰਗੇ ਸੂਬਿਆਂ ਤੋਂ ਇੱਟਾਂ ਮੰਗਵਾਈਆਂ ਜਾਂਦੀਆਂ ਹਨ, ਜਿਸ ‘ਤੇ ਆਵਾਜਾਈ ਦਾ ਖ਼ਰਚਾ ਵੀ ਲੱਗਦਾ ਹੈ। ਅਜਿਹੇ ਹਾਲਾਤ ‘ਚ ਸੀਮੇਂਟ ਤੇ ਪੀਸੇ ਹੋਏ ਪੱਥਰ ਨਾਲ ਬਣੀਆਂ ਇੱਟਾਂ ਦਾ ਕਾਰੋਬਾਰ ਕਾਫ਼ੀ ਲਾਹੇਵੰਦ ਸਾਬਿਤ ਹੋ ਰਿਹਾ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।