• Home
  • »
  • News
  • »
  • career
  • »
  • CAREER 150 VACANCIES FOR ASSISTANT SOFTWARE ENGINEER AND ASSISTANT DATA ANALYST IN INDIAN RAILWAYS INFORMATION DEPARTMENT GH KS

CRIS Recruitment 2022: ਰੇਲਵੇ ਦੇ ਸੂਚਨਾ ਵਿਭਾਗ 'ਚ ਨਿਕਲੀਆਂ ਨੌਕਰੀਆਂ, 150 ਆਸਾਮੀਆਂ 'ਤੇ ਬਿਨੈ ਲਈ ਸਿਰਫ਼ 7 ਦਿਨ ਬਾਕੀ

CRIS Recruitment 2022: ਨਿਜੀ ਨੌਕਰੀਪੇਸ਼ਾ ਲੋਕ ਸਰਕਾਰੀ ਨੌਕਰੀ ਦੀ ਭਾਲ ਵਿੱਚ ਰਹਿੰਦੇ ਹਨ ਤੇ ਸਹੀ ਸਮੇਂ ਦੀ ਉਡੀਕ ਕਰਦੇ ਹਨ। ਭਾਰਤੀ ਰੇਲਵੇ (Indian Railway) ਵੱਲੋਂ ਕੱਢੀਆਂ ਗਈਆਂ ਅਸਾਮੀਆਂ ਜੋ ਨਹੀਂ ਭਰ ਸਕੇ ਜਾਂ ਜਿਨ੍ਹਾਂ ਦੀ ਭਰਤੀ ਲਈ ਚੋਣ ਨਹੀਂ ਹੋਈ ਉਹ ਮੁੜ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਕਿਉਂਕਿ ਹੁਣ ਰੇਲਵੇ ਦੇ ਅਧੀਨ ਸੈਂਟਰ ਫਾਰ ਰੇਲਵੇ ਇਨਫਰਮੇਸ਼ਨ ਸਿਸਟਮ (CRIS) ਵਿੱਚ ਨੌਕਰੀ (Sarkari Naukri) ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ।

  • Share this:

ਇਸ (CRIS Recruitment 2022) ਲਈ CRIS ਵਿੱਚ ਅਸਿਸਟੈਂਟ ਸਾਫਟਵੇਅਰ ਇੰਜੀਨੀਅਰ ਅਤੇ ਅਸਿਸਟੈਂਟ ਡਾਟਾ ਐਨਾਲਿਸਟ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਸਿਰਫ਼ 7 ਦਿਨ ਬਾਕੀ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜਿਨ੍ਹਾਂ ਨੇ ਅਜੇ ਤੱਕ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਨਹੀਂ ਦਿੱਤੀ ਹੈ, ਉਹ CRIS ਦੀ ਅਧਿਕਾਰਤ ਵੈੱਬਸਾਈਟ cris.org.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 25 ਮਈ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।

ਨਾਲ ਹੀ ਵੈੱਬ ਸਾਈਟ ਤੋਂ ਅਸਾਮੀਆਂ ਸਬੰਧੀ ਵੇਰਵੇ ਵੀ ਲਏ ਜਾ ਸਕਦੇ ਹਨ। ਇਸ ਤੋਂ ਇਲਾਵਾ, ਉਮੀਦਵਾਰ ਅਸਾਮੀਆਂ ਲਈ ਸਿੱਧੇ ਤੌਰ 'ਤੇ ਅਪਲਾਈ ਕਰਨ ਲਈ ਇਸ ਲਿੰਕ https://cris.org.in/crisweb/design1/index.jsp ਰਾਹੀਂ ਵੀ ਅਪਲਾਈ ਕਰ ਸਕਦੇ ਹਨ।

ਇਸ ਤੋਂ ਇਲਾਵਾ ਅਸਾਮੀਆਂ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਤੁਸੀਂ https://cdn.digialm.com//per/g01/pub/726/EForms/image/Image ਲਿੰਕ 'ਤੇ ਕਲਿਕ ਕਰ ਸਕਦੇ ਹੋ। ਇਹ ਵੀ ਦੱਸ ਦਈਏ ਕਿ ਇਸ ਭਰਤੀ ਮੁਹਿੰਮ ਤਹਿਤ ਕੁੱਲ 150 ਅਸਾਮੀਆਂ ਭਰੀਆਂ ਜਾਣਗੀਆਂ।

CRIS ਭਰਤੀ 2022 ਲਈ ਮਹੱਤਵਪੂਰਨ ਤਾਰੀਖਾਂ

ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ - 25 ਅਪ੍ਰੈਲ
ਅਪਲਾਈ ਕਰਨ ਦੀ ਆਖਰੀ ਮਿਤੀ - 25 ਮਈ

CRIS ਭਰਤੀ 2022 ਲਈ ਅਸਾਮੀਆਂ ਦੇ ਵੇਰਵੇ

ਅਸਿਸਟੈਂਟ ਸਾਫਟਵੇਅਰ ਇੰਜੀਨੀਅਰ (ASE): 144 ਅਸਾਮੀਆਂ
ਅਸਿਸਟੈਂਟ ਡਾਟਾ ਐਨਾਲਿਸਟ (ADA): 6 ਅਸਾਮੀਆਂ

ਯੋਗਤਾ ਮਾਪਦੰਡ

ਉਮੀਦਵਾਰਾਂ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੇ ਅਨੁਸਾਰ ਯੋਗਤਾ ਹੋਣੀ ਚਾਹੀਦੀ ਹੈ।

ਉਮਰ ਸੀਮਾ

ਉਮੀਦਵਾਰਾਂ ਦੀ ਉਮਰ ਸੀਮਾ 22 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ IIT ਖੜਗਪੁਰ ਵੱਲੋਂ ਕਰਵਾਏ ਗਏ GATE 2022 ਸਕੋਰ ਦੇ ਆਧਾਰ 'ਤੇ ਕੀਤੀ ਜਾਵੇਗੀ।
Published by:Krishan Sharma
First published: