FCI Recruitment 2021: ਭਾਰਤੀ ਖਾਧ ਨਿਗਮ (FCI) ਵਿੱਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਵਧੀਆ ਮੌਕਾ ਹੈ। ਇਸ ਲਈ (FCI Recruitment 2021) FCI ਨੇ ਹਰਿਆਣਾ ਸੂਬੇ ਵਿੱਚ ਫੈਲੇ ਆਪਣੇ ਡਿੱਪੂ ਅਤੇ ਦਫਤਰਾਂ ਵਿੱਚ ਚੌਕੀਦਾਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਅਤੇ ਯੋਗ ਉਮੀਦਵਾਰ, ਜਿਹੜੇ ਇਨ੍ਹਾਂ ਆਸਾਮੀਆਂ (FCI Recruitment 2021) ਲਈ ਬਿਨੈ ਕਰਨਾ ਚਾਹੁੰਦੇ ਹਨ, ਉਹ FCI ਦੀ ਅਧਿਕਾਰਤ ਵੈਬਸਾਈਟ fci.gov.in 'ਤੇ ਪੁੱਜ ਕੇ ਬਿਨੈ ਕਰ ਸਕਦੇ ਹਨ। ਇਨ੍ਹਾਂ ਆਸਾਮੀਆਂ ਲਈ (FCI Recruitment 2021) ਬਿਨੈ ਕਰਨ ਦੀ ਆਖਰੀ ਤਰੀਕ 19 ਨਵੰਬਰ ਹੈ।
ਇਸਤੋਂ ਇਲਾਵਾ ਉਮੀਦਵਾਰ ਸਿੱਧਾ ਇਸ ਲਿੰਕ https://fciharyana-watch-ward.in/login 'ਤੇ ਕਲਿੱਕ ਕਰਕੇ ਵੀ ਇਨ੍ਹਾਂ ਆਸਾਮੀਆਂ (FCI Recruitment 2021) ਲਈ ਬਿਨੈ ਕਰ ਸਕਦੇ ਹਨ। ਨਾਲ ਹੀ ਇਸ ਲਿੰਕ https://documents.fciharyana-watch-ward.in/notification ਰਾਹੀਂ ਅਧਿਕਾਰਤ ਨੋਟੀਫਿਕੇਸ਼ਨ (FCI Recruitment 2021) ਨੂੰ ਵੀ ਵੇਖ ਸਕਦੇ ਹਨ। ਇਸ ਭਰਤੀ (FCI Recruitment 2021) ਪ੍ਰਕਿਰਿਆ ਤਹਿਤ ਕੁੱਲ 380 ਭਰਤੀਆਂ ਕੀਤੀਆਂ ਜਾਣੀਆਂ ਹਨ।
FCI Recruitment 2021 ਲਈ ਮਹੱਤਵਪੂਰਨ ਤਰੀਕਾਂ
ਆਨਲਾਈਨ ਬਿਨੈ ਕਰਨ ਦੀ ਸ਼ੁਰੂਆਤੀ ਤਰੀਕ– 20 ਅਕਤੂਬਰ 2021
ਆਨਲਜਾਈਨ ਬਿਨੈ ਕਰਨ ਦੀ ਆਖਰੀ ਤਰੀਕ – 19 ਨਵੰਬਰ 2021
ਕੁੱਲ ਆਸਾਮੀਆਂ: 380
ਜਨਰਲ – 178
ਐਸਸੀ– 72
ਓਬੀਸੀ– 102
ਈਡਬਲਯੂਐਸ– 38
ਯੋਗਤਾ ਮਾਪਦੰਡ: ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 8ਵੀਂ (ਸਾਬਕਾ ਫੌਜੀਆਂ ਲਈ 5ਵੀਂ ਜਮਾਤ ਪਾਸ) ਪਾਸ ਹੋਣਾ ਜ਼ਰੂਰੀ ਹੈ।
ਉਮਰ ਹੱਦ: ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਵਿਚਕਾਰ ਹੋਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career, Central government, Government job, Jobs, Life style, Recruitment