Home /News /career /

Aptitude Test 2021: ਭਾਰਤੀ ਵਿਦਿਆਰਥੀਆਂ ਦੀ ਯੋਗਤਾ ਪਛਾਣਨ ਲਈ ਪਹਿਲੀ ਵਾਰ 'ਯੋਗਤਾ ਟੈਸਟ' ਕਰਵਾਏਗਾ NTA

Aptitude Test 2021: ਭਾਰਤੀ ਵਿਦਿਆਰਥੀਆਂ ਦੀ ਯੋਗਤਾ ਪਛਾਣਨ ਲਈ ਪਹਿਲੀ ਵਾਰ 'ਯੋਗਤਾ ਟੈਸਟ' ਕਰਵਾਏਗਾ NTA

ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰੀਖਿਆ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਹੈ, ਜੋ ਵਿਦਿਆਰਥੀਆਂ ਦੇ ਉੱਚ ਪੱਧਰੀ ਯੋਗਤਾ ਮੁਲਾਂਕਣ ਦੀ ਸਿਫਾਰਸ਼ ਕਰਦੀ ਹੈ ਤਾਂ ਜੋ ਉਨ੍ਹਾਂ ਨੂੰ ਸਹੀ ਕਰੀਅਰ ਦੀ ਚੋਣ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ।

ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰੀਖਿਆ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਹੈ, ਜੋ ਵਿਦਿਆਰਥੀਆਂ ਦੇ ਉੱਚ ਪੱਧਰੀ ਯੋਗਤਾ ਮੁਲਾਂਕਣ ਦੀ ਸਿਫਾਰਸ਼ ਕਰਦੀ ਹੈ ਤਾਂ ਜੋ ਉਨ੍ਹਾਂ ਨੂੰ ਸਹੀ ਕਰੀਅਰ ਦੀ ਚੋਣ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ।

ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰੀਖਿਆ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਹੈ, ਜੋ ਵਿਦਿਆਰਥੀਆਂ ਦੇ ਉੱਚ ਪੱਧਰੀ ਯੋਗਤਾ ਮੁਲਾਂਕਣ ਦੀ ਸਿਫਾਰਸ਼ ਕਰਦੀ ਹੈ ਤਾਂ ਜੋ ਉਨ੍ਹਾਂ ਨੂੰ ਸਹੀ ਕਰੀਅਰ ਦੀ ਚੋਣ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ।

  • Share this:

Aptitude Test 2021: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸਕੂਲੀ ਵਿਦਿਆਰਥੀਆਂ ਅਤੇ 13 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਵਿਗਿਆਨਕ ਢੰਗ ਨਾਲ ਉਨ੍ਹਾਂ ਦੀ ਵਿਚਾਰਧਾਰਕ ਸਮਝ ਦਾ ਮੁਲਾਂਕਣ ਕਰਨ ਤੇ ਉਨ੍ਹਾਂ ਦੇ ਕਰੀਅਰ ਦੇ ਬਿਹਤਰ ਫੈਸਲੇ ਲੈਣ ਵਿੱਚ ਸਹਾਇਤਾ ਲਈ ਪਹਿਲੀ ਵਾਰ ਯੋਗਤਾ ਪ੍ਰੀਖਿਆ ਲੈਣ ਦਾ ਐਲਾਨ ਕੀਤਾ ਹੈ। ਇਹ ਟੈਸਟ "ਭਾਰਤੀ ਸਿਖਿਆਰਥੀਆਂ ਦੀਆਂ ਯੋਗਤਾਵਾਂ" ਦਾ ਨਕਸ਼ਾ ਤਿਆਰ ਕਰਨ ਲਈ ਐਨਟੀਏ ਦੀ ਚੱਲ ਰਹੀ "ਖੋਜਪੂਰਨ ਰਿਸਰਚ" ਦਾ ਹਿੱਸਾ ਹੈ।

ਸਿੱਖਿਆ ਮੰਤਰਾਲੇ ਅਧੀਨ ਇੱਕ ਖੁਦਮੁਖਤਿਆਰ ਜਾਂਚ ਸੰਸਥਾ, ਐਨਟੀਏ (National Testing Agency) ਇੱਕ ਪਾਇਲਟ ਪ੍ਰਾਜੈਕਟ (Pilot Project) ਵੱਜੋਂ ਰਾਸ਼ਟਰੀ ਯੋਗਤਾ ਟੈਸਟ ਕਰਾਵੇਗੀ। ਪ੍ਰੀਖਿਆ ਲਈ ਉਮੀਦਵਾਰਾਂ ਨੂੰ ਚਾਰ ਉਮਰ ਵਰਗ ਵਿੱਚ ਵੰਡਿਆ ਗਿਆ ਹੈ: ਵਰਗ 1 (13-15 ਸਾਲ), ਵਰਗ 2 (16-18 ਸਾਲ), ਵਰਗ 3 (19-21 ਸਾਲ) ਅਤੇ ਵਰਗ 4 (22-25 ਸਾਲ)। ਇਸਦਾ ਮਤਲਬ ਹੈ ਕਿ ਛੇਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਵਿੱਚ ਹਿੱਸਾ ਲੈ ਸਕਦੇ ਹਨ।

ਏਜੰਸੀ ਪਾਇਲਟ ਪ੍ਰਾਜੈਕਟ ਦੌਰਾਨ ਪਹਿਲੀਆਂ ਦੋ ਸ਼੍ਰੇਣੀਆਂ ਵਿੱਚ ਤਕਰੀਬਨ 5,200 ਅਤੇ ਤੀਜੀ ਅਤੇ ਚੌਥੀ ਸ਼੍ਰੇਣੀ ਵਿੱਚ 5,000 ਦੇ ਕਰੀਬ ਉਮੀਦਵਾਰਾਂ ਨੂੰ ਸ਼ਾਮਲ ਕਰਨ ਦਾ ਟੀਚਾ ਰੱਖ ਰਹੀ ਹੈ। ਐਨਟੀਏ ਨੇ ਉਨ੍ਹਾਂ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਹਨ, ਜੋ ਟੈਸਟ ਦੇਣਾ ਚਾਹੁੰਦੇ ਹਨ। ਹਿੱਸਾ ਲੈਣ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਅਰਜ਼ੀਆਂ ਐਨਟੀਏ ਦੀ ਵੈਬਸਾਈਟ 'ਤੇ 18 ਅਕਤੂਬਰ ਤੱਕ ਉਪਲਬਧ ਹੋਣਗੀਆਂ। ਵੈਬਸਾਈਟ 'ਤੇ ਜਾਰੀ ਨੋਟੀਫਿਕੇਸ਼ਨ ਅਨੁਸਾਰ, ਲੈਵਲ ਇੱਕ ਅਤੇ ਦੋ ਦੇ ਟੈਸਟ 23 ਅਕਤੂਬਰ ਨੂੰ ਅਤੇ ਲੈਵਲ ਤਿੰਨ ਅਤੇ ਲੈਵਲ ਚਾਰ ਦੇ ਇੱਕ ਦਿਨ ਬਾਅਦ ਲਏ ਜਾਣਗੇ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ, ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰੀਖਿਆ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਹੈ, ਜੋ ਵਿਦਿਆਰਥੀਆਂ ਦੇ ਉੱਚ ਪੱਧਰੀ ਯੋਗਤਾ ਮੁਲਾਂਕਣ ਦੀ ਸਿਫਾਰਸ਼ ਕਰਦੀ ਹੈ ਤਾਂ ਜੋ ਉਨ੍ਹਾਂ ਨੂੰ ਸਹੀ ਕਰੀਅਰ ਦੀ ਚੋਣ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਇਹ ਟੈਸਟ ਹਰ ਸਾਲ ਕਰਵਾਏ ਜਾਣ ਦੀ ਸੰਭਾਵਨਾ ਹੈ।

ਐਨਟੀਏ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਵਧੀਆ ਸੰਸਥਾਵਾਂ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਹੀ ਉਮੀਦਵਾਰ ਭਾਰਤ ਨੂੰ ਜਨਸੰਖਿਆਤਮਕ ਲਾਭ ਦੇਣਗੇ। ਏਜੰਸੀ ਨੇ ਨੋਟੀਫਿਕੇਸ਼ਨ ਵਿੱਚ ਕਿਹਾ “ਇਹ ਕਲਪਨਾ ਕੀਤੀ ਗਈ ਹੈ ਕਿ ਪ੍ਰਾਪਤ ਕੀਤੇ ਗਿਆਨ ਤੇ ਹੁਨਰਾਂ ਤੋਂ ਇਲਾਵਾ, ਇਸ ਵਿੱਚ ਭਵਿੱਖ ਲਈ ਉਹ ਹੁਨਰ ਸ਼ਾਮਲ ਹੋਣੇ ਚਾਹੀਦੇ ਹਨ ਜਿਨ੍ਹਾਂ ਦੀ ਉਨ੍ਹਾਂ ਤੋਂ 5 ਸਾਲਾਂ ਬਾਅਦ ਉਮੀਦ ਕੀਤੀ ਜਾਏਗੀ। ਇਹ ਤਕਨੀਕੀ ਹੁਨਰ, ਰਚਨਾਤਮਕਤਾ, ਭਾਵਨਾਤਮਕ ਬੁੱਧੀ (ਆਈਕਿਯੂ), ਵਿਸ਼ਲੇਸ਼ਣਾਤਮਕ ਸੋਚ, ਵਿਕਾਸ ਦੇ ਹੁਨਰ, ਮਾਨਸਿਕਤਾ, ਫੈਸਲੇ ਲੈਣ, ਅੰਤਰ-ਵਿਅਕਤੀਗਤ ਸੰਚਾਰ ਤੇ ਅਨੁਕੂਲਤਾ ਹਨ, ਜਿਨ੍ਹਾਂ ਨੂੰ ਭਵਿੱਖ ਦੇ ਹੁਨਰਾਂ ਵਜੋਂ ਪਛਾਣਿਆ ਗਿਆ ਹੈ।”

ਪ੍ਰੀਖਿਆ ਵਿੱਚ ਹਰੇਕ ਡੋਮੇਨ ਵਿੱਚ 10 ਬਹੁ-ਚੋਣ ਪ੍ਰਸ਼ਨ ਹੋਣਗੇ ਅਤੇ ਉਮੀਦਵਾਰਾਂ ਨੂੰ ਇਸ ਨੂੰ ਪੂਰਾ ਕਰਨ ਲਈ ਦੋ ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਪ੍ਰੀਖਿਆ ਦੀ ਭਾਸ਼ਾ ਅੰਗਰੇਜ਼ੀ ਹੋਵੇਗੀ ਤੇ ਕੋਈ ਨਕਾਰਾਤਮਕ ਮਾਰਕਿੰਗ ਨਹੀਂ ਹੋਵੇਗੀ। 5 ਅਕਤੂਬਰ ਨੂੰ ਏਜੰਸੀ ਨੇ ਐਨਟੀਏ ਦੇ ਸਿਟੀ ਕੋਆਰਡੀਨੇਟਰਾਂ ਨੂੰ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਤੇ ਹੁਨਰ ਦਾ ਵਿਗਿਆਨਕ ਤੇ ਪਾਰਦਰਸ਼ੀ ਢੰਗ ਨਾਲ ਮੁਲਾਂਕਣ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਵਚਨਬੱਧ ਹੈ।

Published by:Krishan Sharma
First published:

Tags: Career, Education, Education Minister, Examination, Life style, Test, Virtual identity