JEE Advanced 2022 New Schedule: ਸਾਂਝੀ ਪ੍ਰਵੇਸ਼ ਪ੍ਰੀਖਿਆ (JEE) ਐਡਵਾਂਸ 2022 ਲਈ ਪ੍ਰੀਖਿਆ ਦੀਆਂ ਤਰੀਕਾਂ ਬਦਲ ਦਿੱਤੀਆਂ ਗਈਆਂ ਹਨ। ਹੁਣ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਬੰਬੇ 28 ਅਗਸਤ ਨੂੰ ਜੇਈਈ ਐਡਵਾਂਸਡ 2022 ਦੀ ਪ੍ਰੀਖਿਆ ਕਰਵਾਏਗੀ। ਪਹਿਲਾਂ ਇਹ ਪ੍ਰੀਖਿਆ 3 ਜੁਲਾਈ ਨੂੰ ਹੋਣੀ ਸੀ। ਜੇਈਈ ਐਡਵਾਂਸ 2022 ਲਈ ਅਰਜ਼ੀ ਪ੍ਰਕਿਰਿਆ 7 ਤੋਂ 11 ਅਗਸਤ, 2022 ਤੱਕ ਕਰਵਾਈ ਜਾਵੇਗੀ। ਅਰਜ਼ੀ ਫੀਸ ਦਾ ਭੁਗਤਾਨ ਕਰਨ ਦੀ ਆਖਰੀ ਮਿਤੀ 12 ਅਗਸਤ ਹੈ। ਜਿਹੜੇ ਉਮੀਦਵਾਰ ਜੇਈਈ ਐਡਵਾਂਸਡ 2022 ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ 23 ਤੋਂ 28 ਅਗਸਤ, 2022 ਤੱਕ ਜੇਈਈ ਐਡਵਾਂਸਡ ਦੀ ਅਧਿਕਾਰਤ ਵੈੱਬਸਾਈਟ jeeadv.ac.in 'ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
ਜੇਈਈ ਐਡਵਾਂਸ 2022 ਦੀ ਪ੍ਰੀਖਿਆ ਸਵੇਰ ਅਤੇ ਦੁਪਹਿਰ ਦੀ ਸ਼ਿਫਟ ਵਿੱਚ ਕਰਵਾਈ ਜਾਵੇਗੀ। ਪੇਪਰ 1 ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ, ਜਦਕਿ ਪੇਪਰ 2 ਦੁਪਹਿਰ 2:30 ਤੋਂ ਸ਼ਾਮ 5:30 ਵਜੇ ਤੱਕ ਹੋਵੇਗਾ। ਜੇਈਈ ਐਡਵਾਂਸ 2022 ਦਾ ਨਤੀਜਾ 11 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ, “ਆਰਜ਼ੀ ਉੱਤਰ ਕੁੰਜੀ 3 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ, ਉਮੀਦਵਾਰ 3 ਤੋਂ 4 ਸਤੰਬਰ ਤੱਕ ਆਰਜ਼ੀ ਉੱਤਰ ਕੁੰਜੀ ਵਿਰੁੱਧ ਇਤਰਾਜ਼ ਉਠਾ ਸਕਦੇ ਹਨ। ਆਰਜ਼ੀ ਉੱਤਰ ਕੁੰਜੀ ਅਤੇ ਨਤੀਜਾ ਸਤੰਬਰ ਵਿੱਚ ਜਾਰੀ ਕੀਤਾ ਜਾਵੇਗਾ। ਸੀਟ ਅਲਾਟਮੈਂਟ ਦੀ ਪ੍ਰਕਿਰਿਆ 12 ਸਤੰਬਰ ਤੋਂ ਸ਼ੁਰੂ ਹੋਵੇਗੀ।
ਇਸ ਦੌਰਾਨ, ਆਰਕੀਟੈਕਚਰ ਐਪਟੀਟਿਊਡ ਟੈਸਟ (AAT) 2022 14 ਸਤੰਬਰ ਨੂੰ ਕਰਵਾਇਆ ਜਾਵੇਗਾ ਅਤੇ ਨਤੀਜਾ 17 ਸਤੰਬਰ, 2022 ਨੂੰ ਘੋਸ਼ਿਤ ਕੀਤਾ ਜਾਵੇਗਾ। AAT 2022 ਐਪਲੀਕੇਸ਼ਨ ਪ੍ਰਕਿਰਿਆ 11 ਤੋਂ 12 ਸਤੰਬਰ ਤੱਕ ਕਰਵਾਈ ਜਾਵੇਗੀ। ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://jeeadv.ac.in/schedule.html 'ਤੇ ਸਿੱਧਾ ਕਲਿੱਕ ਕਰਕੇ ਜੇਈਈ ਐਡਵਾਂਸ 2022 ਦਾ ਪੂਰਾ ਸਮਾਂ-ਸਾਰਣੀ ਵੀ ਦੇਖ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career