Indian Navy Recruitment 2021: ਭਾਰਤੀ ਜਲ ਸੈਨਾ ਵਿੱਚ ਭਰਤੀ (recruitment) ਸ਼ੁਰੂ ਹੋ ਗਈ ਹੈ ਅਤੇ ਬਿਨੈ ਕਰਨ ਦੀ ਆਖ਼ਰੀ ਤਰੀਕ 25 ਅਕਤੂਬਰ ਹੈ। ਜੇਕਰ ਤੁਸੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਛੇਤੀ ਆਨਲਾਈਨ ਬਿਨੈ ਕਰ ਸਕਦੇ ਹੋ। ਭਰਤੀ 16 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ।
ਨੇਵੀ (Indian Navy) ਵਿੱਚ ਜਾਣ ਦੇ ਇੱਛੁਕ ਨੌਜਵਾਨਾਂ ਲਈ ਵਧੀਆ ਮੌਕਾ ਹੈ। ਨੇਵੀ ਵਿੱਚ ਸੀਨੀਅਰ ਸੈਕੰਡਰੀ ਰਿਕਰੂਟ ਅਤੇ ਆਰਟੀਫਿਸ਼ੀਅਲ ਅਪ੍ਰੇਂਟਿਸ ਦੀਆਂ 2500 ਭਰਤੀਆਂ ਕੱਢੀਆਂ ਗਈਆਂ ਹਨ। ਇਹ ਭਰਤੀ 16 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਪ੍ਰੀਖਿਆ ਅਤੇ ਮੈਡੀਕਲ ਟੈਸ ਦੇ ਆਧਾਰ 'ਤੇ ਹੋਵੇਗੀ।
ਭਰਤੀ 16 ਤਰੀਕ ਤੋਂ ਸ਼ੁਰੂ ਹੋ ਗਈ ਹੈ। ਬਿਨੈ ਕਰਨ ਦੀ ਆਖ਼ਰੀ ਤਰੀਕ 25 ਅਕਤੂਬਰ 2021 ਹੈ, ਜਦਕਿ ਮੈਰਿਟ ਸੂਚੀ ਜਾਰੀ ਹੋਣ ਦੀ ਤਰੀਕ ਜਨਵਰੀ-ਫਰਵਰੀ 2022 ਹੋ ਸਕਦੀ ਹੈ। ਭਰਤੀ ਪ੍ਰੀਖਿਆ ਦੀ ਤਰੀਕ ਅਜੇ ਤੈਅ ਨਹੀਂ।
ਯੋਗਤਾ ਅਤੇ ਉਮਰ
ਉਮੀਦਵਾਰ 60 ਫੀਸਦੀ ਅੰਕਾਂ ਨਾਲ 12ਵੀਂ ਪਾਸ ਹੋਣੇ ਚਾਹੀਦੇ ਹਨ। ਇਸਤੋਂ ਇਲਾਵਾ ਫਿਜੀਕਸ, ਕੈਮਿਸਟਰੀ, ਹਿਸਾਬ ਅਤੇ ਕੰਪਿਊਟਰ ਸਾਇੰਸ ਵਿਸ਼ੇ ਹੋਣੇ ਜ਼ਰੂਰੀ ਹਨ। ਸਿਰਫ ਉਹੀ ਉਮੀਦਵਾਰ ਯੋਗ ਹਨ ਜਿਨ੍ਹਾਂ ਦਾ ਜਨਮ 1 ਫਰਵਰੀ 2002 ਤੋਂ 31 ਮਾਰਚ 2005 ਵਿਚਕਾਰ ਹੋਇਆ ਹੋਵੇ।
ਭਰਤੀ ਲਈ ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਹੋਵੇਗੀ।
ਵਧੇਰੇ ਜਾਣਕਾਰੀ ਲਈ ਭਾਰਤੀ ਨੇਵੀ ਦੀ ਵੈਬਸਾਈਟ www.joinindiannavy.gov.in 'ਤੇ ਲਾਗਇੰਨ ਕਰੋ ਅਤੇ ਭਰਤੀ ਦਾ ਨੋਟੀਫਿਕੇਸ਼ਨ ਵੇਖ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career, Government job, Indian Navy, Jobs, Life style, Recruitment