ਨਵੀਂ ਦਿੱਲੀ: CBSE ਬੋਰਡ ਵੱਲੋਂ ਅੱਜ 10ਵੀਂ ਅਤੇ 12ਵੀਂ ਦੇ ਨਤੀਜੇ ਜਾਰੀ ਕੀਤੇ ਜਾਣ ਦੀ ਉਮੀਦ ਹੈ। ਬੋਰਡ ਦੇ ਲੱਖਾਂ ਵਿਦਿਆਰਥੀ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਨਤੀਜੇ ਜਾਰੀ ਕੀਤੇ ਜਾਣ ਦੀ ਤਾਰੀਖ ਅਤੇ ਸਮੇਂ ਦਾ ਐਲਾਨ ਨਹੀਂ ਕੀਤਾ, ਪਰੰਤੂ ਬੋਰਡ ਵੱਲੋਂ ਵੈਬਸਾਈਟ ਦੀ ਲੇਆਊਟ ਵਿੱਚ ਤਬਦੀਲੀ ਤੋਂ ਅੰਦਾਜਾ ਹੈ ਕਿ 10ਵੀਂ-12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਆਪਣੀ ਵੈਬਸਾਈਟ cbseresults.nic.in ਤੇ cbse.gov.in 'ਤੇ ਜਾਰੀ ਕੀਤਾ ਜਾ ਸਕਦਾ ਹੈ।
ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਸੀਬੀਐਸਈ 31 ਜੁਲਾਈ ਤੱਕ ਬੋਰਡ ਦੀਆਂ ਕਲਾਸਾਂ ਦਾ ਨਤੀਜਾ ਜਾਰੀ ਕਰ ਸਕਦਾ ਹੈ। ਰਿਪੋਰਟਾਂ ਮੁਤਾਬਕ ਅੱਜ 10ਵੀਂ-12ਵੀਂ ਦੇ ਨਤੀਜੇ ਜਾਰੀ ਕੀਤੇ ਜਾਣ ਦੀ ਤਾਰੀਖ ਦਾ ਐਲਾਨ ਹੋ ਸਕਦਾ ਹੈ। ਦੇਸ਼ ਭਰ ਦੇ 21.5 ਲੱਖ ਤੋਂ ਵੱਧ ਵਿਦਿਆਰਥੀ ਸੀਬੀਐਸਈ ਕਲਾਸ 10ਵੀਂ ਬੋਰਡ ਪ੍ਰੀਖਿਆ 2021 ਦੇ ਨਤੀਜਿਆਂ ਦੀ ਘੋਸ਼ਣਾ ਕਰਨ ਲਈ ਇੰਤਜ਼ਾਰ ਕਰ ਰਹੇ ਹਨ।
ਸੀਬੀਐਸਈ ਨੇ ਪਹਿਲਾਂ ਕਿਹਾ ਸੀ ਕਿ ਦਸਵੀਂ ਜਮਾਤ ਦੇ ਨਤੀਜੇ ਜੁਲਾਈ ਦੇ ਤੀਜੇ ਹਫ਼ਤੇ ਤੇ ਜੁਲਾਈ ਦੇ ਅੰਤ ਵਿੱਚ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣਗੇ। ਹਾਲਾਂਕਿ, ਬੋਰਡ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਇੱਕ ਬਿਆਨ ਅਨੁਸਾਰ, 10ਵੀਂ ਅਤੇ 12ਵੀਂ ਦੇ ਨਤੀਜਿਆਂ ਦੀਆਂ ਤਰੀਕਾਂ ਦਾ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ ਅਤੇ ਫੈਸਲਾ ਆਉਣ ਤੋਂ ਬਾਅਦ ਐਲਾਨ ਕੀਤਾ ਜਾਵੇਗਾ।
ਨਤੀਜੇ ਜਾਰੀ ਹੋਣ ਤੋਂ ਬਾਅਦ, ਵਿਦਿਆਰਥੀ ਆਪਣੀ ਕਲਾਸ 10ਵੀਂ ਦੀ ਮਾਰਕਸੀਟ ਨੂੰ ਸਰਕਾਰੀ ਵੈਬਸਾਈਟਾਂ cbseresults.nic.in, cbse.nic.in, cbse.gov.in ਅਤੇ ਡਿਜੀਲੋਕਰ ਵੈੱਬਸਾਈਟ ਅਤੇ ਐਪ ਰਾਹੀਂ ਡਾਊਨਲੋਡ ਕਰ ਸਕਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CBSE, Class 10 results, Class X results, Results