
CBSE ਅੱਜ ਕਰ ਸਕਦੈ 10ਵੀਂ ਤੇ 12ਵੀਂ ਦੇ ਨਤੀਜਿਆਂ ਦਾ ਐਲਾਨ, ਜਾਣੋ ਅਪਡੇਟ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਅੱਜ 10ਵੀਂ ਜਮਾਤ 2021 ਦੇ ਨਤੀਜੇ ਐਲਾਨ ਸਕਦੀ ਹੈ। ਨਤੀਜੇ ਅੱਜ cbseresults.nic.in 'ਤੇ ਐਲਾਨੇ ਜਾ ਸਕਦੇ ਹਨ। ਪਰ ਬੋਰਡ ਨੇ ਅਧਿਕਾਰਤ ਤੌਰ 'ਤੇ ਨਤੀਜਿਆਂ ਦੀ ਮਿਤੀ ਅਤੇ ਸਮੇਂ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ 10ਵੀਂ ਜਮਾਤ ਦੇ ਨਤੀਜੇ ਕਦੋਂ ਐਲਾਨ ਕਰੇਗਾ।
ਵਿਦਿਆਰਥੀ ਅਧਿਕਾਰਤ ਵੈਬਸਾਈਟਾਂ - cbseresults.nic.in, cbse.gov.in 'ਤੇ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ ਅਤੇ CBSE 2021 ਦੇ ਨਵੀਨਤਮ ਅਪਡੇਟਾਂ ਲਈ ਵੈਬਸਾਈਟ' 'ਤੇ ਵੀ ਜਾ ਸਕਦੇ ਹਨ।
ਲੱਖਾਂ ਵਿਦਿਆਰਥੀ 10ਵੀਂ ਜਮਾਤ 2021 ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ ਕਿਉਂਕਿ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ 30 ਜੁਲਾਈ, ਸ਼ੁੱਕਰਵਾਰ ਨੂੰ ਐਲਾਨ ਦਿੱਤੇ ਸਨ। ਸੀਬੀਐੱਸਈ (CBSE) ਪ੍ਰੀਖਿਆ ਕੰਟਰੋਲਰ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਸੀ ਕਿ ਉਹ ਛੇਤੀ ਹੀ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜਿਆਂ ਦਾ ਐਲਾਨ ਕਰਨਗੇ ਪਰ ਬੋਰਡ ਨੇ ਰਿਲੀਜ਼ ਦੀ ਤਾਰੀਖ ਬਾਰੇ ਕੁਝ ਨਹੀਂ ਕਿਹਾ ਹੈ।
ਸੀਬੀਐੱਸਈ (CBSE) ਨੇ 10ਵੀਂ ਜਮਾਤ ਦੇ ਨਤੀਜਿਆਂ ਦੀ ਗਣਨਾ ਮੁਲਤਵੀ ਕਰ ਦਿੱਤੀ ਸੀ ਤਾਂ ਜੋ ਸੀਬੀਐੱਸਈ (CBSE) 12ਵੀਂ ਦੀ ਬੋਰਡ ਪ੍ਰੀਖਿਆ 2021 ਦਾ ਨਤੀਜਾ ਜਾਰੀ ਕੀਤਾ ਜਾ ਸਕੇ।
ਬੋਰਡ ਨੇ ਅਜੇ ਤੱਕ ਸਕੂਲਾਂ ਦੁਆਰਾ ਪ੍ਰਾਪਤ ਅੰਤਿਮ ਨਤੀਜਿਆਂ ਦੀ ਤਸਦੀਕ ਨਹੀਂ ਕੀਤੀ ਹੈ ਅਤੇ ਸੀਬੀਐੱਸਈ (CBSE) 10ਵੀਂ ਦੀ ਬੋਰਡ ਪ੍ਰੀਖਿਆ 2021 ਦਾ ਨਤੀਜਾ ਉਦੋਂ ਜਾਰੀ ਕੀਤਾ ਜਾਵੇਗਾ ਜਦੋਂ ਸਿੱਖਿਆ ਬੋਰਡ ਸਕੂਲਾਂ ਦੁਆਰਾ ਪੇਸ਼ ਕੀਤੇ ਗਏ ਨਤੀਜਿਆਂ ਤੋਂ ਸੰਤੁਸ਼ਟ ਹੋ ਜਾਵੇਗਾ।
ਸੀਬੀਐੱਸਈ (CBSE) 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 99% ਸੀ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਪਿਛਲੇ ਸਾਲ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਭਗ 90 ਪ੍ਰਤੀਸ਼ਤ ਸੀ, ਜਦੋਂ ਕਿ 83 ਪ੍ਰਤੀਸ਼ਤ ਬੱਚੇ 2019 ਵਿੱਚ ਪਾਸ ਹੋਏ ਸਨ।
ਇੱਕ ਵਾਰ ਘੋਸ਼ਿਤ ਹੋਣ ਦੇ ਬਾਅਦ, ਨਤੀਜਾ cbseresults.nic.in ਅਤੇ cbse.gov.in 'ਤੇ ਆਨਲਾਈਨ ਜਾਰੀ ਕੀਤਾ ਜਾਵੇਗਾ। ਵਿਦਿਆਰਥੀ ਸੀਬੀਐੱਸਈ (CBSE) ਕਲਾਸ 10ਵੀਂ ਦੀ ਬੋਰਡ ਪ੍ਰੀਖਿਆ 2021 ਦੇ ਨਤੀਜਿਆਂ ਨੂੰ ਡਿਜੀਲੋਕਰ, ਉਮੰਗ ਐਪ ਅਤੇ ਐੱਸਐੱਮਐੱਸ ਰਾਹੀਂ ਵੀ ਪ੍ਰਾਪਤ ਕਰ ਸਕਣਗੇ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।