
ਸੀਬੀਐਸਈ ਦੀਆਂ ਰੀ-ਅਪੀਅਰ ਪ੍ਰੀਖਿਆ 16 ਤੋਂ
ਨਵੀਂ ਦਿੱਲੀ: ਸੀਬੀਐਸਈ ਨੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਪਿੱਛੋਂ ਹੁਣ ਰੀ-ਅਪੀਅਰ ਪ੍ਰੀਖਿਆਵਾਂ ਲਈ ਵੀ ਤਿਆਰੀ ਵਿੱਢ ਦਿੱਤੀ ਹੈ। ਬੋਰਡ ਨੇ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸੀਬੀਐਸਈ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਇਹ ਪ੍ਰੀਖਿਆ 16 ਅਗਸਤ ਤੋਂ 15 ਸਤੰਬਰ ਦਰਮਿਆਨ ਹੋਣੀਆਂ ਦੱਸੀਆਂ ਗਈਆਂ ਹਨ।
ਬੋਰਡ ਵੱਲੋਂ ਕਿਹਾ ਪ੍ਰੀਖਿਆਵਾਂ ਲਈ ਕੋਵਿਡ 19 ਹਦਾਇਤਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਇਸਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ। ਸੀਬੀਐਸਈ ਵੱਲੋਂ ਵਿਦਿਆਰਥੀਆਂ ਨੂੰ ਹੁਣ ਤੋਂ ਹੀ ਇਨ੍ਹਾਂ ਪ੍ਰੀਖਿਆਵਾਂ ਲਈ ਤਿਆਰ ਰਹਿਣ ਲਈ ਕਿਹਾ ਹੈ ਤਾਂ ਜੋ ਅੱਗੇ ਕੋਈ ਦਿੱਕਤ ਨਾ ਹੋਵੇ।
ਸੀਬੀਐਸਈ ਬੋਰਡ ਦੇ ਸਰਕੂਲਰ ਅਨੁਸਾਰ ਵਿਦਿਆਰਥੀ 19 ਵਿਸ਼ਿਆਂ ਵਿੱਚ ਅੰਕਾਂ ਦੇ ਸੁਧਾਰ ਲਈ ਪ੍ਰੀਖਿਆ ਦੇ ਸਕਦੇ ਹਨ, ਜਿਨ੍ਹਾਂ ਵਿੱਚ ਅੰਗਰੇਜ਼ੀ ਕੋਰ, ਫਿਜੀਕਲ ਐਜੂਕੇਸ਼ਨ, ਬਿਜ਼ਨਸ ਸਟੱਡੀਜ਼, ਅਕਾਊਂਟੈਂਸੀ, ਰਸਾਇਣ ਵਿਗਿਆਨ, ਰਾਜਨੀਤੀ ਵਿਗਿਆਨ, ਜੀਵ ਵਿਗਿਆਨ, ਅਰਥ ਸ਼ਾਸਤਰ, ਸਮਾਜ ਸ਼ਾਸਤਰ, ਇੰਫਾਰਮੈਂਟਿਕਸ ਪ੍ਰੈਕਟਸਿਜ, ਕੰਪਿਊਟਰ ਸਾਇੰਸ, ਗਣਿਤ, ਹਿੰਦੀ (ਚੋਣਵੀਂ), ਹਿੰਦੀ ਕੋਰ, ਭੂਗੋਲ, ਮਨੋਵਿਗਿਆਨ, ਭੌਤਿਕ ਵਿਗਿਆਨ, ਗ੍ਰਹਿ ਵਿਗਿਆਨ ਤੇਇਤਿਹਾਸ ਵਿਸ਼ੇ ਸ਼ਾਮਲ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।