Delhi University: ਪੋਸਟ ਗ੍ਰੈਜੂਏਸ਼ਨ ਕੋਰਸਾਂ 'ਚ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ

Delhi University: ਪੋਸਟ ਗ੍ਰੈਜੂਏਸ਼ਨ ਕੋਰਸਾਂ 'ਚ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ

 • Share this:
  ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਨੇ ਸੋਮਵਾਰ ਤੋਂ ਵੱਖ ਵੱਖ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਹ ਰਜਿਸਟ੍ਰੇਸ਼ਨ ਪੋਸਟ ਗਰੈਜੂਏਸ਼ਨ ਪ੍ਰੋਗਰਾਮਾਂ ਲਈ ਸ਼ੁਰੂ ਹੋ ਗਈ ਹੈ, ਜਦਕਿ ਅੰਡਰ ਗ੍ਰੈਜੂਏਸ਼ਨ ਦੇ ਪ੍ਰੋਗਰਾਮਾਂ ਲਈ ਰਜਿਸਟ੍ਰੇਸ਼ਨ 2 ਅਗਸਤ ਤੋਂ ਸ਼ੁਰੂ ਹੋਵੇਗੀ।

  ਯੂਨੀਵਰਸਿਟੀ ਵੱਲੋਂ ਪੋਸਟ ਗ੍ਰੈਜੂਏਸ਼ਨ ਲਈ ਕੁੱਲ 20 ਹਜ਼ਾਰ ਸੀਟਾਂ ਭਰੀਆਂ ਜਾਣੀਆਂ ਹਨ, ਜਦਕਿ ਅੰਡਰ ਗ੍ਰੈਜੂਏਸ਼ਨ ਅਧੀਨ 65 ਹਜਾਰ ਤੋ ਵੱਧ ਸੀਟਾਂ ਭਰੇ ਜਾਣ ਬਾਰੇ ਕਿਹਾ ਜਾ ਰਿਹਾ ਹੈ।

  ਯੋਗਤਾ

  ਅੰਡਰ ਗ੍ਰੈਜੂਏਟ ਕੋਰਸਾਂ ਲਈ ਯੋਗਤਾ ਬਾਰ੍ਹਵੀਂ ਲਾਜ਼ਮੀ ਹੈ ਜਦਕਿ ਪੋਸਟ ਗ੍ਰੈਜੂਏਸ਼ਨ ਕੋਰਸਾਂ ਲਈ ਮਾਨਤਾ ਪ੍ਰਾਪਤ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।

  ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੀਜੀ ਜੋਸ਼ੀ ਦਾ ਕਹਿਣਾ ਹੈ ਕਿ ਐਮ. ਫਿਲ ਅਤੇ ਪੀਐਚਡੀ ਦੇ ਕੋਰਸਾਂ ਲਈ ਰਜਿਸਟ੍ਰੇਸ਼ਨ 26 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਆਖਰੀ ਤਰੀਕ 31 ਅਗਸਤ ਹੋਵੇਗੀ। ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰਕਿਰਿਆ ਪਿਛਲੇ ਸਾਲ ਦੀ ਤਰ੍ਹਾਂ ਆਨਲਾਈਨ ਹੀ ਹੋਵੇਗੀ।

  ਜ਼ਿਕਰਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਆਗਾਮੀ ਸਿੱਖਿਆ ਸੈਸ਼ਨ ਵਿੱਚ 13 ਪ੍ਰੋਗਰਾਮਾਂ ਲਈ ਪ੍ਰੀਖਿਆ ਲਵੇਗਾ, ਜਿਸ ਵਿੱਚ ਇਸ ਸਾਲ ਚਾਰ ਨਵੇਂ ਕੋਰਸ ਵੀ ਜੋੜੇ ਜਾਣਗੇ, ਜਿਨ੍ਹਾਂ ਵਿਚ ਬੈਚਲਰ ਇੰਨ ਫਿਜੀਓਥੈਰੇਪੀ, ਬੈਚਲਰ ਇੰਨ ਆਕਿਊਪੇਸ਼ਨਲ ਥੈਰੇਪੀ, ਬੈਚਲਰ ਆਫ ਪ੍ਰੋਸਥੇਟਿਕਸ ਐਂਡ ਆਰਥੋਟਿਕਸ ਅਤੇ ਮਾਸਟਰ ਆਫ ਫ਼ਿਜੀਓਥੈਰੇਪੀ ਸ਼ਾਮਲ ਹਨ।
  Published by:Krishan Sharma
  First published: