Home /News /career /

EICHER PRIMA G3: ਆਈਸ਼ਰ ਟਰੈਕਟਰਜ਼ ਵੱਲੋਂ ਪ੍ਰਾਇਮਾ ਜੀ-3 ਲਾਂਚ

EICHER PRIMA G3: ਆਈਸ਼ਰ ਟਰੈਕਟਰਜ਼ ਵੱਲੋਂ ਪ੍ਰਾਇਮਾ ਜੀ-3 ਲਾਂਚ

EICHER PRIMA G3: ਆਈਸ਼ਰ ਟਰੈਕਟਰਜ਼ ਵੱਲੋਂ ਪ੍ਰਾਇਮਾ ਜੀ-3 ਲਾਂਚ

EICHER PRIMA G3: ਆਈਸ਼ਰ ਟਰੈਕਟਰਜ਼ ਵੱਲੋਂ ਪ੍ਰਾਇਮਾ ਜੀ-3 ਲਾਂਚ

  • Share this:

ਭੋਪਾਲ: ਦੁਨੀਆ ਦੀ ਤੀਜੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ‘ਟਰੈਕਟਰਜ਼ ਐਂਡ ਫਾਰਮ ਇਕਵਿਪਮੈਂਟ ਲਿਮਟਿਡ’ ਨੇ ਪ੍ਰੀਮੀਅਮ ਟਰੈਕਟਰਾਂ ਦੀ ਨਵੀਂ ਰੇਂਜ ‘ਆਈਸ਼ਰ ਪ੍ਰਾਇਮਾ ਜੀ-3 ਸੀਰੀਜ਼’ (EICHER PRIMA G3Series) ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ।

ਨਵੇਂ ਯੁੱਗ ਦੇ ਭਾਰਤੀ ਕਿਸਾਨਾਂ ਲਈ ਕੰਪਨੀ ਦੀ ਇਹ ਵੱਡੀ ਪਹਿਲਕਦਮੀ ਹੈ। ਆਈਸ਼ਰ ਪ੍ਰਾਇਮਾ ਜੀ 3 (EICHER PRIMA G3) 40 - 60 hp ਰੇਂਜ ਵਿੱਚ ਟਰੈਕਟਰਾਂ ਦੀ ਇੱਕ ਨਵੀਂ ਸੀਰੀਜ਼ ਹੈ, ਜੋ ਕਿ ਦਹਾਕਿਆਂ ਦੇ ਬੇਮਿਸਾਲ ਤਜ਼ਰਬੇ ਨਾਲ ਬਣੀ ਪ੍ਰੀਮੀਅਮ ਸਟਾਈਲਿੰਗ, ਪ੍ਰੋਗਰੈਸਿਵ ਟੈਕਨਾਲੋਜੀ ਅਤੇ ਸੰਪੂਰਨ ਅਰਾਮਦਾਇਕਤਾ ਦੀ ਪੇਸ਼ਕਸ਼ ਕਰਦੀ ਹੈ।

ਆਈਸ਼ਰ ਪ੍ਰਾਇਮਾ ਜੀ-3 (EICHER PRIMA G3) ਸੀਰੀਜ਼ ਦੀ ਸ਼ੁਰੂਆਤ ਕਰਦੇ ਹੋਏ, ਸੀਐੱਮਡੀ-ਟੈਫ਼ੇ ਮੱਲਿਕਾ ਸ਼੍ਰੀਨਿਵਾਸਨ (Mallika Srinivasan) ਨੇ ਕਿਹਾ, “ਆਈਸ਼ਰ ਬ੍ਰਾਂਡ ਦਹਾਕਿਆਂ ਤੋਂ ਖੇਤੀਬਾੜੀ ਅਤੇ ਵਪਾਰਕ ਖੇਤਰ, ਦੋਵਾਂ ਵਿੱਚ ਆਪਣੇ ਵਿਸ਼ਵਾਸ, ਭਰੋਸੇਯੋਗਤਾ, ਮਜ਼ਬੂਤੀ ਅਤੇ ਬਹੁਪੱਖਤਾ ਲਈ ਜਾਣਿਆ ਜਾਂਦਾ ਹੈ। ਪ੍ਰਾਇਮਾ ਜੀ-3 (PRIMA G3) ਦੀ ਸ਼ੁਰੂਆਤ ਇੱਕ ਆਧੁਨਿਕ ਭਾਰਤ ਦੇ ਪ੍ਰਗਤੀਸ਼ੀਲ ਕਿਸਾਨਾਂ ਲਈ ਵਧੇਰੇ ਉਤਪਾਦਕਤਾ, ਆਰਾਮ ਅਤੇ ਉਹਨਾਂ ਦੀਆਂ ਨਵੀਆਂ ਇੱਛਾਵਾਂ ਨਾਲ ਮੇਲ ਖਾਂਦੀ ਸੁਵਿਧਾ ਪੇਸ਼ ਕਰਦੀ ਹੈ ਅਤੇ ਇੱਕ ਵਧਿਆ ਵੈਲਿਊ ਪ੍ਰਸਤਾਵ ਪੇਸ਼ ਕਰਦੀ ਹੈ ਜਿਸ ਦਾ ਆਈਸ਼ਰ ਨੇ ਹਮੇਸ਼ਾ ਵਾਅਦਾ ਕੀਤਾ ਹੈ।"

ਨਵਾਂ ਪ੍ਰਾਇਮਾ ਜੀ-3 (PRIMA G3) ਆਪਣੇ ਵੱਖਰੇ ਐਰੋਡਾਇਨਾਮਿਕ ਹੁੱਡ ਦੇ ਨਾਲ ਇੱਕ ਨਵੇਂ ਯੁੱਗ ਦੇ ਡਿਜ਼ਾਈਨ ਨਾਲ ਲੈਸ ਹੈ, ਜੋ ਇੱਕ ਯੂਨੀਕ ਸਟਾਈਲ ਨੂੰ ਪੇਸ਼ ਕਰਦਾ ਹੈ ਅਤੇ ਵਨ-ਟਚ-ਫ੍ਰੰਟ-ਓਪਨ, ਸਿੰਗਲ ਪੀਸ ਬੋਨਟ ਦੇ ਨਾਲ ਇੰਜਣ ਤੱਕ ਆਸਾਨ ਪਹੁੰਚ ਪ੍ਰਦਾਨ ਕਰਦਾ ਹੈ।

ਉੱਚ ਤੀਬਰਤਾ ਵਾਲੀ 3D ਕੂਲਿੰਗ ਟੈਕਨਾਲੋਜੀ ਦੇ ਨਾਲ ਬੋਲਡ ਗ੍ਰਿਲ ਅਤੇ ਰੈਪ-ਅਰਾਊਂਡ ਹੈੱਡਲੈਂਪਸ ਅਤੇ ਡਿਜੀ ਐੱਨਐਕਸਟੀ (Digi NXT) ਡੈਸ਼ਬੋਰਡ ਅਤੇ ਸ਼ਾਨਦਾਰ ਦਿੱਖ ਦਾ ਇੱਕ ਸੰਪੂਰਨ ਸੰਯੋਜਨ ਹੈ, ਜੋ ਉੱਚ ਕਰਾਸ ਏਅਰ ਫਲੋ ਅਤੇ ਲੰਬੇ ਸਮੇਂ ਤੱਕ ਲਗਾਤਾਰ ਸੰਚਾਲਨ ਪ੍ਰਦਾਨ ਕਰਦਾ ਹੈ। ਸਪਿਨਰ ਨੌਬ ਦੇ ਨਾਲ ਯੂਥ ਸਪੋਰਟੀ ਸਟੀਅਰਿੰਗ ਵ੍ਹੀਲ ਆਸਾਨ ਕੰਟਰੋਲ ਪ੍ਰਦਾਨ ਕਰਦਾ ਹੈ।

ਡਾ. ਲਕਸ਼ਮੀ ਵੇਨੂ (Dr. Lakshmi Venu) , ਡੀਐਮਡੀ TAFE ਮੋਟਰਜ਼ ਐਂਡ ਟਰੈਕਟਰਜ਼ ਲਿਮਿਟੇਡ (TMTL) ਨੇ ਕਿਹਾ, “ਭਾਰਤ ਦੇ ਨੌਜਵਾਨ ਅਤੇ ਅਗਾਂਹਵਧੂ ਕਿਸਾਨ ਤਕਨਾਲੋਜੀ ਅਤੇ ਖੇਤੀ-ਤਕਨੀਕੀ ਹੱਲਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਖੇਤੀ ਕਾਰਜਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪ੍ਰਾਇਮਾ ਜੀ-3 (PRIMA G3) ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਚ ਸਾਰਥਿਕ ਹਿੱਸੇਦਾਰੀ ਪਾਉਣ ਲਈ ਇੱਕ ਆਦਰਸ਼ ਭਾਈਵਾਲ ਸਾਬਤ ਹੋਵੇਗਾ ਜੋ ਖੇਤੀਬਾੜੀ ਵਿੱਚ ਕ੍ਰਾਂਤੀ ਲਿਆਵੇਗਾ।”

ਕੌਂਬੀਟਾਰਕ (CombiTorq) ਟ੍ਰਾਂਸਮਿਸ਼ਨ ਵੱਧ ਤੋਂ ਵੱਧ ਪਾਵਰ, ਟਾਰਕ ਅਤੇ ਉਤਪਾਦਕਤਾ ਪ੍ਰਦਾਨ ਕਰਨ ਲਈ ਇੰਜਣ ਅਤੇ ਟ੍ਰਾਂਸੈਕਸਲ ਦੀ ਸੰਪੂਰਨ ਜੋੜੀ ਦੀ ਪੇਸ਼ਕਸ਼ ਕਰਦਾ ਹੈ। ਨਵਾਂ ਮਲਟੀਸਪੀਡ PTO 4 ਵੱਖ-ਵੱਖ PTO ਮੋਡ ਪ੍ਰਦਾਨ ਕਰਦਾ ਹੈ, ਜੋ ਕਿ ਆਈਸ਼ਰ ਪ੍ਰਾਇਮਾ ਜੀ-3 ਨੂੰ ਕਈ ਖੇਤੀਬਾੜੀ ਅਤੇ ਵਪਾਰਕ ਐਪਲੀਕੇਸ਼ਨਾਂ ਦੇ ਅਨੁਕੂਲ ਬਣਾਉਂਦਾ ਹੈ।

Published by:Gurwinder Singh
First published:

Tags: EICHER, Farmers, Punjab farmers