Railway Gateman Recruitment 2022: ਭਾਰਤੀ ਰੇਲਵੇ (Indian Railway) ਵਿੱਚ ਸਰਕਾਰੀ ਨੌਕਰੀ (Government Jobs) ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ। ਭਾਰਤੀ ਰੇਲਵੇ ਨੇ ਉੱਤਰ ਪੂਰਬੀ ਰੇਲਵੇ (ਐਨ.ਈ.ਆਰ.) ਦੇ ਅਧੀਨ ਗੇਟਮੈਨ ਦੇ ਅਹੁਦਿਆਂ 'ਤੇ ਭਰਤੀ (recruitment) ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ, ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਭਾਰਤੀ ਰੇਲਵੇ (Railway) ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 20 ਫਰਵਰੀ 2022 ਹੈ।
ਦੱਸ ਦੇਈਏ ਕਿ ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://ner.indianrailways.gov.in/view 'ਤੇ ਕਲਿੱਕ ਕਰਕੇ ਇਨ੍ਹਾਂ ਅਸਾਮੀਆਂ ਲਈ ਸਿੱਧੇ ਤੌਰ 'ਤੇ ਵੀ ਅਪਲਾਈ ਕਰ ਸਕਦੇ ਹਨ। ਨਾਲ ਹੀ, ਤੁਸੀਂ ਇਸ ਲਿੰਕ https://ner.indianrailways.gov.in/uploads/files/1641877685439-ESM%202022.pdf ਰਾਹੀਂ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਇਨ੍ਹਾਂ ਸਾਰੀਆਂ ਜ਼ਰੂਰੀ ਗੱਲਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਦੀ ਇਸ ਭਰਤੀ ਪ੍ਰਕਿਰਿਆ ਦੇ ਤਹਿਤ, 323 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 188 ਲਖਨਊ ਕੇਂਦਰ ਲਈ ਅਤੇ 135 ਇਜ਼ਾਤਨਗਰ ਕੇਂਦਰ ਲਈ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤੀ ਰੇਲਵੇ ਦੀ ਗੇਟਮੈਨ ਦੀ ਭਰਤੀ ਲਈ ਅਪਲਾਈ ਕਰਨ ਦੀ ਸ਼ੁਰੂਆਤ 11 ਜਨਵਰੀ ਤੋਂ ਹੋ ਚੁੱਕੀ ਹੈ ਅਤੇ ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਆਖ਼ਰੀ ਮਿਤੀ 20 ਫਰਵਰੀ ਹੈ। ਇਸ ਲਈ ਉਮੀਦਵਾਰ ਦੀ ਯੋਗਤਾ 10ਵੀਂ ਮੰਗੀ ਗਈ ਹੈ ਅਤੇ ਇਹ ਉਮੀਦਵਾਰ ਦੁਆਰਾ ਇਹ ਕਿਸੇ ਵੀ ਬੋਰਡ ਰਾਹੀਂ ਕੀਤੀ ਹੋ ਸਕਦੀ ਹੈ। ਇਸ ਭਰਤੀ ਲਈ ਉਮੀਦਵਾਰਾਂ ਲਈ ਉਮਰ ਦੀ ਹੱਦ 65 ਸਾਲ ਰੱਖੀ ਗਈ ਹੈ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਨੌਕਰੀ ਦੀ ਤਨਖ਼ਾਹ 18 ਹਜ਼ਾਰ ਤੋਂ ਲੈ ਕੇ 25 ਹਜ਼ਾਰ ਪ੍ਰਤੀ ਮਹੀਨਾ ਹੋਵੇਗੀ।
ਦੱਸ ਦੇਈਏ ਕਿ ਭਾਰਤੀ ਸਮਾਜ ਵਿੱਚ ਫੈਲੀ ਵੱਡੀ ਬੇਰੁਜ਼ਗਾਰੀ ਦੇ ਇਸ ਦੌਰ ਵਿਚ ਸਰਕਾਰੀ ਨੌਕਰੀ ਇੱਕ ਵਰਦਾਨ ਬਰਾਬਰ ਹੈ। ਰੇਲਵੇ ਵਿਭਾਗ ਦੁਆਰਾ ਸਾਲ 2022 ਵਿੱਚ ਕੱਢੀ ਗਈ ਇਹ ਭਰਤੀ ਇੱਕ ਸੁਨਿਹਰੀ ਮੌਕਾ ਲੈ ਕੇ ਆਈ ਹੈ। ਇਸ ਭਰਤੀ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰਾਹਤ ਮਿਲੇਗੀ। ਦੂਸਰਾ ਇਸ ਭਰਤੀ ਲਈ ਯੋਗਤਾ ਵੀ ਬਹੁਤੀ ਨਹੀਂ ਚਾਹੀਦੀ। ਉਮੀਦਵਾਰ ਦਾ ਕਿਸੇ ਵੀ ਬੋਰਡ ਰਾਹੀਂ 10ਵੀ ਪਾਸ ਕੀਤੇ ਹੋਣਾ ਹੀ ਜ਼ਰੂਰੀ ਹੈ। ਇਸ ਤੋਂ ਬਿਨਾਂ ਰੇਲਵੇ ਦੀ ਇਸ ਭਰਤੀ ਵਿੱਚ ਕੋਈ ਪੇਪਰ ਵੀ ਨਹੀਂ ਲਿਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Government job, India, Indian Railways, Jobs, Railway, Recruitment