Home /News /career /

BYJU ਦੇ ਮਾਲਕ ਰਵੀਨਦਰਨ ਵਿਰੁੱਧ ਐਫਆਈਆਰ, ਪਾਠਕ੍ਰਮ ਵਿੱਚ 'ਗਲਤ' ਜਾਣਕਾਰੀ ਦੇਣ ਦਾ ਦੋਸ਼

BYJU ਦੇ ਮਾਲਕ ਰਵੀਨਦਰਨ ਵਿਰੁੱਧ ਐਫਆਈਆਰ, ਪਾਠਕ੍ਰਮ ਵਿੱਚ 'ਗਲਤ' ਜਾਣਕਾਰੀ ਦੇਣ ਦਾ ਦੋਸ਼

BYJU ਦੇ ਮਾਲਕ ਰਵੀਨਦਰਨ ਵਿਰੁੱਧ ਐਫਆਈਆਰ, ਪਾਠਕ੍ਰਮ ਵਿੱਚ 'ਗਲਤ' ਜਾਣਕਾਰੀ ਦੇਣ ਦਾ ਦੋਸ਼

BYJU ਦੇ ਮਾਲਕ ਰਵੀਨਦਰਨ ਵਿਰੁੱਧ ਐਫਆਈਆਰ, ਪਾਠਕ੍ਰਮ ਵਿੱਚ 'ਗਲਤ' ਜਾਣਕਾਰੀ ਦੇਣ ਦਾ ਦੋਸ਼

 • Share this:

  ਮੁੰਬਈ: ਯੂਪੀਐਸਸੀ (UPSC) ਪਾਠਕ੍ਰਮ ਵਿੱਚ ਕਥਿਤ ਤੌਰ 'ਤੇ 'ਗੁੰਮਰਾਹਕੁੰਨ' (Misleading) ਜਾਣਕਾਰੀ ਸ਼ਾਮਲ ਕਰਨ ਲਈ ਮੁੰਬਈ ਪੁਲਿਸ ਨੇ ਐਡਟੈਕ ਕੰਪਨੀ 'BYJU' ਦੇ ਮਾਲਕ ਰਵਿੰਦਰਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਰਵਿੰਦਰਨ ਵਿਰੁੱਧ ਅਪਰਾਧਕ ਸਾਜ਼ਿਸ਼ ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69(ਏ) ਅਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 120(ਬੀ) ਦੇ ਤਹਿਤ ਆਰੇ ਕਾਲੋਨੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

  'ਫ਼੍ਰੀ ਪ੍ਰੈਸ ਜਰਨਲ' ਦੀ ਰਿਪੋਰਟ ਅਨੁਸਾਰ ਪੁਲਿਸ ਵੱਲੋਂ ਐਫਆਈਆਰ ਇੱਕ ਅਪਰਾਧ ਵਿਗਿਆਨ ਫਰਮ, ਕ੍ਰਾਈਮੋਫੋਬੀਆ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਐਡਟੈਕ ਫਰਮ ਨੇ ਆਪਣੇ ਯੂਪੀਐਸਸੀ ਦੇ ਪਾਠਕ੍ਰਮ ਵਿੱਚ ਕਿਹਾ ਸੀ ਕਿ ਕੇਂਦਰੀ ਜਾਂਚ ਬਿਉਰੋ (CBI), ਕੌਮਾਂਤਰੀ ਸੰਗਠਿਤ ਅਪਰਾਧ ਖਿਲਾਫ ਰਾਸ਼ਟਰ ਸੰਮੇਲਨ (UNTOC) ਦੀ ਇੱਕ ਨੋਡਲ ਏਜੰਸੀ ਹੈ। ਉਧਰ, ਸੀਬੀਆਈ ਨੇ ਲਿਖਤੀ ਪੱਤਰ ਰਾਹੀਂ (UNTOC) ਦੀ ਨੋਡਲ ਏਜੰਸੀ ਹੋਣ ਤੋਂ ਇਨਕਾਰ ਕੀਤਾ ਹੈ।

  ਕ੍ਰਾਈਮੋਫੋਬੀਆ ਦੇ ਸੰਸਥਾਪਕ ਸਨੇਹਲ ਢੱਲ ਨੇ ਕਿਹਾ ਕਿ ਉਨ੍ਹਾਂ ਨੂੰ 'BYJU' ਦੇ ਯੂਪੀਐਸਸੀ ਪਾਠਕ੍ਰਮ ਵਿੱਚ ਗਲਤ ਜਾਣਕਾਰੀ ਬਾਰੇ ਮਈ ਵਿੱਚ ਜਾਣਕਾਰੀ ਮਿਲੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਨੂੰ ਇੱਕ ਈਮੇਲ ਭੇਜਿਆ ਜਿਸ ਵਿੱਚ ਜ਼ਰੂਰੀ ਬਦਲਾਅ ਮੰਗੇ ਗਏ ਸੀ। ਆਪਣੇ ਜਵਾਬ ਵਿੱਚ, ਉਨ੍ਹਾਂ ਨੇ ਮੈਨੂੰ ਗ੍ਰਹਿ ਮੰਤਰਾਲੇ ਵੱਲੋਂ ਇੱਕ ਪੱਤਰ ਭੇਜਿਆ, ਜਿਸ ਵਿੱਚ ਸੀਬੀਆਈ ਨੂੰ ਨੋਡਲ ਏਜੰਸੀ ਕਿਹਾ ਗਿਆ ਸੀ, ਪਰ ਇਹ ਸਾਲ 2012 ਦਾ ਇੱਕ ਪੱਤਰ ਸੀ। ਇਸ ਲਈ, ਮੈਨੂੰ ਇਹ ਜਵਾਬ ਅਸੰਤੁਸ਼ਟੀਜਨਕ ਲੱਗਿਆ ਅਤੇ ਅਸੀਂ ਪੁਲਿਸ ਕੋਲ ਪਹੁੰਚ ਕੀਤੀ।

  ਉਧਰ, 'BYJU' ਦੇ ਬੁਲਾਰੇ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਉਸਨੇ ਕਿਹਾ ਕਿ ਸਾਨੂੰ ਅਜੇ ਐਫਆਈਆਰ ਦੀ ਕਾਪੀ ਪ੍ਰਾਪਤ ਨਹੀਂ ਹੋਈ ਹੈ।

  Published by:Krishan Sharma
  First published:

  Tags: BYJU's, CBI, Mumbai