Home /News /career /

ਦਿੱਲੀ 'ਚ ਖੁੱਲ੍ਹੀ ਨਵੀਂ ਸਕਿਲ ਯੂਨੀਵਰਸਿਟੀ: 39 ਕੋਰਸ, 6,000 ਤੋਂ ਵੱਧ ਸੀਟਾਂ ਅਤੇ 13 ਕੈਂਪਸ

ਦਿੱਲੀ 'ਚ ਖੁੱਲ੍ਹੀ ਨਵੀਂ ਸਕਿਲ ਯੂਨੀਵਰਸਿਟੀ: 39 ਕੋਰਸ, 6,000 ਤੋਂ ਵੱਧ ਸੀਟਾਂ ਅਤੇ 13 ਕੈਂਪਸ

ਦਿੱਲੀ 'ਚ ਖੁੱਲ੍ਹੀ ਨਵੀਂ ਸਕਿਲ ਯੂਨੀਵਰਸਿਟੀ: 39 ਕੋਰਸ, 6,000 ਤੋਂ ਵੱਧ ਸੀਟਾਂ

ਦਿੱਲੀ 'ਚ ਖੁੱਲ੍ਹੀ ਨਵੀਂ ਸਕਿਲ ਯੂਨੀਵਰਸਿਟੀ: 39 ਕੋਰਸ, 6,000 ਤੋਂ ਵੱਧ ਸੀਟਾਂ

 • Share this:

  ਦਿੱਲੀ: ਆਪਣੀ ਵੈਬਸਾਈਟ ਦੇ ਅਨੁਸਾਰ, ਯੂਨੀਵਰਸਿਟੀ ਦਾ ਉਦੇਸ਼ ਦਿੱਲੀ ਦੇ ਨੌਜਵਾਨਾਂ ਨੂੰ ਹੁਨਰ ਪ੍ਰਦਾਨ ਕਰਨਾ ਹੈ, "ਮਨਚਾਹੀਆਂ ਨੌਕਰੀਆਂ ਤੱਕ ਪਹੁੰਚ" ਦੇ ਸਮਰੱਥ ਕਰਨਾ ਅਤੇ ਇੱਕ "ਉੱਦਮੀ ਮਾਨਸਿਕਤਾ ਅਤੇ ਉੱਦਮਤਾ" ਪੈਦਾ ਕਰਨਾ ਹੈ।

  ਵੈਬਸਾਈਟ ਦਾ ਦਾਅਵਾ ਹੈ ਕਿ ਇਸਦਾ ਉਦੇਸ਼ “ਨੌਜਵਾਨਾਂ ਅਤੇ ਉਦਯੋਗ ਦੋਵਾਂ ਲਈ ਹੁਨਰ ਸਿਖਲਾਈ ਦੇ ਪਾੜੇ ਨੂੰ ਘੱਟ ਕਰਕੇ ਇੱਕ ਵਧੀਆ ਵਾਤਾਵਰਨ ਬਣਾਉਣਾ ਹੈ”।

  ਇੱਥੇ ਉਹ ਸਭ ਕੁਝ ਹੈ ਜੋ ਤੁਹਾਨੁੰ ਇਸ ਯੂਨੀਵਰਸਿਟੀ ਬਾਰੇ ਅਤੇ ਇਸਦੇ ਕੋਰਸਾਂ ਬਾਰੇ ਜਾਣਨ ਦੀ ਲੋੜ ਹੈ।

  ਪੂਰੇ ਦਿੱਲੀ ਵਿਚ 13 ਕੈਂਪਸ

  2019 ਵਿਚ, ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਬਜਟ ਸੈਸ਼ਨ ਦੌਰਾਨ ਇੱਕ ਅਜਿਹੀ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਕੀਤਾ, ਜਿਸਦੇ ਬਾਅਦ ਦਸੰਬਰ ਵਿਚ ਇਸ ਲਈ ਇਕ ਬਿੱਲ ਪਾਸ ਕਰ ਦਿੱਤਾ ਗਿਆ।

  ਇਸ ਸਾਲ ਜੂਨ ਵਿਚ, ਸਿਸੋਦੀਆ ਨੇ ਰਸਮੀ ਤੌਰ 'ਤੇ ਯੂਨੀਵਰਸਿਟੀ ਦੀ ਸ਼ੁਰੂਆਤ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਦਾਖਲੇ ਜੁਲਾਈ ਵਿਚ ਸ਼ੁਰੂ ਹੋਣਗੇ ਅਤੇ ਅਕਾਦਮਿਕ ਸੈਸ਼ਨ ਸਤੰਬਰ ਵਿਚ ਸ਼ੁਰੂ ਹੋਵੇਗਾ।

  ਇੱਕ ਪ੍ਰੈਸ ਕਾਨਫਰੰਸ ਵਿੱਚ, ਸਿਸੋਦੀਆ ਨੇ ਕਿਹਾ, "ਯੂਨੀਵਰਸਿਟੀ ਵਿਦਿਆਰਥੀਆਂ ਦੀ ਰੁਚੀ, ਪ੍ਰਤਿਭਾ ਅਤੇ ਉੱਦਮਤਾ ਲਈ ਉਹਨਾਂ ਦੀ ਮਾਨਸਿਕਤਾ ਦੀ ਪਛਾਣ ਕਰਨ ਲਈ ਸਕੂਲਾਂ ਵਿੱਚ ਪਹੁੰਚਣ ਦੇ ਨਾਲ-ਨਾਲ 360 ਡਿਗਰੀ ਮੁਲਾਂਕਣ ਕਰਵਾਉਣ 'ਤੇ ਧਿਆਨ ਦੇਵੇਗੀ।"

  ਇਸ ਸਾਲ ਦੇ ਸ਼ੁਰੂ ਵਿਚ, ਤਕਨਾਲੋਜੀ ਦੇ 13 ਸਰਕਾਰੀ ਸੰਸਥਾਵਾਂ ਨੂੰ ਮਿਲਾ ਕੇ ਸਕਿਲ ਯੂਨੀਵਰਸਿਟੀ ਲਈ ਇਕ ਕੈਂਪਸ ਤਿਆਰ ਕੀਤਾ ਗਿਆ।

  ਕੇਜਰੀਵਾਲ ਸਰਕਾਰ ਨੇ ਮਾਰਚ ਵਿੱਚ ਕਿਹਾ ਸੀ, “ਕੈਬਨਿਟ ਨੇ ਨਵੇਂ ਸੈਂਟਰ ਲਈ 9.9 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ ਇਹ ਪੂਰੀ ਦਿੱਲੀ ਵਿੱਚ 25 ਵਿਸ਼ਵ ਪੱਧਰੀ ਸਕਿਲ ਕੇਂਦਰ ਸਥਾਪਤ ਕਰਨ ਦੀ ਸਰਕਾਰ ਦੀ ਸੋਚ ਦਾ ਹਿੱਸਾ ਹੈ।”

  ਯੂਨੀਵਰਸਿਟੀ ਦੇ ਰਾਸ਼ਟਰੀ ਰਾਜਧਾਨੀ ਵਿੱਚ ਫੈਲੇ 13 ਕੈਂਪਸ ਹਨ, ਜਿਨ੍ਹਾਂ ਵਿੱਚ ਅਸ਼ੋਕ ਵਿਹਾਰ, ਓਖਲਾ, ਦੁਆਰਕਾ, ਪੀਤਮਪੁਰਾ ਅਤੇ ਵਜ਼ੀਰਪੁਰ ਦੇ ਖੇਤਰ ਸ਼ਾਮਲ ਹਨ।

  ਕਿਹੜੇ ਕੋਰਸ ਉਪਲਬਧ ਹਨ

  ਯੂਨੀਵਰਸਿਟੀ 39 ਪ੍ਰੋਗਰਾਮਾਂ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ ਵਿਚ ਫੁਲ-ਟਾਈਮ ਅਤੇ ਪਾਰਟ-ਟਾਈਮ ਡਿਪਲੋਮਾ ਕੋਰਸ, ਅੰਡਰਗ੍ਰੈਜੁਏਟ ਡਿਗਰੀ ਕੋਰਸ, ਬੀ.ਟੈਕ ਪ੍ਰੋਗਰਾਮ ਅਤੇ ਮਾਸਟਰ ਪ੍ਰੋਗਰਾਮ ਸ਼ਾਮਲ ਹਨ।

  ਜਦੋਂ ਕਿ ਪੋਸਟ ਗ੍ਰੈਜੂਏਟ ਕੋਰਸਾਂ ਦੀ ਮਿਆਦ ਦੋ ਸਾਲ ਹੈ, ਬੈਚਲਰਜ ਅਤੇ ਡਿਪਲੋਮਾ ਕੋਰਸ ਤਿੰਨ ਸਾਲਾਂ ਦੀ ਮਿਆਦ ਲਈ ਹਨ।

  ਯੂਨੀਵਰਸਿਟੀ ਨੇ ਆਪਣੇ ਡਿਪਲੋਮਾ ਪ੍ਰੋਗਰਾਮਾਂ ਵਿਚ 4,500 ਸੀਟਾਂ, ਬੈਚਲਰਜ ਪ੍ਰੋਗਰਾਮਾਂ ਲਈ 1,300, ਬੀ.ਟੈਕ ਪ੍ਰੋਗਰਾਮਾਂ ਲਈ 250 ਅਤੇ ਮਾਸਟਰ ਪ੍ਰੋਗਰਾਮਾਂ ਲਈ 100 ਸੀਟਾਂ ਦੇ ਲਗਭਗ ਦਾਖਲਾ ਖੋਲ੍ਹਿਆ ਹੈ।

  ਸਕਿਲ ਯੂਨੀਵਰਸਿਟੀ ਵੱਖ-ਵੱਖ ਪ੍ਰੋਗਰਾਮਾਂ ਦੀ ਪੇਸ਼ਕਸ਼ ਵੀ ਕਰਦੀ ਹੈ, ਟੂਲ ਇੰਜੀਨੀਅਰਿੰਗ ਵਿਚ ਮਾਸਟਰਜ਼ ਤੋਂ ਲੈ ਕੇ ਡਿਜੀਟਲ ਮੀਡੀਆ ਵਿਚ ਬੀ.ਏ. ਆਦਿ ਇਹ ਸ਼ੋਰਟ-ਟਰਮ ਕੋਰਸ ਅਤੇ ਡਿਪਲੋਮਾ ਕੋਰਸ ਹਨ।

  ਡਿਪਲੋਮਾ ਪ੍ਰੋਗਰਾਮ ਅਧੀਨ ਕੁਝ ਵਿਸ਼ਿਆਂ ਵਿਚ ਆਰਕੀਟੈਕਚਰ, ਸਿਵਲ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ, ਪ੍ਰਿੰਟਿੰਗ ਤਕਨਾਲੋਜੀ ਅਤੇ ਟੂਲ ਅਤੇ ਡਾਈ-ਮੇਕਿੰਗ ਸ਼ਾਮਲ ਹਨ। ਜਦੋਂ ਕਿ ਮਾਸਟਰਜ਼ ਪ੍ਰੋਗਰਾਮ ਦੇ ਵਿਸ਼ਿਆਂ ਵਿੱਚ ਐਮਸੀਏ ਅਤੇ ਐਮ.ਟੈਕ ਸ਼ਾਮਲ ਹਨ।

  ਯੂਨੀਵਰਸਿਟੀ ਫੁੱਲ-ਟਾਈਮ ਡਿਪਲੋਮਾ ਕੋਰਸਾਂ ਲਈ ਸਾਲਾਨਾ 20,000 ਰੁਪਏ, ਅੰਡਰਗ੍ਰੈਜੁਏਟ ਕੋਰਸਾਂ ਲਈ 25,000 ਰੁਪਏ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ 1.5 ਲੱਖ ਰੁਪਏ ਤੱਕ ਚਾਰਜ ਲੈਂਦੀ ਹੈ। ਇਹ ਦਿੱਲੀ ਸਿੱਖਿਆ ਵਿਭਾਗ ਦੇ ਨਿਯਮਾਂ ਦੇ ਅਨੁਸਾਰ ਸਕਾਲਰਸ਼ਿਪ ਅਤੇ ਵਿੱਤੀ ਸਹਾਇਤਾ ਦੀ ਪੇਸ਼ਕਸ਼ ਵੀ ਕਰਦੀ ਹੈ।

  ਪਲੇਸਮੈਂਟ ਯੋਜਨਾ ਅਤੇ ਫੈਕਲਟੀ

  ਹਾਲਾਂਕਿ ਯੂਨੀਵਰਸਿਟੀ ਨੇ ਦਾਖਲੇ ਲਈ ਹੁਣੇ ਹੀ ਆਪਣੇ ਦਰਵਾਜ਼ੇ ਖੋਲ੍ਹੇ ਹਨ, ਇਸ ਨੇ ਪਹਿਲਾਂ ਹੀ ਲੌਜਿਸਟਿਕਸ ਅਤੇ ਰਿਟੇਲ ਖੇਤਰ ਦੀਆਂ ਸਕਿਲ ਕਾਊਂਸਲਸ ਗੱਠਜੋੜ ਕੀਤਾ ਹੈ। ਇਹ ਕਾਊਂਸਲਸ ਕੋਰਸ ਪੂਰਾ ਹੋਣ 'ਤੇ ਵਿਦਿਆਰਥੀਆਂ ਦੀ ਪਲੇਸਮੈਂਟ ਵਿਚ ਸਹਾਇਤਾ ਕਰਦੀਆਂ ਹਨ।

  ਕੇਂਦਰ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਹੁਨਰ ਸੰਸਥਾਵਾਂ 3-6 ਮਹੀਨਿਆਂ ਦੀ ਮਿਆਦ ਲਈ ਟ੍ਰੇਨਿੰਗ ਅਤੇ ਸਿਖਲਾਈ ਪ੍ਰਦਾਨ ਕਰਦੀਆਂ ਹਨ। ਇਹ ਸਿਖਲਾਈ ਕੇਂਦਰੀ ਮੰਤਰਾਲੇ ਦੁਆਰਾ ਚੁਣੇ ਗਏ ਨਿੱਜੀ ਅਦਾਰਿਆਂ ਦੁਆਰਾ ਦਿੱਤੀ ਜਾਂਦੀ ਹੈ।

  ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ: ਨੇਹਾਰਿਕਾ ਵੋਹਰਾ ਨੇ ਪਹਿਲਾਂ ਕਿਹਾ ਸੀ ਕਿ ਯੂਨੀਵਰਸਿਟੀ ਨੇ ਉਦਯੋਗ ਦੀਆਂ ਜਰੂਰਤਾਂ ਨੂੰ ਸਮਝਣ ਅਤੇ ਕੋਰਸ ਮੁਹੱਈਆ ਕਰਵਾਉਣ ਲਈ ਉਦਯੋਗ ਵਿਸ਼ਲੇਸ਼ਣ ਕਰਵਾਇਆ ਸੀ ਜਿਸ ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਮਿਲੇਗਾ।

  ਉਸਨੇ ਕਿਹਾ ਕਿ ਉਨ੍ਹਾਂ ਨੇ ਪਾਇਆ ਕਿ ਡਿਜੀਟਲ ਮੀਡੀਆ ਵਰਗੇ ਕੁਝ ਖੇਤਰਾਂ ਵਿੱਚ ਬਹੁਤ ਵੱਡੀ ਘਾਟ ਹੈ। ਇਹ ਕੋਰਸ ਇਸ ਅਧਾਰ ਤੇ ਤਿਆਰ ਕੀਤੇ ਗਏ ਹਨ ਕਿ ਉਦਯੋਗ ਦੀਆਂ ਜ਼ਰੂਰਤਾਂ ਕੀ ਹਨ ਅਤੇ ਵਿਦਿਅਕ ਮਾਹਰਾਂ ਦਾ ਕੀ ਸੁਝਾਅ ਹੈ।

  ਇਸ ਤੋਂ ਪਹਿਲਾਂ, ਵੋਹਰਾ ਨੇ ਇੰਡੀਅਨ ਇੰਸਟੀਟਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਵਿੱਚ 22 ਸਾਲ ਕੰਮ ਕੀਤਾ ਹੈ, ਜਿੱਥੇ ਉਸਨੇ ਸੈਂਟਰ ਫਾਰ ਇਨੋਵੇਸ਼ਨ, ਇੰਕੁਬੇਸ਼ਨ ਅਤੇ ਐਂਟਰਪ੍ਰਨਯਰਸ਼ਿਪ ਦੀ ਅਗਵਾਈ ਕੀਤੀ। ਉਸਨੇ ਮੈਨੀਟੋਬਾ ਯੂਨੀਵਰਸਿਟੀ ਤੋਂ ਸਮਾਜਿਕ ਮਨੋਵਿਗਿਆਨ ਵਿੱਚ ਪੀਐਚਡੀ ਕੀਤੀ ਹੈ।

  ਹੋਰ ਫੈਕਲਟੀ ਮੈਂਬਰਾਂ ਵਿੱਚ ਪ੍ਰੋ: ਸਨਿਗੱਧਾ ਪੱਟਨਾਇਕ ਸ਼ਾਮਲ ਹਨ, ਜਿਹਨਾਂ ਨੇ ਜ਼ੈਵੀਅਰ ਇੰਸਟੀਟਿਊਟ ਆਫ ਮੈਨੇਜਮੈਂਟ ਅਤੇ ਉਤਕਲ ਯੂਨੀਵਰਸਿਟੀ ਵਰਗੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਹੈ। ਉਹ ਮਨੁੱਖੀ ਸਰੋਤ ਪ੍ਰਬੰਧਨ (Human Resource Management) ਵਿੱਚ ਮੁਹਾਰਤ ਰੱਖਦੀ ਹੈ।

  ਰਿਹਾਨ ਖਾਨ ਸੂਰੀ ਜੋ ਪਹਿਲਾਂ ਜਾਮੀਆ ਮਿਲੀਆ ਇਸਲਾਮੀਆ ਦੇ ਪਲੇਸਮੈਂਟ ਹੈਡ ਸੀ, ਵੀ ਯੂਨੀਵਰਸਿਟੀ ਵਿਚ ਸ਼ਾਮਿਲ ਹੋਏ ਹਨ।

  Published by:Krishan Sharma
  First published:

  Tags: AAP, Arvind Kejriwal, Delhi, Education