ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ। ਭਾਰਤ ਸਰਕਾਰ ਨੇ ਪਰਮਾਣੂ ਊਰਜਾ ਵਿਭਾਗ ਵਿੱਚ ਵੱਖ ਵੱਖ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਪਰਮਾਣੂ ਊਰਜਾ ਵਿਭਾਗ ਦੇ ਇਨ੍ਹਾਂ ਵੱਖ ਵੱਖ ਆਹੁਦਿਆਂ ਉੱਤੇ 12ਵੀਂ ਪਾਸ ਤੋਂ ਲੈ ਕੇ ਇੰਜੀਨੀਅਰਾਂ ਨੂੰ ਭਰਤੀ ਕੀਤਾ ਜਾਵੇਗਾ। ਯੋਗ ਤੇ ਇੱਛੁਕ ਉਮੀਦਵਾਰਾਂ ਲਈ ਇਹ ਸੁਨਿਹਰੀ ਮੌਕਾ ਹੈ। ਆਓ ਜਾਣਦੇ ਹਾਂ ਪਰਮਾਣੂ ਊਰਜਾ ਵਿਭਾਗ ਭਰਤੀ 2023 ਬਾਰੇ ਡਿਟੇਲ ਜਾਣਕਾਰੀ-
ਪਰਮਾਣੂ ਊਰਜਾ ਵਿਭਾਗ ਭਰਤੀ 2023
ਤੁਹਾਡੀ ਜਾਣਾਕਾਰੀ ਲਈ ਦੱਸ ਦੇਈਏ ਕਿ ਸਰਕਾਰ ਦੁਆਰਾ ਪਰਮਾਣੂ ਊਰਜਾ ਵਿਭਾਗ ਦੀ ਭਰਤੀ 2023 ਦੇ ਅਧੀਨ ਵੱਖ ਵੱਖ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਅਧੀਨ ਚੀਫ਼ ਫਾਇਰ ਅਫ਼ਸਰ, ਟੈਕਨੀਕਲ ਅਫ਼ਸਰ, ਡਿਪਟੀ ਚੀਫ਼ ਫਾਇਰ ਅਫ਼ਸਰ, ਸਟੇਸ਼ਨ ਅਫ਼ਸਰ, ਸਬ ਅਫ਼ਸਰ ਅਤੇ ਡਰਾਈਵਰ ਆਦਿ ਦੀਆਂ ਪੋਸਟਾਂ ਲਈ ਭਰਤੀ ਕੀਤੀ ਜਾਣੀ ਹੈ। ਜੇਕਰ ਤੁਸੀਂ ਪਰਮਾਣੂ ਊਰਜਾ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਨ ਦੇ ਇੱਛੁਕ ਹੋ ਅਤੇ ਇਨ੍ਹਾਂ ਵਿੱਚੋਂ ਕਿਸੇ ਵੀ ਪੋਸਟ ਦੇ ਯੋਗ ਹੋ ਤਾਂ ਤੁਸੀਂ ਘਰ ਬੈਠੇ ਆਨਲਾਈਨ ਰੂਪ ਵਿੱਚ ਅਪਲਾਈ ਕਰ ਸਕਦੋ ਹੋ। ਇਸ ਭਰਤੀ ਲਈ ਅਪਲਾਈ ਕਰਨ ਲਈ ਤੁਹਾਨੂੰ nfc.gov.in ਵੈੱਬਸਾਈਟ 'ਤੇ ਅਰਜ਼ੀ ਦੇਣੀ ਹੋਵੇਗੀ। ਅਰਜ਼ੀ ਦੇਣ ਦੀ ਆਖ਼ਰੀ ਤਾਰੀਕ 10 ਅਪ੍ਰੈਲ ਰੱਖੀ ਗਈ ਹੈ।
ਕਿੰਨੀ ਹੈ ਉਮਰ ਸੀਮਾ
ਪਰਮਾਣੂ ਊਰਜਾ ਵਿਭਾਗ ਭਰਤੀ 2023 ਦੇ ਲਈ ਸਰਕਾਰ ਦੁਆਰਾ ਉਮਰ ਸੀਮਾ ਨਿਰਧਾਰਿਤ ਕੀਤੀ ਗਈ ਹੈ। ਵੱਖ ਵੱਖ ਅਹੁਦਿਆਂ ਦੇ ਲਈ ਉਮਰ ਸੀਮਾ ਵੀ ਵੱਖੋ ਵੱਖਰੀ ਹੈ। ਚੀਫ਼ ਫਾਇਰ ਅਫ਼ਸਰ ਲਈ ਉਮਰ ਸੀਮਾ 40 ਸਾਲ, ਤਕਨੀਕੀ ਅਧਿਕਾਰੀ ਲਈ ਉਮਰ ਸੀਮਾ 35 ਸਾਲ, ਡਿਪਟੀ ਚੀਫ਼ ਫਾਇਰ ਅਫ਼ਸਰ ਲਈ ਉਮਰ ਸੀਮਾ 40 ਸਾਲ, ਸਟੇਸ਼ਨ ਅਫ਼ਸਰ ਲਈ ਉਮਰ ਸੀਮਾ 40 ਸਾਲ, ਉਪ ਅਧਿਕਾਰੀ ਲਈ ਉਮਰ ਸੀਮਾ 40 ਸਾਲ ਅਤੇ ਡਰਾਇਵਰ ਲਈ ਉਮਰ ਸੀਮਾ 27 ਸਾਲ ਰੱਖੀ ਗਈ ਹੈ।
Also Read: Govt Jobs 2023: ਪੰਜਾਬ ‘ਚ ਵੈਟਰਨਰੀ ਇੰਸਪੈਕਟਰ ਦੀਆਂ ਨਿੱਕਲੀਆਂ ਪੋਸਟਾਂ, ਜਾਣੋ ਆਨਲਾਈਨ ਅਪਲਾਈ ਕਰਨ ਦਾ ਢੰਗ
ਹਰ ਮਹੀਨੇ ਕਿੰਨੀ ਮਿਲੇਗੀ ਤਨਖ਼ਾਹ
ਪਰਮਾਣੂ ਊਰਜਾ ਵਿਭਾਗ ਦੁਆਰਾ ਜਿੰਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਉਨ੍ਹਾਂ ਦੀ ਤਨਖ਼ਾਹ ਵੀ ਵੱਖੋ ਵੱਖਰੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਚੀਫ਼ ਫਾਇਰ ਅਫ਼ਸਰ ਦੀ ਤਨਖ਼ਾਹ 67,755 ਰੁਪਏ, ਤਕਨੀਕੀ ਅਧਿਕਾਰੀ ਦੀ ਤਨਖਾਹ 56,100 ਰੁਪਏ, ਡਿਪਟੀ ਚੀਫ਼ ਫਾਇਰ ਅਫ਼ਸਰ ਦੀ ਤਨਖ਼ਾਹ 56,100 ਰੁਪਏ, ਸਟੇਸ਼ਨ ਅਫ਼ਸਰ ਦੀ ਤਨਖ਼ਾਹ 47600 ਰੁਪਏ, ਉਪ ਅਧਿਕਾਰੀ ਦੀ ਤਨਖ਼ਾਹ 35,400 ਰੁਪਏ ਅਤੇ ਡਰਾਈਵਰ ਦੀ ਤਨਖ਼ਾਹ 21,700 ਰੁਪਏ ਪ੍ਰਤੀ ਮਹੀਨਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Govt Jobs, Job update, Jobs, Jobs in india