Jobs 2023: ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਹੋ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ (JSSC) ਨੇ ਆਪਣੇ ਵਿਭਾਗ ਵਿੱਚ ਪੋਸਟਾਂ ਕੱਢੀਆਂ ਹਨ। ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ (JSSC) ਵਿੱਚ PGT, TGT ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਭਰਤੀ ਲਈ ਚਾਹਵਾਨ ਤੇ ਯੋਗ ਉਮੀਦਵਾਰ JSSC ਦੀ ਅਧਿਕਾਰਤ ਵੈੱਬਸਾਈਟ jssc.nic.in ਉੱਤੇ ਜਾ ਕੇ ਆਨਲਾਈਨ ਰੂਪ ਵਿੱਚ ਅਪਲਾਈ ਕਰ ਸਕਦੇ ਹਨ। ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ (JSSC) ਦੀਆਂ ਪੋਸਟਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 5 ਅਪ੍ਰੈਲ ਤੋਂ ਸ਼ੁਰੂ ਹੋ ਕੇ 4 ਮਈ ਨੂੰ ਖਤਮ ਹੋਵੇਗੀ।
ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ (JSSC)ਭਰਤੀ 2023
ਤੁਹਾਡੀ ਜਾਣਕਾਰੀ ਲਈ ਜੇਐਸਐਸਸੀ ਦੀ ਭਰਤੀ ਦੇ ਤਹਿਤ ਕੁੱਲ 3120 ਹੈ। ਜਿਨ੍ਹਾਂ ਵਿੱਚੋਂ 2855 ਅਸਾਮੀਆਂ ਪੀਜੀਟੀ, ਟੀਜੀਟੀ ਰੈਗੂਲਰ ਅਤੇ 265 ਅਸਾਮੀਆਂ ਬੈਕਲਾਗ ਪੋਸਟਾਂ ਲਈ ਭਰੀਆਂ ਜਾਣਗੀਆਂ। ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ 5 ਅਪ੍ਰੈਲ 2023 ਤੋਂ ਅਪਲਾਈ ਕਰ ਸਕਦੇ ਹਨ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 4 ਮਈ ਹੈ। ਇਸਦੇ ਨਾਲ ਹੀ ਅਰਜ਼ੀ ਫੀਸ ਜਮ੍ਹਾਂ ਕਰਨ ਆਖ਼ਰੀ ਮਿਤੀ 6 ਮਈ ਹੈ। 10 ਤੋਂ 12 ਅਪ੍ਰੈਲ ਤੱਕ ਸੁਧਾਰ ਵਿੰਡੋ ਖੁਲ੍ਹੇਗੀ। ਤੁਸੀਂ ਇਨ੍ਹਾਂ ਤਾਰੀਕਾਂ ਵਿੱਚ ਕੋਈ ਵੀ ਸੁਧਾਰ ਕਰ ਸਕਦੇ ਹਨ।
ਚੋਣ ਪ੍ਰਕਿਰਿਆ
ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ (JSSC) ਭਰਤੀ 2023 ਦੇ ਲਈ CBT ਮੁੱਖ ਪ੍ਰੀਖਿਆ ਰੱਖੀ ਗਈ ਹੈ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਇਸ ਤੋਂ ਬਾਅਦ ਮੈਰਿਟ ਦੇ ਆਧਾਰ ਉੱਤ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਕਿੰਨੀ ਹੈ ਐਪਲੀਕੇਸ਼ਨ ਫ਼ੀਸ
ਤੁਹਾਨੂੰ ਦੱਸ ਦੇਈਏ ਕਿ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ (JSSC) ਭਰਤੀ 2023 ਦੇ ਲਈ ਅਰਜ਼ੀ ਫ਼ੀਸ ਰੱਖੀ ਗਈ ਹੈ। ਸਾਰੀਆਂ ਸ਼੍ਰੇਣੀਆਂ ਲਈ ਅਰਜ਼ੀ ਫ਼ੀਸ 100 ਰੁਪਏ ਰੱਖੀ ਗਈ ਹੈ ਅਤੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 50 ਰੁਪਏ ਰੱਖੀ ਗਈ ਹੈ।
ਇਸਦੇ ਨਾਲ ਹੀ ਦੱਸ ਦੇਈਏ ਕਿ ਜੇਕਰ ਤੁਸੀਂ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ (JSSC) ਭਰਤੀ 2023 ਦੇ ਲਈ ਅਪਲਾਈ ਕਰਨ ਦੇ ਚਾਹਵਾਨ ਹੋ, ਤਾਂ JSSC ਦੀ ਅਧਿਕਾਰਤ ਵੈੱਬਸਾਈਟ jssc.nic.in ਉੱਤੇ ਜਾ ਕੇ ਤੁਸੀਂ ਹੋਰ ਲੋੜੀਂਦੀ ਜਾਣਕਾਰੀ ਅਤੇ ਇਸ ਭਰਤੀ ਦੇ ਸੰਬੰਧ ਵਿੱਚ ਨੋਟੀਫ਼ਿਕੇਸ਼ਨ ਵੀ ਦੇਖ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Govt Jobs, Govt Jobs 2023