ਚੰਗੀ ਤਨਖ਼ਾਹ ਵਾਲੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਇੱਛਾ ਰੱਖਣ ਵਾਲਿਆਂ ਲਈ AAI ਸੁਨਿਹਰੀ ਮੌਕਾ ਲੈ ਕੇ ਰਹੀ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (AAI) ਨੇ ਭਰਤੀ ਕੱਢੀ ਹੈ। AAI ਭਰਤੀ 2023 ਦੇ ਤਹਿਤ ਸਲਾਹਕਾਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ‘ਤੇ ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੀ ਤਨਖ਼ਾਹ 75 ਹਜ਼ਾਰ ਰੁਪਏ ਹੋਵੇਗੀ। ਇਸ ਭਰਤੀ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ AAI ਦੀ ਅਧਿਕਾਰਤ ਵੈੱਬਸਾਈਟ aai.aero 'ਤੇ ਜਾ ਕੇ ਅਪਲਾਈ ਕਰਨ ਲਈ ਭਰੇ ਜਾਣ ਵਾਲੇ ਅਰਜ਼ੀ ਫ਼ਾਰਮ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। AAI ਭਰਤੀ 2023 ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 16 ਅਪ੍ਰੈਲ ਰੱਖੀ ਗਈ ਹੈ। ਯੋਗ ਉਮੀਦਵਾਰ 16 ਅਪ੍ਰੈਲ 2023 ਤੋਂ ਪਹਿਲਾਂ ਅਰਜ਼ੀ ਫਾਰਮ ਦਿੱਤੇ ਗਏ ਈਮੇਲ ਪਤੇ ‘ਤੇ ਭੇਜ ਸਕਦੇ ਹਨ। ਆਓ ਜਾਣਦੇ ਹਾਂ ਇਸ ਭਰਤੀ ਨਾਲ ਸੰਬੰਧੀ ਹੋਰ ਲੋੜੀਂਦੀ ਜਾਣਕਾਰੀ ਬਾਰੇ
AAI ਭਰਤੀ 2023
ਏਅਰਪੋਰਟ ਅਥਾਰਟੀ ਆਫ ਇੰਡੀਆ (AAI) ਵਿੱਚ ਸਲਾਹਕਾਰਾਂ ਕੱਢੀਆਂ ਗਈਆਂ ਅਸਾਮੀਆਂ ਦੀ ਕੁੱਲ ਗਿਣਤੀ 14 ਹੈ। ਇਸ ਭਰਤੀ ਦੇ ਲਈ ਅਰਜ਼ੀ ਦੇਣ ਦਾ ਈਮੇਲ ਪਤਾgmhrwr@aai.aeroਹੈ। ਉਮੀਦਵਾਰ ਇਸ ਪਤੇ ਰਾਹੀ ਭਰਤੀ ਸੰਬੰਧੀ ਆਪਣਾ ਅਰਜ਼ੀ ਫਾਰਮ ਭੇਜ ਸਕਦੇ ਹਨ। ਇਸ ਤੋਂ ਇਲਾਵਾ AAI ਭਰਤੀ 2023 ਦੇ ਅਰਜ਼ੀ ਫਾਰਮ ਦੀ ਹਾਰਡ ਕਾਪੀ ਜਨਰਲ ਮੈਨੇਜਰ (HR), ਏਅਰਪੋਰਟ ਅਥਾਰਟੀ ਆਫ ਇੰਡੀਆ, ਰੀਜਨਲ ਹੈੱਡਕੁਆਰਟਰ, ਪੱਛਮੀ ਖੇਤਰ, ਏਕੀਕ੍ਰਿਤ ਸੰਚਾਲਨ ਦਫਤਰ, ਨਿਊ ਏਅਰਪੋਰਟ ਕਲੋਨੀ, ਵਿਲੇ-ਪਾਰਲੇ (ਪੂਰਬੀ) ਮੁੰਬਈ- 400 099 ਨੂੰ ਭੇਜਣੀ ਲਾਜ਼ਮੀ ਹੈ। ਤੁਸੀਂ ਇਸਨੂੰ ਸੰਬੰਧਿਤ ਪਤੇ ਉੱਤੇ ਪੋਸਟ ਕਰ ਸਕਦੇ ਹੋ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਏਏਆਈ ਭਰਤੀ 2023 ਤਹਿਤ ਭਰੀਆਂ ਜਾਣ ਵਾਲੀਆਂ ਸਲਾਹਕਾਰ ਦੀਆਂ ਪੋਸਟਾਂ ਦੇ ਲਈ ਅਪਲਾਈ ਕਰਨ ਵਾਲਾ ਉਮਦੀਵਾਰ ATCO ਜਨਰਲ ਮੈਨੇਜਰ ਲੈਵਲ E-7/E-6 ਤੋਂ ਸੇਵਾਮੁਕਤ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਸਬੰਧਤ ਖੇਤਰ ਵਿੱਚ ਘੱਟੋ-ਘੱਟ 10 ਸਾਲ ਦਾ ਤਜਰਬਾ ਹੋਣਾ ਵੀ ਲਾਜ਼ਮੀ ਹੈ। ਉਮੀਦਵਾਰ ਨੂੰ ਸੇਵਾਮੁਕਤੀ ਸੰਬੰਧੀ ਸਹਾਇਕ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ।
ਇੱਥੇ ਜ਼ਿਕਰਯੋਗ ਹੈ ਕਿ ਇਸ ਭਰਤੀ ਦੇ ਲਈ ਉਮਰ ਸੀਮਾਂ ਵੀ ਨਿਰਧਾਰਿਤ ਕੀਤੀ ਗਈ ਹੈ। ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 70 ਸਾਲ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। ਜੇਕਰ ਭਰਤੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ AAI ਵਿੱਚ ਸਲਾਹਕਾਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ ਉੱਤੇ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Central Govt Jobs, Centre govt, Govt Jobs, Govt Jobs 2023, Govt of India