Infosys ਵਿੱਤੀ ਸਾਲ 2022 ‘ਚ ਤਕਰੀਬਨ 35,000 ਕਾਲਜ ਗ੍ਰੈਜੂਏਟਾਂ ਨੂੰ ਨੌਕਰੀ ਦੇਵੇਗੀ

ਆਈ ਟੀ ਵਿਸ਼ਾਲ ਕੰਪਨੀ ਇੰਫੋਸਿਸ ਵਿੱਤੀ ਸਾਲ 2022 ਲਈ ਵਿਸ਼ਵ ਪੱਧਰ 'ਤੇ 35,000 ਕਾਲਜ ਗ੍ਰੈਜੂਏਟਾਂ ਨੂੰ ਨੌਕਰੀ 'ਤੇ ਰੱਖਣ ਦੀ ਯੋਜਨਾ ਬਣਾ ਰਹੀ ਹੈ।

Infosys ਵਿੱਤੀ ਸਾਲ 2022 ‘ਚ ਤਕਰੀਬਨ 35,000 ਕਾਲਜ ਗ੍ਰੈਜੂਏਟਾਂ ਨੂੰ ਨੌਕਰੀ ਦੇਵੇਗੀ

  • Share this:
    ਕੋਰੋਨਾ ਯੁੱਗ ਦੇ ਇਸ ਦੌਰ ਵਿੱਚ ਆਈਟੀ ਕੰਪਨੀਆਂ ਵਿੱਚ ਨੌਕਰੀਆਂ ਮਿਲ ਰਹੀ ਹੈ। ਆਈ ਟੀ ਵਿਸ਼ਾਲ ਕੰਪਨੀ ਇੰਫੋਸਿਸ ਵਿੱਤੀ ਸਾਲ 2022 ਲਈ ਵਿਸ਼ਵ ਪੱਧਰ 'ਤੇ 35,000 ਕਾਲਜ ਗ੍ਰੈਜੂਏਟਾਂ ਨੂੰ ਨੌਕਰੀ 'ਤੇ ਰੱਖਣ ਦੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (Chief Operating Officer – COO) ਪ੍ਰਵੀਨ ਰਾਓ ਨੇ ਦਿੱਤੀ ਹੈ।

    ਜਿਵੇਂ ਡਿਜੀਟਲ ਖੇਤਰ ਵਿੱਚ ਪ੍ਰਤਿਭਾ ਦੀ ਮੰਗ ਵੱਧਦੀ ਹੈ, ਇਹ ਕੁਝ ਸਮੇਂ ਬਾਅਦ ਉਦਯੋਗ ਵਿੱਚ ਇੱਕ ਚੁਣੌਤੀ ਬਣ ਜਾਂਦੀ ਹੈ। ਰਾਓ ਨੇ ਕਿਹਾ ਕਿ ਅਸੀਂ ਵਿਸ਼ਵ ਪੱਧਰੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ 35,000 ਕਾਲਜ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਿੱਤੀ ਸਾਲ 2022 ਲਈ ਭਰਤੀ ਕਰਨ ਦੀ ਯੋਜਨਾ ਬਣਾਈ ਹੈ।

    ਇੰਫੋਸਿਸ ਵਿਚ ਕਰਮਚਾਰੀਆਂ ਦੀ ਅਟ੍ਰੈਸਨ (ਨੌਕਰੀ ਛੱਡ ਕੇ ਜਾਣ ਵਾਲੇ ਲੋਕ) ਦਰ ਜੂਨ ਤਿਮਾਹੀ ਵਿਚ ਵਧ ਕੇ 13.9 ਪ੍ਰਤੀਸ਼ਤ ਹੋ ਗਈ ਹੈ ਜੋ ਮਾਰਚ ਦੀ ਤਿਮਾਹੀ ਵਿਚ 10.9% ਸੀ। ਹਾਲਾਂਕਿ, ਪਿਛਲੇ ਸਾਲ ਦੀ ਜੂਨ ਤਿਮਾਹੀ ਵਿੱਚ ਇਹ ਅਟ੍ਰੈਸ ਦਰ 15.6% ਤੋਂ ਘੱਟ ਹੈ।

    ਕੰਪਨੀ ਦੇ COO ਰਾਓ ਨੇ ਕਿਹਾ ਕਿ ਅਸੀਂ ਕੈਰੀਅਰ ਨੂੰ ਅੱਗੇ ਵਧਾਉਣ ਦੇ ਮੌਕੇ, compensation reviews, ਸਿਖਲਾਈ ਅਤੇ ਕਰਮਚਾਰੀਆਂ ਨੂੰ ਪ੍ਰੋਤਸਾਹਨ ਵਰਗੇ ਕਈ ਪਹਿਲੂਆਂ ਦੀ ਸ਼ੁਰੂਆਤ ਕੀਤੀ ਹੈ।

    ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇੰਫੋਸਿਸ ਨੇ ਆਪਣੇ ਜੂਨ ਤਿਮਾਹੀ ਦੇ ਨਤੀਜੇ ਬੁੱਧਵਾਰ, 14 ਜੁਲਾਈ ਨੂੰ ਜਾਰੀ ਕੀਤੇ ਹਨ। ਵਿੱਤੀ ਸਾਲ 2022 ਦੀ ਪਹਿਲੀ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਮੁਨਾਫਾ ਸਾਲ-ਦਰ-ਸਾਲ 22.7 ਫੀਸਦ ਵਧ ਕੇ 5195 ਕਰੋੜ ਰੁਪਏ 'ਤੇ ਪਹੁੰਚ ਗਿਆ। ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਕੰਪਨੀ ਦਾ ਸ਼ੁੱਧ ਲਾਭ 4233 ਕਰੋੜ ਰੁਪਏ ਸੀ।

    ਕੰਪਨੀ ਦੀ ਕੰਸਾਲਿਡੇਟਿਡ ਕਮਾਈ ਸਾਲ-ਦਰ-ਸਾਲ 18% ਵਧ ਕੇ 28986 ਕਰੋੜ ਰੁਪਏ ਰਹੀ। ਇਕ ਸਾਲ ਪਹਿਲਾਂ ਇਹ 23665 ਕਰੋੜ ਰੁਪਏ ਸੀ। ਤਿਮਾਹੀ ਦੇ ਅਧਾਰ 'ਤੇ ਇਹ 26311 ਕਰੋੜ ਰੁਪਏ ਤੋਂ 6 ਪ੍ਰਤੀਸ਼ਤ ਦੇ ਵਾਧੇ ਨਾਲ 27896 ਕਰੋੜ ਰੁਪਏ 'ਤੇ ਪਹੁੰਚ ਗਈ।
    Published by:Ashish Sharma
    First published: