• Home
  • »
  • News
  • »
  • career
  • »
  • JOBS AMAZON TO HOST CAREER DAY FOR FIRST TIME IN INDIA GAVE MORE THAN 8000 DIRECT JOBS GH KS

Amazon ਭਾਰਤ 'ਚ ਪਹਿਲੀ ਵਾਰ ਕਰੇਗਾ 'ਕਰੀਅਰ ਦਿਵਸ' ਦੀ ਮੇਜ਼ਬਾਨੀ, 8,000 ਤੋਂ ਵੱਧ ਸਿੱਧੀਆਂ ਨੌਕਰੀਆਂ

  • Share this:
ਦੁਨੀਆ ਦਾ ਸਭ ਤੋਂ ਵੱਡਾ ਆਨਲਾਈਨ ਰਿਟੇਲਰ ਐਮਾਜ਼ਾਨ (Amazon) 16 ਸਤੰਬਰ ਨੂੰ ਭਾਰਤ ਵਿੱਚ ਆਪਣਾ ਪਹਿਲਾ ਕਰੀਅਰ ਦਿਵਸ (Career Day) ਮਨਾ ਰਿਹਾ ਹੈ। ਇਹ ਵਰਚੁਅਲ ਅਤੇ ਇੰਟਰਐਕਟਿਵ ਇਵੈਂਟ ਐਮਾਜ਼ਾਨ ਲੀਡਰਸ਼ਿਪ ਅਤੇ ਕਰਮਚਾਰੀਆਂ ਨੂੰ ਇਕੱਠਾ ਕਰਦਾ ਹੈ, ਜੋ ਐਮਾਜ਼ਾਨ ਨੂੰ ਇੱਕ ਦਿਲਚਸਪ ਕਾਰਜ ਸਥਾਨ ਬਣਾਉਂਦਾ ਹੈ। ਕੰਪਨੀ ਇਹ ਵੀ ਪ੍ਰਦਰਸ਼ਿਤ ਕਰੇਗੀ ਕਿ 21ਵੀਂ ਸਦੀ ਵਿੱਚ ਭਾਰਤ ਨੂੰ ਉਸਦੀ ਅਸਲ ਸਮਰੱਥਾ ਦਾ ਅਹਿਸਾਸ ਕਰਾਉਣ ਵਿੱਚ ਇਹ ਕਿੰਨੀ ਦ੍ਰਿੜ ਹੈ।

ਐਮਾਜ਼ਾਨ ਨੇ ਕਿਹਾ ਕਿ ਉਹ ਇਸ ਵੇਲੇ ਦੇਸ਼ ਦੇ 35 ਸ਼ਹਿਰਾਂ ਵਿੱਚ 8,000 ਤੋਂ ਵੱਧ ਸਿੱਧੀਆਂ ਨੌਕਰੀਆਂ ਦੇ ਰਹੀ ਹੈ, ਜਿਸ ਵਿੱਚ ਬੈਂਗਲੁਰੂ, ਹੈਦਰਾਬਾਦ, ਚੇਨਈ, ਗੁੜਗਾਓਂ ਅਤੇ ਮੁੰਬਈ ਸ਼ਾਮਲ ਹਨ। ਇਸਤੋਂ ਇਲਾਵਾ ਹੋਰ ਵੀ ਕਈ ਸ਼ਹਿਰ ਹਨ। ਇਨ੍ਹਾਂ ਵਿੱਚ ਨੌਕਰੀਆਂ ਕਾਰਪੋਰੇਟ, ਤਕਨਾਲੋਜੀ, ਗਾਹਕ ਸੇਵਾ ਅਤੇ ਕਾਰਜਸ਼ੀਲ ਭੂਮਿਕਾਵਾਂ ਵਿੱਚ ਦਿੱਤੇ ਜਾ ਰਹੇ ਹਨ।

ਕਰੀਅਰ ਦਿਵਸ ਵਿੱਚ ਦਿਲਚਸਪ ਅਤੇ ਜਾਣਕਾਰੀ ਭਰਪੂਰ ਸੈਸ਼ਨ ਹੋਣਗੇ, ਜਿਸ ਵਿੱਚ ਐਮਾਜ਼ਾਨ ਦੇ ਸੀਈਓ ਐਂਡੀ ਜੇਸੀ ਨਾਲ ਗੱਲਬਾਤ ਸ਼ਾਮਲ ਹੈ, ਜੋ ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਆਪਣੇ ਕਰੀਅਰ ਦਾ ਤਜਰਬਾ ਸਾਂਝਾ ਕਰਨਗੇ।

ਐਮਾਜ਼ਾਨ ਦੀ ਕਾਰਪੋਰੇਟ, ਏਪੀਏਸੀ ਅਤੇ ਮੇਨਾ ਦੀ ਐਚਆਰ ਮੈਨੇਜਰ ਦੀਪਤੀ ਵਰਮਾ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਭਾਰਤ ਵਿੱਚ ਸਾਡੀ ਵਚਨਬੱਧਤਾ ਹੈ ਕਿ ਅਸੀਂ 2025 ਤੱਕ ਤਕਰੀਬਨ 20 ਲੱਖ ਸਿੱਧੀ ਤੇ ਅਪ੍ਰਤੱਖ ਨੌਕਰੀਆਂ ਪੈਦਾ ਕਰਾਂਗੇ।" “ਅਸੀਂ ਪਹਿਲਾਂ ਹੀ ਤਕਰੀਬਨ 10 ਲੱਖ ਸਿੱਧੀਆਂ ਤੇ ਅਸਿੱਧੀਆਂ ਨੌਕਰੀਆਂ ਪੈਦਾ ਕਰ ਚੁੱਕੇ ਹਾਂ। ਇਥੋਂ ਤੱਕ ਕਿ ਮਹਾਂਮਾਰੀ ਦੇ ਦੌਰਾਨ, ਅਸੀਂ ਤਕਨਾਲੋਜੀਆਂ, ਸਮਗਰੀ ਨਿਰਮਾਣ, ਪ੍ਰਚੂਨ, ਤੇ ਉਤਪਾਦਨ ਵਿੱਚ ਲਗਭਗ 3 ਲੱਖ ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਪੈਦਾ ਕੀਤੀਆਂ ਸਨ।

ਪ੍ਰੋਗਰਾਮ ਦੇ ਹਿੱਸੇ ਵਜੋਂ 140 ਦੇਸ਼ਾਂ ਵਿੱਚ ਐਮਾਜ਼ਨ ਭਰਤੀ ਕਰਨ ਵਾਲੇ ਕਈ ਗਲੋਬਲ ਅਤੇ ਭਾਰਤ-ਕੇਂਦ੍ਰਿਤ ਸੈਸ਼ਨਾਂ ਤੋਂ ਇਲਾਵਾ, ਦੇਸ਼ ਭਰ ਦੇ ਨੌਕਰੀ ਭਾਲਣ ਵਾਲਿਆਂ ਦੇ ਨਾਲ 2,000 ਮੁਫਤ ਕਰੀਅਰ ਕੋਚਿੰਗ ਸੈਸ਼ਨ ਆਯੋਜਿਤ ਕਰਨਗੇ। ਭਰਤੀ ਕਰਨ ਵਾਲੇ ਇਸ ਬਾਰੇ ਸਲਾਹ ਦੇਣਗੇ ਕਿ ਨੌਕਰੀ ਦੀ ਖੋਜ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਚਲਾਉਣਾ ਹੈ।
Published by:Krishan Sharma
First published: