• Home
  • »
  • News
  • »
  • career
  • »
  • JOBS AMAZON WILL GIVE MILLIONS OF JOBS IN THESE CITIES OF THE COUNTRY FIND OUT WHEN THE JOBS WILL COME OUT GH KS

JOBS: Amazon ਦੇਸ਼ ਦੇ ਇਨ੍ਹਾਂ ਸ਼ਹਿਰ ਵਿੱਚ ਦੇਵੇਗਾ ਲੱਖਾਂ ਨੌਕਰੀਆਂ, ਜਾਣੋ ਕਦੋਂ ਨਿਕਲਣਗੀਆਂ ਨੌਕਰੀਆਂ

Jobs: ਐਮਾਜ਼ਾਨ ਇੰਡੀਆ ਨੇ ਐਲਾਨ ਕੀਤਾ ਹੈ ਕਿ ਉਹ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਪਣੇ ਸੰਚਾਲਨ ਨੈਟਵਰਕ ਵਿੱਚ 1,10,000 ਤੋਂ ਵੱਧ ਸੀਜ਼ਨਲ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਹਨ।

  • Share this:
ਨਵੀਂ ਦਿੱਲੀ: ਜੇ ਤੁਸੀਂ ਵੀ ਹਰ ਮਹੀਨੇ ਮੋਟੀ ਕਮਾਈ ਕਰਨਾ ਚਾਹੁੰਦੇ ਹੋ, ਤਾਂ ਹੁਣ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ। ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ (E-Commerce) ਕੰਪਨੀ ਐਮਾਜ਼ਾਨ (Amazon) ਤੁਹਾਨੂੰ ਇਹ ਮੌਕਾ ਦੇ ਰਹੀ ਹੈ। ਦਰਅਸਲ, ਐਮਾਜ਼ਾਨ ਭਾਰਤ ਵਿੱਚ 110,000 ਲੋਕਾਂ ਨੂੰ ਨੌਕਰੀਆਂ (Jobs) ਦੇਣ ਦੀ ਤਿਆਰੀ ਕਰ ਰਿਹਾ ਹੈ।

ਇਸ ਤਹਿਤ, ਦੇਸ਼ ਦੇ ਕੁੱਲ 35 ਸ਼ਹਿਰਾਂ ਵਿੱਚ ਕਾਰਪੋਰੇਟ, ਟੈਕਨਾਲੌਜੀ, ਗਾਹਕ ਦੇਖਭਾਲ ਸੇਵਾ ਅਤੇ ਸੰਚਾਲਨ ਖੇਤਰਾਂ ਵਿੱਚ ਭਰਤੀ ਹੋਵੇਗੀ। ਐਮਾਜ਼ਾਨ ਇੰਡੀਆ ਨੇ ਐਲਾਨ ਕੀਤਾ ਹੈ ਕਿ ਉਹ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਪਣੇ ਸੰਚਾਲਨ ਨੈਟਵਰਕ ਵਿੱਚ 1,10,000 ਤੋਂ ਵੱਧ ਸੀਜ਼ਨਲ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਹਨ। ਐਮਾਜ਼ਾਨ ਇੰਡੀਆ ਦੇ ਅਨੁਸਾਰ, ਇਨ੍ਹਾਂ ਮੌਕਿਆਂ ਵਿੱਚ ਮੁੰਬਈ, ਦਿੱਲੀ, ਪੁਣੇ, ਬੰਗਲੌਰ, ਹੈਦਰਾਬਾਦ, ਕੋਲਕਾਤਾ, ਲਖਨਊ ਤੇ ਚੇਨਈ ਵਰਗੇ ਸ਼ਹਿਰਾਂ ਵਿੱਚ ਸਿੱਧੀ ਅਤੇ ਅਸਿੱਧੀਆਂ ਨੌਕਰੀਆਂ ਸ਼ਾਮਲ ਹਨ।

ਵਰਕ ਫਰੋਮ ਹੋਮ ਦੀ ਸੁਵਿਧਾ ਵੀ ਹੈ: ਇਨ੍ਹਾਂ ਵਿੱਚੋਂ ਬਹੁਤ ਸਾਰੇ ਨਵੇਂ ਕਰਮਚਾਰੀ ਐਮਾਜ਼ਾਨ ਦੇ ਮੌਜੂਦਾ ਸਹਿਯੋਗੀ ਨੈਟਵਰਕ ਵਿੱਚ ਸ਼ਾਮਲ ਹੁੰਦੇ ਹਨ ਤੇ ਗਾਹਕਾਂ ਨੂੰ ਸੁਰੱਖਿਅਤ ਅਤੇ ਕੁਸ਼ਲਤਾ ਨਾਲ ਆਰਡਰ ਲੈਣ, ਪੈਕ ਕਰਨ, ਭੇਜਣ ਡਿਸਟ੍ਰੀਬਿਊਟ ਕਰਨ ਵਿੱਚ ਸਹਾਇਤਾ ਕਰਦੇ ਹਨ। ਨਵੀਆਂ ਨੌਕਰੀਆਂ ਵਿੱਚ ਗਾਹਕ ਸੇਵਾ ਸਹਿਯੋਗੀ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਕੁਝ ਇੱਕ ਵਰਚੁਅਲ ਗਾਹਕ ਸੇਵਾ ਮਾਡਲ ਦਾ ਹਿੱਸਾ ਹਨ ਜੋ ਘਰੋਂ ਅਰਾਮ ਨਾਲ ਕੰਮ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।

ਐਮਾਜ਼ਾਨ ਡਿਲੀਵਰੀ ਬੁਆਏ ਬਣਨ ਲਈ ਇਹ ਗੱਲਾਂ ਜ਼ਰੂਰੀ ਹਨ : ਡਿਲਿਵਰੀ ਬੁਆਏ ਬਣਨ ਲਈ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਕੂਲ ਜਾਂ ਕਾਲਜ ਪਾਸ ਹੋ ਤਾਂ ਪਾਸਿੰਗ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਡਲੀਵਰੀ ਕਰਨ ਲਈ ਤੁਹਾਡੇ ਕੋਲ ਆਪਣੀ ਖੁਦ ਦੀ ਸਾਈਕਲ ਜਾਂ ਸਕੂਟਰ ਹੋਣਾ ਚਾਹੀਦਾ ਹੈ। ਬਾਈਕ ਜਾਂ ਸਕੂਟਰ ਬੀਮਾ, ਆਰਸੀ ਹੋਣੀ ਚਾਹੀਦਾ ਹੈ। ਨਾਲ ਹੀ ਬਿਨੈਕਾਰ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ।

ਡਿਲਿਵਰੀ ਬੁਆਏ ਨੂੰ ਹਰ ਮਹੀਨੇ ਨਿਯਮਤ ਤਨਖਾਹ ਮਿਲਦੀ ਹੈ। ਡਿਲਿਵਰੀ ਸੇਵਾ ਪ੍ਰਦਾਤਾ ਦੇ ਅਨੁਸਾਰ, ਜੇ ਕੋਈ ਇੱਕ ਮਹੀਨਾ ਕੰਮ ਕਰਦਾ ਹੈ ਅਤੇ ਰੋਜ਼ਾਨਾ 100 ਪੈਕੇਜ ਦਿੰਦਾ ਹੈ, ਤਾਂ ਕੋਈ ਵਿਅਕਤੀ ਆਸਾਨੀ ਨਾਲ ਇੱਕ ਮਹੀਨੇ ਵਿੱਚ 50,000 ਰੁਪਏ ਕਮਾ ਸਕਦਾ ਹੈ।
Published by:Krishan Sharma
First published: