• Home
  • »
  • News
  • »
  • career
  • »
  • JOBS CAREER PUNJAB POLICE RECRUITMENT DEADLINE FOR RECRUITMENT FOR 2607 POSTS IS NEAR KS

ਪੰਜਾਬ ਪੁਲਿਸ ਭਰਤੀ: ਛੇਤੀ ਕਰੋ ਬਿਨੈ, 2607 ਆਸਾਮੀਆਂ 'ਤੇ ਭਰਤੀ ਦੀ ਆਖ਼ਰੀ ਤਰੀਕ ਹੈ ਨਜ਼ਦੀਕ

ਇਨ੍ਹਾਂ ਅਹੁਦਿਆਂ 'ਤੇ 9 ਸਤੰਬਰ 2021 ਤੋਂ ਬਿਨੈ ਪ੍ਰਕਿਰਿਆ ਜਾਰੀ ਹੈ। ਬਿਨੈ ਕਰਨ ਦੀ ਆਖ਼ਰੀ ਤਰੀਕ ਵਿੱਚ ਸਿਰਫ਼ 7 ਦਿਨਾਂ ਦਾ ਸਮਾਂ ਹੋਰ ਬਚਿਆ ਹੈ। ਇਸ ਲਈ ਜਿਨ੍ਹਾਂ ਉਮੀਦਵਾਰਾਂ ਨੇ ਬਿਨੈ ਨਹੀਂ ਕੀਤਾ ਉਹ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ punjabpolice.gov.in 'ਤੇ ਜਾ ਕੇ 29 ਸਤੰਬਰ ਤੱਕ ਆਨਲਾਈਨ ਬਿਨੈ ਕਰ ਸਕਦੇ ਹਨ।

Recruitment 2021: ਨੌਕਰੀਆਂ, ਤੁਰਤ ਕਰੋ ਅਪਲਾਈ

  • Share this:
    ਚੰਡੀਗੜ੍ਹ: (Police Recruitment 2021): ਪੰਜਾਬ ਪੁਲਿਸ ਨੇ ਸਿਪਾਹੀ ਅਤੇ ਸਬ ਇੰਸਪੈਕਟਰਾਂ ਦੀਆਂ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ 'ਤੇ 9 ਸਤੰਬਰ 2021 ਤੋਂ ਬਿਨੈ ਪ੍ਰਕਿਰਿਆ ਜਾਰੀ ਹੈ। ਬਿਨੈ ਕਰਨ ਦੀ ਆਖ਼ਰੀ ਤਰੀਕ ਵਿੱਚ ਸਿਰਫ਼ 7 ਦਿਨਾਂ ਦਾ ਸਮਾਂ ਹੋਰ ਬਚਿਆ ਹੈ। ਇਸ ਲਈ ਜਿਨ੍ਹਾਂ ਉਮੀਦਵਾਰਾਂ ਨੇ ਬਿਨੈ ਨਹੀਂ ਕੀਤਾ ਉਹ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ punjabpolice.gov.in 'ਤੇ ਜਾ ਕੇ 29 ਸਤੰਬਰ ਤੱਕ ਆਨਲਾਈਨ ਬਿਨੈ ਕਰ ਸਕਦੇ ਹਨ।

    ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਪੁਲਿਸ ਨੇ ਇਹ ਭਰਤੀਆਂ ਤਕਨੀਕੀ ਅਤੇ ਖੇਡ ਸਰਵਿਸ ਕੋਟੇ ਤਹਿਤ ਕੱਢੀਆਂ ਹਨ। ਕੁਲ 2607 ਖਾਲੀ ਥਾਂਵਾਂ ਭਰੀਆਂ ਜਾਣਗੀਆਂ।

    Police Recruitment 2021: ਖਾਲੀ ਥਾਂਵਾਂ ਦੀ ਗਿਣਤੀ

    ਸਬ ਇੰਸਪੈਕਟਰ 267
    ਕਾਂਸਟੇਬਲ 2340

    ਵਿਦਿਅਕ ਯੋਗਤਾ
    ਸਬ ਇੰਸਪੈਕਟਰ ਦੇ ਅਹੁਦਿਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ, ਉਮੀਦਵਾਰ ਕੋਲ ਡੋਮੇਨ ਮੁਹਾਰਤ ਹੋਣੀ ਚਾਹੀਦੀ ਹੈ। ਜਦਕਿ ਕਾਂਸਟੇਬਲ ਲਈ ਉਮੀਦਵਾਰ ਲਈ ਕਿਸੇ ਵੀ ਸਟ੍ਰੀਮ ਤੋਂ ਗ੍ਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ। ਨਾਲ ਹੀ ਉਮੀਦਵਾਰ ਕੋਲ ਸਬੰਧਤ OSINT ਤੋਂ ਇੱਕ ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ।

    ਉਮਰ ਸੀਮਾ
    ਇਨ੍ਹਾਂ ਅਹੁਦਿਆਂ ਲਈ ਬਿਨੈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਸਾਲ ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਐਸਸੀ, ਐਸਟੀ ਅਤੇ ਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉੱਚ ਉਮਰ ਦੀ ਸੀਮਾ ਵਿੱਚ ਢਿੱਲ ਵੀ ਦਿੱਤੀ ਗਈ ਹੈ।

    ਚੋਣ ਪ੍ਰਕਿਰਿਆ
    ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ। ਪੜਾਅI (ਟੈਸਟ 1 ਅਤੇ ਟੈਸਟ 2) ਅਤੇ ਪੜਾਅ II ਸਰੀਰਕ ਮਾਪ ਟੈਸਟ, ਸਰੀਰਕ ਜਾਂਚ ਟੈਸਟ ਅਤੇ ਦਸਤਾਵੇਜ਼ ਤਸਦੀਕ ਹੋਣਗੇ।

    ਅਰਜ਼ੀ ਫੀਸ
    ਸਬ ਇੰਸਪੈਕਟਰ ਦੇ ਅਹੁਦੇ ਲਈ ਅਰਜ਼ੀ ਫੀਸ ਜਨਰਲ ਸ਼੍ਰੇਣੀ ਲਈ 2000 ਰੁਪਏ ਅਤੇ ਐਸਸੀ, ਐਸਟੀ ਅਤੇ ਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਲਈ 1100 ਰੁਪਏ ਨਿਰਧਾਰਤ ਕੀਤੀ ਗਈ ਹੈ। ਦੂਜੇ ਪਾਸੇ, ਕਾਂਸਟੇਬਲ ਦੇ ਅਹੁਦੇ ਲਈ, ਜਨਰਲ ਸ਼੍ਰੇਣੀ ਨੂੰ 1500 ਰੁਪਏ ਅਤੇ ਐਸਸੀ, ਐਸਟੀ ਅਤੇ ਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 800 ਰੁਪਏ ਦੀ ਅਰਜ਼ੀ ਫੀਸ ਦੇਣੀ ਪਵੇਗੀ।

    ਮਹੱਤਵਪੂਰਨ ਤਰੀਕਾਂ
    ਬਿਨੈ ਸ਼ੁਰੂ ਹੋਣ ਦੀ ਤਰੀਕ 9 ਸਤੰਬਰ 2021
    ਬਿਨੈ ਕਰਨ ਦੀ ਆਖ਼ਰੀ ਤਰੀਕ 23 ਸਤੰਬਰ 2021
    Published by:Krishan Sharma
    First published: