Govt. Jobs 2022: ਦੇਸ਼ ਦੇ ਪਰਮਾਣੂ ਊਰਜਾ ਵਿਭਾਗ (Department of Atomic Energy) ਦੇ ਜਨਰਲ ਸੇਵਾ ਸੰਗਠਨ, ਕਲਪੱਕਮ (General Service Organization, Kalpakkam) ਨੇ ਮੈਡੀਕਲ ਅਫਸਰ, ਵਿਗਿਆਨਕ ਅਫਸਰ, ਤਕਨੀਕੀ ਅਫਸਰ ਅਤੇ ਨਰਸ ਸਮੇਤ ਵੱਖ-ਵੱਖ ਅਸਾਮੀਆਂ ਲਈ ਬਿਨੈ ਪੱਤਰ ਮੰਗੇ ਹਨ। ਇਸ ਭਰਤੀ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 6 ਜੂਨ 2022 ਹੈ। ਅਰਜ਼ੀ ਈਮੇਲ ਰਾਹੀਂ ਕੀਤੀ ਜਾਣੀ ਹੈ। ਐਪਲੀਕੇਸ਼ਨ ਫਾਰਮ ਫਾਰਮੈਟ ਨੂੰ ਅਧਿਕਾਰਤ ਵੈੱਬਸਾਈਟ www.igcar.gov.in 'ਤੇ ਜਾ ਕੇ ਡਾਊਨਲੋਡ ਕੀਤਾ ਜਾਣਾ ਹੈ। ਅਰਜ਼ੀ ਫਾਰਮ ਐਕਸਲ ਸੀਟ ਫਾਰਮੈਟ ਵਿੱਚ ਹੋਵੇਗਾ। ਅਰਜ਼ੀ ਫਾਰਮ ਭਰਨ ਤੋਂ ਪਹਿਲਾਂ ਮੈਕਰੋ ਵਿਕਲਪ ਨੂੰ ਸਮਰੱਥ ਕਰਨਾ ਜ਼ਰੂਰੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਜਨਰਲ ਸਰਵਿਸਿਜ਼ ਆਰਗੇਨਾਈਜ਼ੇਸ਼ਨ (ਜੀਐਸਓ) ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੀ ਇੱਕ ਇਕਾਈ ਹੈ ਅਤੇ ਇਸਦੀ ਸਥਾਪਨਾ ਸਾਲ 1979 ਵਿੱਚ ਕੀਤੀ ਗਈ ਸੀ।
ਜੀਐਸਓ ਦੀ ਅਗਵਾਈ ਡਾ. ਬੀ. ਵੈਂਕਟਰਮਨ ਕਰ ਰਹੇ ਹਨ। GSO ਦੇ ਕੇਂਦਰ ਕਲਪੱਕਮ ਅਤੇ ਅਨੁਪੁਰਮ ਵਿਖੇ ਮੌਜੂਦ ਹਨ। ਇਹ ਸੰਸਥਾ ਪਰਮਾਣੂ ਊਰਜਾ ਟਾਊਨਸ਼ਿਪਾਂ ਵਿੱਚ ਹਾਊਸਿੰਗ, ਮੈਡੀਕਲ, ਟਰਾਂਸਪੋਰਟ, ਜਲ ਸਪਲਾਈ, ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਦੂਰ ਸੰਚਾਰ ਅਤੇ ਕੰਪਿਊਟਰ ਵਰਗੀਆਂ ਆਮ ਸਹੂਲਤਾਂ ਦਾ ਧਿਆਨ ਰੱਖਦਾ ਹੈ।
ਅਸਾਮੀਆਂ ਦੇ ਵੇਰਵੇ
ਜ਼ਰੂਰੀ ਵਿਦਿਅਕ ਯੋਗਤਾ
ਅਸਾਮੀਆਂ ਲਈ ਯੋਗਤਾ ਰੁਤਬੇ ਦੇ ਹਿਸਾਬ ਨਾਲ ਵੱਖੋ ਵੱਖਰੀ ਹੈ। ਇਹਨਾਂ ਅਸਾਮੀਆਂ ਲਈ ਯੋਗਤਾ ਦਾ ਵੇਰਵਾ ਇਸ ਪ੍ਰਕਾਰ ਹੈ,
ਧਿਆਨਯੋਗ ਹੈ ਕਿ ਇਹਨਾਂ ਅਸਾਮੀਆਂ ਲਈ ਯੋਗ ਚਾਹਵਾਨ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.igcar.gov.in ਉੱਪਰ ਮੌਜੂਦ ਨੋਟਿਸ ਡਾਊਨਲੋਡ ਕਰਕੇ ਜ਼ਰੂਰ ਪੜ੍ਹ ਲੈਣ। ਇਸ ਨੋਟਿਸ ਵਿਚ ਵਿਦਿਅਕ ਯੋਗਤਾ, ਤਨਖਾਹ, ਰਿਜਰਵੇਸ਼ਨ ਆਦਿ ਬਾਰੇ ਵਿਸਥਾਰਪੂਰਵਕ ਵੇਰਵੇ ਦਿੱਤੇ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career, Jobs, Recruitment