Home /News /career /

Army Bharti 2021: ਭਾਰਤੀ ਫੌਜ ਨੇ 16 ਤੋਂ ਹੋਣ ਵਾਲੀ ਭਰਤੀ ਰੈਲੀ ਕੀਤੀ ਮੁਲਤਵੀ, ਨਵੀਆਂ ਤਰੀਕਾਂ ਦਾ ਐਲਾਨ ਛੇਤੀ

Army Bharti 2021: ਭਾਰਤੀ ਫੌਜ ਨੇ 16 ਤੋਂ ਹੋਣ ਵਾਲੀ ਭਰਤੀ ਰੈਲੀ ਕੀਤੀ ਮੁਲਤਵੀ, ਨਵੀਆਂ ਤਰੀਕਾਂ ਦਾ ਐਲਾਨ ਛੇਤੀ

  • Share this:

ਨਵੀਂ ਦਿੱਲੀ: ਫੌਜ ਵਿੱਚ ਭਰਤੀ 2021 ਮੁਲਤਵੀ ਕਰ ਦਿੱਤੀ ਗਈ। ਭਾਰਤੀ ਫੌਜ (Indian Army) ਵਿੱਚ ਭਰਤੀ ਲਈ ਰੈਲੀਆਂ ਮੁਲਤਵੀ ਕਰਨ ਦੀ ਪ੍ਰਕਿਰਿਆ ਜਾਰੀ ਹੈ। ਹੁਣ ਭਾਰਤੀ ਫੌਜ ਦੇ ਭਰਤੀ ਡਾਇਰੈਕਟੋਰੇਟ ਨੇ ਅੰਮ੍ਰਿਤਸਰ, ਪੰਜਾਬ ਵਿੱਚ ਹੋਣ ਵਾਲੀ ਭਰਤੀ ਰੈਲੀ ਮੁਲਤਵੀ ਕਰ ਦਿੱਤੀ ਹੈ। ਇਹ ਭਰਤੀ ਰੈਲੀ 16 ਸਤੰਬਰ ਤੋਂ 30 ਸਤੰਬਰ ਤੱਕ ਖਾਸਾ ਛਾਉਣੀ ਵਿੱਚ ਕੀਤੀ ਜਾਣੀ ਸੀ। ਇਸ ਰੈਲੀ ਵਿੱਚ ਕਾਂਸਟੇਬਲ ਫਾਰਮਾ ਦੇ ਅਹੁਦੇ ਲਈ ਭਰਤੀ ਕੀਤੀ ਜਾਣੀ ਸੀ। ਭਾਰਤੀ ਫੌਜ ਅਨੁਸਾਰ, ਕੋਵਿਡ ਮਹਾਂਮਾਰੀ (Corona Virus) ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ, ਕਾਂਸਟੇਬਲ (ਫਾਰਮਾ) (Constable) ਦੇ ਅਹੁਦੇ ਲਈ ਭਰਤੀ ਰੈਲੀ (Rally) ਮੁਲਤਵੀ ਕਰ ਦਿੱਤੀ ਗਈ ਹੈ।

ਇਨ੍ਹਾਂ ਰਾਜਾਂ ਵਿੱਚ ਮੁਲਤਵੀ ਕੀਤੀ ਗਈ ਭਰਤੀ ਰੈਲੀ

ਭਾਰਤੀ ਫੌਜ ਦੇ ਭਰਤੀ ਡਾਇਰੈਕਟੋਰੇਟ ਨੇ ਪੰਜਾਬ ਤੋਂ ਪਹਿਲਾਂ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਪ੍ਰਸਤਾਵਿਤ ਫੌਜ ਭਰਤੀ ਰੈਲੀ ਨੂੰ ਮੁਲਤਵੀ ਕਰ ਦਿੱਤਾ ਹੈ। ਇਸਤੋਂ ਇਲਾਵਾ ਅੰਮ੍ਰਿਤਸਰ, ਪੰਜਾਬ ਵਿੱਚ ਕਾਂਸਟੇਬਲ ਦੇ ਅਹੁਦੇ ਲਈ ਭਰਤੀ ਵੀ 6 ਸਤੰਬਰ ਤੋਂ ਮੁਲਤਵੀ ਕਰ ਦਿੱਤੀ ਗਈ ਸੀ। ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਇਹ ਭਰਤੀ ਰੈਲੀਆਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧ ਵਿੱਚ, ਫੌਜ ਨੇ ਆਪਣੀ ਅਧਿਕਾਰਤ ਵੈਬਸਾਈਟ joinindianarmy.nic.in 'ਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਮੀਦਵਾਰ ਸਰਕਾਰੀ ਵੈਬਸਾਈਟ ਰਾਹੀਂ ਭਰਤੀ ਰੈਲੀ ਦੇ ਮੁਲਤਵੀ ਹੋਣ ਦੀ ਜਾਂਚ ਕਰ ਸਕਦੇ ਹਨ।

ਹੁਣ ਕਦੋਂ ਹੋਵੇਗੀ ਭਰਤੀ ਰੈਲੀ

ਕਾਂਸਟੇਬਲ (ਫਾਰਮਾ) ਦੀ ਭਰਤੀ ਰੈਲੀ ਲਈ ਨਵੀਆਂ ਤਰੀਕਾਂ ਦੇ ਐਲਾਨ ਬਾਰੇ ਭਾਰਤੀ ਫੌਜ ਦਾ ਕਹਿਣਾ ਹੈ ਕਿ ਤਰੀਕਾਂ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ।

ਇੱਥੇ ਵੇਖੋ ਨੋਟੀਫਿਕੇਸ਼ਨ

ਅੰਮ੍ਰਿਤਸਰ ਵਿੱਚ ਭਰਤੀ ਰੈਲੀ ਮੁਲਤਵੀ ਕਰਨ ਦਾ ਨੋਟਿਸ

ਤਿਰੂਚਿਰਾਪੱਲੀ ਭਰਤੀ ਰੈਲੀ ਮੁਲਤਵੀ ਕਰਨ ਲਈ ਨੋਟਿਸ

ਅਹਿਮਦਨਗਰ ਭਰਤੀ ਰੈਲੀ ਮੁਲਤਵੀ ਕਰਨ ਦਾ ਨੋਟਿਸ

ਵਾਰਾਣਸੀ ਭਰਤੀ ਰੈਲੀ ਮੁਲਤਵੀ ਕਰਨ ਦਾ ਨੋਟਿਸ

Published by:Krishan Sharma
First published:

Tags: Indian Army, Jobs, Police, Rally, Recruitment