• Home
  • »
  • News
  • »
  • career
  • »
  • JOBS UPSC RECRUITMENT 2021 JOBS FOR PROFESSORS ASSOCIATE PROFESSORS AND NURSING TUTORS LEARN HERE HOW TO APPLY KS

UPSC Recruitment 2021: ਪ੍ਰੋਫੈਸਰਾਂ, ਐਸੋਸੀਏਟ ਪ੍ਰੋਫੈਸਰਾਂ ਅਤੇ ਨਰਸਿੰਗ ਟਿਊਟਰਾਂ ਦੀਆਂ ਨੌਕਰੀਆਂ, ਇਥੇ ਜਾਣੋ ਕਿਵੇਂ ਕਰਨਾ ਹੈ ਬਿਨੈ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਨਰਸਿੰਗ ਕਾਲਜ ਵਿੱਚ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਟਿਊਟਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਨੋਟਿਸ ਦੇ ਅਨੁਸਾਰ, ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 16 ਦਸੰਬਰ 2021 ਹੈ।

  • Share this:
    ਨਵੀਂ ਦਿੱਲੀ: UPSC Recruitment 2021: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਨਰਸਿੰਗ ਕਾਲਜ ਵਿੱਚ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਟਿਊਟਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਨੋਟਿਸ ਦੇ ਅਨੁਸਾਰ, ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 16 ਦਸੰਬਰ 2021 ਹੈ। ਜਦੋਂ ਕਿ ਜਮ੍ਹਾਂ ਕਰਵਾਏ ਬਿਨੈ ਪੱਤਰ ਦਾ ਪ੍ਰਿੰਟ ਆਊਟ ਲੈਣ ਦੀ ਆਖਰੀ ਮਿਤੀ 17 ਦਸੰਬਰ ਹੈ। UPSC ਅਨੁਸਾਰ, ਨਰਸਿੰਗ ਕਾਲਜ ਵਿੱਚ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਟਿਊਟਰ ਦੀਆਂ ਕੁੱਲ 21 ਅਸਾਮੀਆਂ ਹਨ। ਇਸ ਦੇ ਲਈ ਯੂਪੀਐਸਸੀ ਦੀ ਵੈੱਬਸਾਈਟ www.upsc.gov.in 'ਤੇ ਜਾ ਕੇ ਅਰਜ਼ੀ ਆਨਲਾਈਨ ਕਰਨੀ ਹੋਵੇਗੀ।

    UPSC ਦੀ ਇਸ ਭਰਤੀ ਲਈ ਉਮਰ ਸੀਮਾ ਦੀ ਗੱਲ ਕਰੀਏ ਤਾਂ ਪ੍ਰੋਫੈਸਰ (ਕੰਟਰੋਲ ਸਿਸਟਮ) ਦੇ ਅਹੁਦੇ ਲਈ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 50 ਸਾਲ ਹੋਣੀ ਚਾਹੀਦੀ ਹੈ। ਜਦੋਂ ਕਿ ਐਸੋਸੀਏਟ ਪ੍ਰੋਫੈਸਰ (ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ) ਦੇ ਅਹੁਦੇ ਲਈ ਵੱਧ ਤੋਂ ਵੱਧ ਉਮਰ ਸੀਮਾ 43 ਸਾਲ ਅਤੇ ਨਰਸਿੰਗ ਕਾਲਜ ਵਿੱਚ ਟਿਊਟਰ ਦੇ ਅਹੁਦੇ ਲਈ 35 ਸਾਲ ਹੈ। ਐਸੋਸੀਏਟ ਪ੍ਰੋਫੈਸਰ ਦੀਆਂ ਹੋਰ ਅਸਾਮੀਆਂ ਲਈ ਉਮਰ ਸੀਮਾ 40 ਸਾਲ ਹੈ।

    ਮਹੱਤਵਪੂਰਨ ਤਰੀਕਾਂ
    ਅਰਜ਼ੀ ਦੀ ਆਖਰੀ ਮਿਤੀ 16 ਦਸੰਬਰ 2021
    ਜਮ੍ਹਾਂ ਕਰਵਾਈ ਅਰਜ਼ੀ ਦਾ ਪ੍ਰਿੰਟ ਆਊਟ ਲੈਣ ਦੀ ਆਖਰੀ ਮਿਤੀ - 17 ਦਸੰਬਰ 2021

    UPSC ਖਾਲੀ ਅਸਾਮੀਆਂ ਦੇ ਵੇਰਵੇ
    ਪ੍ਰੋਫੈਸਰ (ਕੰਟਰੋਲ ਸਿਸਟਮ) - 1
    ਐਸੋਸੀਏਟ ਪ੍ਰੋਫੈਸਰ (ਕੰਪਿਊਟਰ ਸਾਇੰਸ)-1
    ਪ੍ਰੋਫੈਸਰ (ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ) - 1
    ਪ੍ਰੋਫੈਸਰ (ਮਕੈਨੀਕਲ ਇੰਜੀਨੀਅਰਿੰਗ)-2
    ਐਸੋਸੀਏਟ ਪ੍ਰੋਫੈਸਰ (ਧਾਤੂ ਵਿਗਿਆਨ/ਉਤਪਾਦਨ ਇੰਜੀਨੀਅਰਿੰਗ) - 1
    ਨਰਸਿੰਗ ਕਾਲਜ ਵਿੱਚ ਟਿਊਟਰ - 14

    ਜ਼ਰੂਰੀ ਵਿਦਿਅਕ ਯੋਗਤਾ

    ਪ੍ਰੋਫੈਸਰ (ਕੰਟਰੋਲ ਸਿਸਟਮ) - ਪੀਐਚਡੀ ਡਿਗਰੀ ਦੇ ਨਾਲ ਕੰਟਰੋਲ ਸਿਸਟਮ ਇੰਜੀਨੀਅਰਿੰਗ ਵਿੱਚ ਪਹਿਲੀ ਸ਼੍ਰੇਣੀ ਬੈਚਲਰ ਜਾਂ ਪੀਜੀ ਡਿਗਰੀ। 10 ਸਾਲਾਂ ਦੇ ਅਧਿਆਪਨ ਅਨੁਭਵ ਦੇ ਨਾਲ। ਜਿਸ ਵਿੱਚੋਂ ਪੰਜ ਸਾਲ ਦਾ ਅਸਿਸਟੈਂਟ ਪ੍ਰੋਫੈਸਰ ਜਾਂ ਰੀਡਰ ਪੱਧਰ ਦਾ ਤਜਰਬਾ ਹੋਣਾ ਚਾਹੀਦਾ ਹੈ।

    ਐਸੋਸੀਏਟ ਪ੍ਰੋਫੈਸਰ- ਪੀਐਚ.ਡੀ. ਦੇ ਨਾਲ ਇੰਜੀਨੀਅਰਿੰਗ ਦੇ ਸਬੰਧਤ ਅਨੁਸ਼ਾਸਨ ਵਿੱਚ ਪਹਿਲੀ ਸ਼੍ਰੇਣੀ ਬੈਚਲਰ ਜਾਂ ਪੀ.ਜੀ. ਦੀ ਡਿਗਰੀ। ਨਾਲ ਹੀ ਘੱਟੋ-ਘੱਟ ਅੱਠ ਸਾਲ ਦਾ ਅਧਿਆਪਨ ਦਾ ਤਜਰਬਾ।

    ਟਿਊਟਰ - ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਨਰਸਿੰਗ ਵਿੱਚ ਪੀਜੀ ਡਿਗਰੀ। ਜਾਂ ਕਿਸੇ ਵੀ ਨਰਸਿੰਗ ਕਾਲਜ ਵਿੱਚ ਇੱਕ ਸਾਲ ਦੇ ਤਜ਼ਰਬੇ ਦੇ ਨਾਲ B.Sc ਨਰਸਿੰਗ ਜਾਂ ਪੋਸਟ B.Sc ਨਰਸਿੰਗ. ਕੇਂਦਰੀ ਜਾਂ ਰਾਜ ਨਰਸਿੰਗ ਕੌਂਸਲ ਵਿੱਚ ਨਰਸ ਜਾਂ ਦਾਈ ਵਜੋਂ ਰਜਿਸਟਰਡ ਹੋਣਾ ਲਾਜ਼ਮੀ ਹੈ।
    Published by:Krishan Sharma
    First published: