Home /News /career /

Business Idea: ਘੱਟ ਪੈਸੇ ਲਗਾ ਕੇ ਵੱਧ ਮੁਨਾਫਾ ਕਮਾਉਣਾ ਹੈ ਤਾਂ ਕਰੋ ਇਹ ਕਾਰੋਬਾਰ, ਹਰ ਮਹੀਨੇ ਹੋਵੇਗੀ ਲੱਖਾਂ ਦੀ ਕਮਾਈ

Business Idea: ਘੱਟ ਪੈਸੇ ਲਗਾ ਕੇ ਵੱਧ ਮੁਨਾਫਾ ਕਮਾਉਣਾ ਹੈ ਤਾਂ ਕਰੋ ਇਹ ਕਾਰੋਬਾਰ, ਹਰ ਮਹੀਨੇ ਹੋਵੇਗੀ ਲੱਖਾਂ ਦੀ ਕਮਾਈ

Business News: ਅਸੀਂ ਤੁਹਾਨੂੰ ਜੀਰੇ ਦੀ ਖੇਤੀ (Cultivation of cumin) ਬਾਰੇ ਦੱਸ ਰਹੇ ਹਾਂ। ਜੀਰੇ ਦੀ ਵਰਤੋਂ ਭਾਰਤ ਦੇ ਸਾਰੇ ਘਰਾਂ ਵਿੱਚ ਰੋਜ਼ਾਨਾ ਕੀਤੀ ਜਾਂਦੀ ਹੈ। ਜੀਰੇ 'ਚ ਕਈ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ, ਜਿਸ ਕਾਰਨ ਇਸ ਦੀ ਮੰਗ ਕਿਸੇ ਖਾਸ ਸੀਜ਼ਨ ਦੀ ਮੁਥਾਜ ਨਹੀਂ ਹੈ, ਜੀਰੇ ਦੀ ਮੰਗ ਸਾਰਾ ਸਾਲ ਬਣੀ ਰਹਿੰਦੀ ਹੈ।

ਹੋਰ ਪੜ੍ਹੋ ...
  • Share this:

Business News: ਜੇਕਰ ਤੁਸੀਂ ਵੀ ਨਵਾਂ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਇੱਕ ਨਵੇਂ ਅਤੇ ਲਾਭਦਾਇਕ ਬਿਜ਼ਨਸ ਆਈਡੀਆ (Business Idea) ਬਾਰੇ ਦੱਸਣ ਜਾ ਰਹੇ ਹਾਂ। ਇਹ ਧੰਦਾ ਖੇਤੀਬਾੜੀ ਨਾਲ ਸਬੰਧਤ ਹੈ। ਜੇਕਰ ਤੁਸੀਂ ਵੀ ਖੇਤੀ ਰਾਹੀਂ ਚੰਗਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਉਤਪਾਦ ਦਾ ਨਾਂ ਦੱਸਾਂਗੇ, ਜਿਸ ਦੀ ਮੰਗ ਸਾਰਾ ਸਾਲ ਬਣੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਜੀਰੇ ਦੀ ਖੇਤੀ (Cultivation of cumin) ਬਾਰੇ ਦੱਸ ਰਹੇ ਹਾਂ। ਜੀਰੇ ਦੀ ਵਰਤੋਂ ਭਾਰਤ ਦੇ ਸਾਰੇ ਘਰਾਂ ਵਿੱਚ ਰੋਜ਼ਾਨਾ ਕੀਤੀ ਜਾਂਦੀ ਹੈ। ਜੀਰੇ 'ਚ ਕਈ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ, ਜਿਸ ਕਾਰਨ ਇਸ ਦੀ ਮੰਗ ਕਿਸੇ ਖਾਸ ਸੀਜ਼ਨ ਦੀ ਮੁਥਾਜ ਨਹੀਂ ਹੈ, ਜੀਰੇ ਦੀ ਮੰਗ ਸਾਰਾ ਸਾਲ ਬਣੀ ਰਹਿੰਦੀ ਹੈ।

ਇੰਝ ਕੀਤੀ ਜਾ ਸਕਦੀ ਹੈ ਜੀਰੇ ਦੀ ਖੇਤੀ : ਰੇਤਲੀ ਦੋਮਟ ਅਤੇ ਦੋਮਟ ਮਿੱਟੀ ਜੀਰੇ ਦੀ ਕਾਸ਼ਤ ਲਈ ਬਿਹਤਰ ਮੰਨੀ ਜਾਂਦੀ ਹੈ। ਅਜਿਹੀ ਮਿੱਟੀ ਵਿੱਚ ਜੀਰੇ ਦੀ ਕਾਸ਼ਤ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਪਹਿਲਾਂ ਜ਼ਰੂਰੀ ਹੈ ਕਿ ਖੇਤ ਦੀ ਤਿਆਰੀ ਚੰਗੀ ਤਰ੍ਹਾਂ ਕਰ ਲਈ ਜਾਵੇ। ਇਸ ਦੇ ਲਈ ਖੇਤ ਨੂੰ ਚੰਗੀ ਤਰ੍ਹਾਂ ਨਾਲ ਵਾਹੁਣਾ ਚਾਹੀਦਾ ਹੈ ਅਤੇ ਮਿੱਟੀ ਨੂੰ ਚੰਗੀ ਤਰ੍ਹਾਂ ਚੂਰ ਚੂਰ ਕਰਨਾ ਚਾਹੀਦਾ ਹੈ। ਜਿਸ ਖੇਤ ਵਿੱਚ ਜੀਰਾ ਬੀਜਿਆ ਜਾਣਾ ਹੈ, ਉਸ ਖੇਤ ਵਿੱਚੋਂ ਨਦੀਨਾਂ ਨੂੰ ਹਟਾ ਕੇ ਸਾਫ਼ ਕਰ ਦੇਣਾ ਚਾਹੀਦਾ ਹੈ।

ਇੰਨੀ ਹੋਵੇਗੀ ਕਮਾਈ : ਹੁਣ ਝਾੜ ਅਤੇ ਇਸ ਤੋਂ ਕਮਾਈ ਦੀ ਗੱਲ ਕਰੀਏ ਤਾਂ ਜੀਰੇ ਦਾ ਔਸਤ ਝਾੜ 7-8 ਕੁਇੰਟਲ ਬੀਜ ਪ੍ਰਤੀ ਹੈਕਟੇਅਰ ਬਣਦਾ ਹੈ। ਜੀਰੇ ਦੀ ਕਾਸ਼ਤ 'ਤੇ ਪ੍ਰਤੀ ਹੈਕਟੇਅਰ 30,000 ਤੋਂ 35,000 ਰੁਪਏ ਖਰਚ ਹੁੰਦੇ ਹਨ। ਜੇਕਰ ਜੀਰੇ ਦੀ ਕੀਮਤ ਨੂੰ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਿਆ ਜਾਵੇ ਤਾਂ 40000 ਤੋਂ 45000 ਰੁਪਏ ਪ੍ਰਤੀ ਹੈਕਟੇਅਰ ਦਾ ਸ਼ੁੱਧ ਮੁਨਾਫ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹੇ 'ਚ ਜੇਕਰ 5 ਏਕੜ 'ਚ ਜੀਰੇ ਦੀ ਖੇਤੀ ਕੀਤੀ ਜਾਵੇ ਤਾਂ 2 ਤੋਂ 2.25 ਲੱਖ ਰੁਪਏ ਦੀ ਆਮਦਨ ਹੋ ਸਕਦੀ ਹੈ।

ਜਾਣ ਲਓ ਜੀਰੇ ਦੀਆਂ ਸਭ ਤੋਂ ਵਧੀਆ ਕਿਸਮਾਂ : ਜੀਰੇ ਦੀਆਂ ਚੰਗੀਆਂ ਕਿਸਮਾਂ ਵਿੱਚੋਂ ਤਿੰਨ ਕਿਸਮਾਂ ਦੇ ਨਾਂ ਪ੍ਰਮੁੱਖ ਹਨ। RZ 19 ਅਤੇ 209, RZ 223 ਅਤੇ GC 1-2-3 ਕਿਸਮਾਂ ਚੰਗੀਆਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਕਿਸਮਾਂ ਦੇ ਬੀਜ 120-125 ਦਿਨਾਂ ਵਿੱਚ ਪੱਕ ਜਾਂਦੇ ਹਨ। ਇਨ੍ਹਾਂ ਕਿਸਮਾਂ ਦਾ ਔਸਤ ਝਾੜ 510 ਤੋਂ 530 ਕਿਲੋ ਪ੍ਰਤੀ ਹੈਕਟੇਅਰ ਹੁੰਦਾ ਹੈ। ਇਸ ਲਈ ਇਨ੍ਹਾਂ ਕਿਸਮਾਂ ਨੂੰ ਉਗਾ ਕੇ ਚੰਗੀ ਆਮਦਨ ਹਾਸਲ ਕੀਤੀ ਜਾ ਸਕਦੀ ਹੈ।

Published by:Krishan Sharma
First published:

Tags: Agriculture, Business, Business idea, Career