NHSRC Recruitment 2022: ਪ੍ਰਾਈਵੇਟ ਨੌਕਰੀਪੇਸ਼ਾ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਹਨ ਜਾਂ ਫਿਰ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਰਹਿੰਦੇ ਹਨ, ਜੋ ਕਿ ਬਹੁਤ ਹੀ ਮੁਸ਼ਕਿਲ ਦੇ ਨਾਲ ਮਿਲਦੀ ਹੈ। ਪਰ ਹੁਣ ਸਰਕਾਰੀ ਨੌਕਰੀ (Government Jobs) ਦੇ ਚਾਹਵਾਨ ਆਪਣੀ ਕਿਸਮਤ ਅਜ਼ਮਾ ਸਕਦੇ ਹਨ ਕਿਉਂਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਨੈਸ਼ਨਲ ਹੈਲਥ ਸਿਸਟਮ ਰਿਸੋਰਸ ਸੈਂਟਰ (NHSRC), ਨਵੀਂ ਦਿੱਲੀ ਵਿੱਚ ABHIM ਦੇ ਅਧੀਨ ਵੱਖ-ਵੱਖ ਅਸਾਮੀਆਂ ਲਈ ਭਰਤੀ (recruitment) ਲਈ ਅਰਜ਼ੀਆਂ ਮੰਗੀਆਂ ਹਨ।
ਹਾਂਲਾਂਕਿ ਇਹ ਅਸਾਮੀਆਂ ਵੀ ਗਿਣੀਆਂ ਚੁਣੀਆਂ ਹੋਣਗੀਆਂ ਤੇ ਵੱਖ-ਵੱਖ ਪ੍ਰੋਫਾਈਲ ਦੀਆਂ ਹੋਣਗੀਆਂ, ਜਿਸ ਤਹਿਤ ਲੀਡ ਕੰਸਲਟੈਂਟ, ਸੀਨੀਅਰ ਕੰਸਲਟੈਂਟ, ਕੰਸਲਟੈਂਟ, ਕੰਸਲਟੈਂਟ ਫਾਈਨਾਂਸ ਅਤੇ ਪ੍ਰੋਗਰਾਮ ਅਸਿਸਟੈਂਟ (Assitant Jobs) ਦੀਆਂ ਅਸਾਮੀਆਂ ਲਈ ਭਰਤੀ ਕੱਢੀ ਗਈ ਹੈ, ਜੋ ਵੀ ਇਨ੍ਹਾਂ ਅਸਾਮੀਆਂ ਵਿੱਚੋਂ ਕੋਈ ਭਰਨਾ ਚਾਹੁੰਦਾ ਹੈ ਤਾਂ ਯੋਗਤਾ ਦੇ ਮੁਤਾਬਕ ਅਰਜ਼ੀ ਦੇ ਸਕਦਾ ਹੈ।
ਇਹ ਵੀ ਦੱਸ ਦਈਏ ਕਿ ਇਨ੍ਹਾਂ ਆਸਾਮੀਆਂ ਦੀ ਭਰਤੀ ਆਨਲਾਈਨ ਪ੍ਰਕਿਰਿਆ ਰਾਹੀਂ ਹੋਵੇਗੀ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 17 ਮਈ 2022 ਹੈ। ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰਨਾ ਹੋਵੇਗਾ। ਜ਼ਰੂਰੀ ਯੋਗਤਾ ਅਤੇ ਅਨੁਭਵ ਵੇਰਵਿਆਂ ਦੇ ਨਾਲ ਸੰਦਰਭ ਦੀਆਂ ਸ਼ਰਤਾਂ ਲਈ ਤੁਸੀਂ ਵੈੱਬਸਾਈਟ https://nhsrcindia.org/ ਅਤੇ mohfw.gov.in 'ਤੇ ਜਾ ਸਕਦੇ ਹੋ। ਇਸ ਭਰਤੀ ਦਾ ਇਸ਼ਤਿਹਾਰ 7 ਮਈ 2022 ਨੂੰ ਪ੍ਰਕਾਸ਼ਿਤ ਹਫਤਾਵਾਰੀ ਰੋਜ਼ਗਾਰ ਅਖਬਾਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਖਾਲੀ ਅਸਾਮੀਆਂ ਦੇ ਵੇਰਵੇ
ਵੱਧ ਤੋਂ ਵੱਧ ਉਮਰ ਸੀਮਾ
ਕਿੰਨੀ ਤਨਖਾਹ ਮਿਲੇਗੀ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career, Government job, Jobs, Recruitment