Home /News /career /

PGIMER admissions 2021: ਨਰਸਿੰਗ ਕੋਰਸ ਲਈ ਰਜਿਸਟ੍ਰੇਸ਼ਨ ਸ਼ੁਰੂ

PGIMER admissions 2021: ਨਰਸਿੰਗ ਕੋਰਸ ਲਈ ਰਜਿਸਟ੍ਰੇਸ਼ਨ ਸ਼ੁਰੂ

ਗੰਭੀਰ ਕੋਵਿਡ ਵਾਲੇ ਮਰੀਜ਼ ਵਿੱਚ ਥਾਇਰਾਇਡ ਨਪੁੰਸਕਤਾ ਦਾ ਵਿਕਾਸ ਹੁੰਦਾ ਹੈ: ਪੀਜੀਆਈਐਮਈਆਰ ਅਧਿਐਨ (file photo)

ਗੰਭੀਰ ਕੋਵਿਡ ਵਾਲੇ ਮਰੀਜ਼ ਵਿੱਚ ਥਾਇਰਾਇਡ ਨਪੁੰਸਕਤਾ ਦਾ ਵਿਕਾਸ ਹੁੰਦਾ ਹੈ: ਪੀਜੀਆਈਐਮਈਆਰ ਅਧਿਐਨ (file photo)

ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਨੇ ਅਕਾਦਮਿਕ ਸੈਸ਼ਨ 2021 ਲਈ ਚਾਰ ਸਾਲਾਂ ਦੇ ਬੀਐਸਸੀ ਨਰਸਿੰਗ ਪ੍ਰੋਗਰਾਮ ਅਤੇ ਬੀਐਸਸੀ ਨਰਸਿੰਗ ਪੋਸਟ-ਬੇਸਿਕ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

 • Share this:

  PGIMER Admissions 2021: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਨੇ ਅਕਾਦਮਿਕ ਸੈਸ਼ਨ 2021 ਲਈ ਚਾਰ ਸਾਲਾਂ ਦੇ ਬੀਐਸਸੀ ਨਰਸਿੰਗ ਪ੍ਰੋਗਰਾਮ ਅਤੇ ਬੀਐਸਸੀ ਨਰਸਿੰਗ ਪੋਸਟ-ਬੇਸਿਕ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਉਹ ਵਿਦਿਆਰਥੀ ਜੋ ਇਨ੍ਹਾਂ ਪ੍ਰੋਗਰਾਮਾਂ ਵਿਚ ਦਾਖਲਾ ਲੈਣਾ ਚਾਹੁੰਦੇ ਹਨ, ਉਹ 24 ਜੂਨ ਤਕ pgimer.edu ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।

  ਦਾਖਲੇ ਲਈ ਵਿਦਿਆਰਥੀਆਂ ਨੂੰ ਦਾਖਲਾ ਪ੍ਰੀਖਿਆ ਪਾਸ ਕਰਨੀ ਹੋਵੇਗੀ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਦਾਖਲਾ ਪ੍ਰੀਖਿਆ 31 ਜੁਲਾਈ ਨੂੰ ਲਏਗੀ। ਦੱਸ ਦੇਈਏ ਕਿ ਇਹ ਪ੍ਰੀਖਿਆ ਕੰਪਿਊਟਰ ਅਧਾਰਤ ਹੋਵੇਗੀ। ਬੀਐਸਸੀ ਨਰਸਿੰਗ ਲਈ ਕੁੱਲ 93 ਸੀਟਾਂ ਅਤੇ ਬੀਐਸਸੀ ਨਰਸਿੰਗ ਪੋਸਟ-ਬੇਸਿਕ ਲਈ 62 ਸੀਟਾਂ ਉਪਲਬਧ ਹਨ।

  PGIMER Admissions 2021: ਇੰਜ ਕਰੋ ਅਪਲਾਈ


  1. PGIMER ਦੀ ਅਧਿਕਾਰਤ ਵੈਬਸਾਈਟ pgimer.edu.in ਉਤੇ ਜਾਓ।

  2. ਹੋਮਪੇਜ ਉਤੇ ਦਿੱਤੇ ਇਨਫਾਰਮੇਸ਼ਨ ਫੋਰ ਕੈਂਡੀਡੇਟਸ (Information for candidates) ਟੈਬ ਤੇ ਕਲਿਕ ਕਰੋ ਅਤੇ ਫੇਰ “Notice and Application link for B.Sc Nursing (4 Years) and B.Sc Nursing (Post Basic)” ਲਿੰਕ ਉਤੇ ਕਲਿਕ ਕਰੋ।

  3. ਹੁਣ ਐਪਲੀਕੇਸ਼ਨ ਲਿੰਕ ਉਤੇ ਕਲਿਕ ਕਰਕੇ ਆਪਣੇ ਕੋਰਸ ਦੀ ਚੋਣ ਕਰੋ।

  4. ਨਵੀਂ ਰਜਿਸਟ੍ਰੇਸ਼ਨ ਲਈ ਆਪਣਾ ਪੂਰਾ ਵੇਰਵਾ ਦਰਜ ਕਰੋ। ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਉਤੇ ਜੋ ਆਈਡੀ ਪਾਸਵਰਡ ਆਇਆ ਹੈ, ਉਸ ਨਾਲ ਲਾਗਇਨ ਕਰੋ।

  5. ਹੁਣ PGIMER ਐਪਲੀਕੇਸ਼ਨ ਫੀਸ ਭਰੋ ਅਤੇ ਭਰੇ ਹੋਏ ਫਾਰਮ ਦੀ ਕਾਪੀ ਡਾਉਨਲੋਡ ਕਰਕੇ ਆਪਣੇ ਕੋਲ ਸੁਰੱਖਿਅਤ ਰੱਖੋ। ਇਹ ਭਵਿਖ ਵਿਚ ਤੁਹਾਡੇ ਕੰਮ ਆ ਸਕਦਾ ਹੈ।


  PGIMER Admissions: ਐਪਲੀਕੇਸ਼ਨ ਫੀਸ  

  ਜਨਰਲ ਕੈਟਾਗਰੀ ਲਈ ਬਿਨੈ ਕਰਨ ਦੀ ਫੀਸ 1500 ਰੁਪਏ ਅਤੇ ਰਾਖਵੀਂ ਸ਼੍ਰੇਣੀ ਲਈ ਅਰਜ਼ੀ ਦੀ ਫੀਸ 1200 ਰੁਪਏ ਹੈ।

  PGIMER Admissions: ਪ੍ਰੀਖਿਆ ਦਾ ਪੈਟਰਨ

  ਪ੍ਰਸ਼ਨ ਪੱਤਰ ਵਿਚ 100 ਮਲਟੀਪਲ ਚੁਆਇਸ (MCQs) ਪ੍ਰਸ਼ਨ ਹੋਣਗੇ। ਇਸ ਵਿਚ ਰਸਾਇਣ, ਭੌਤਿਕ ਵਿਗਿਆਨ, ਜੀਵ ਵਿਗਿਆਨ, ਇੰਗਲਿਸ਼ ਅਤੇ ਆਮ ਗਿਆਨ ਤੋਂ ਪ੍ਰਸ਼ਨ ਹੋਣਗੇ। ਹਰ ਪ੍ਰਸ਼ਨ ਇਕ ਅੰਕ ਦਾ ਹੋਵੇਗਾ। ਵਿਦਿਆਰਥੀ ਜਵਾਬ ਦਿੰਦੇ ਸਮੇਂ ਵਿਸ਼ੇਸ਼ ਧਿਆਨ ਰੱਖਣ, ਕਿਉਂਕਿ ਇਸ ਵਿਚ ਨੈਗਟਿਵ ਮਾਰਕਿੰਗ ਵੀ ਹੋਵੇਗੀ। ਹਰ ਗਲਤ ਜਵਾਬ 'ਤੇ 0.25 ਅੰਕ ਕੱਟੇ ਜਾਣਗੇ। ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਲਈ ਡੇਢ ਘੰਟੇ ਦਾ ਸਮਾਂ ਮਿਲੇਗਾ। ਪੀਜੀਆਈਐਮਰ ਨਰਸਿੰਗ ਦਾਖਲਾ ਟੈਸਟ ਦਾ ਨਤੀਜਾ 9 ਅਗਸਤ ਤੱਕ ਜਾਰੀ ਕਰ ਦਿੱਤਾ ਜਾਵੇਗਾ।

  Published by:Ashish Sharma
  First published:

  Tags: Admissions, PGIMER, Recruitment