Home /News /career /

Police Jobs: ਪੁਲਿਸ ਵਿਭਾਗ ਵਿੱਚ ਨਿਕਲੀਆਂ ਨੌਕਰੀਆਂ, ਜਾਣੋ ਲੋੜੀਂਦੀ ਯੋਗਤਾ, ਉਮਰ ਸੀਮਾ ਤੇ ਤਨਖ਼ਾਹ ਬਾਰੇ ਡਿਟੇਲ ਜਾਣਕਾਰੀ

Police Jobs: ਪੁਲਿਸ ਵਿਭਾਗ ਵਿੱਚ ਨਿਕਲੀਆਂ ਨੌਕਰੀਆਂ, ਜਾਣੋ ਲੋੜੀਂਦੀ ਯੋਗਤਾ, ਉਮਰ ਸੀਮਾ ਤੇ ਤਨਖ਼ਾਹ ਬਾਰੇ ਡਿਟੇਲ ਜਾਣਕਾਰੀ

Constable Recruitment 2022: TNUSRB ਕਾਂਸਟੇਬਲ ਦੀ ਨੌਕਰੀ ਲਈ ਅਪਲਾਈ ਕਰਨ ਤੋਂ ਪਹਿਲਾਂ, ਉਮੀਦਵਾਰਾਂ ਨੂੰ ਇਨ੍ਹਾਂ ਸਾਰੀਆਂ ਜ਼ਰੂਰੀ ਗੱਲਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਅਤੇ ਫਿਰ ਹੀ ਅਪਲਾਈ ਕਰਨਾ ਚਾਹੀਦਾ ਹੈ।

  • Share this:
TNUSRB Constable Recruitment 2022: ਪੁਲਿਸ ਵਿਭਾਗ (Police Department) ਵਿੱਚ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਹਾਲ ਹੀ ਦੇ ਵਿੱਚ ਤਾਮਿਲਨਾਡੂ ਯੂਨੀਫਾਰਮਡ ਸਰਵਿਸਿਜ਼ ਭਰਤੀ ਬੋਰਡ (TNUSRB) ਨੇ Gr.II ਪੁਲਿਸ ਕਾਂਸਟੇਬਲ, Gr.II ਜੇਲ ਵਾਰਡਰ ਅਤੇ ਫਾਇਰਮੈਨ ਦੀਆਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਪੁਲਿਸ ਭਰਤੀ ਵਿੱਚ ਦਿਲਚਸਪੀ ਲੈਣ ਵਾਲੇ ਅਤੇ ਇਨ੍ਹਾਂ ਅਸਾਮੀਆਂ ਲਈ ਯੋਗ ਉਮੀਦਵਾਰ TNUSRB ਦੀ ਅਧਿਕਾਰਤ ਵੈੱਬਸਾਈਟ tnusrb.tn.gov.in 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 15 ਅਗਸਤ ਦਿੱਤੀ ਗਈ ਹੈ।

ਇਸ ਤੋਂ ਇਲਾਵਾ, ਉਮੀਦਵਾਰ ਇਹਨਾਂ ਅਸਾਮੀਆਂ (TNUSRB ਕਾਂਸਟੇਬਲ ਭਰਤੀ 2022) ਲਈ ਸਿੱਧੇ ਇਸ ਲਿੰਕ tnusrb.tn.gov.in ਰਾਹੀਂ ਵੀ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ ਇਸ ਲਿੰਕ 'ਤੇ ਕਲਿੱਕ ਕਰਕੇ ਤੁਸੀਂ TNUSRB ਕਾਂਸਟੇਬਲ ਭਰਤੀ 2022 ਨੋਟੀਫਿਕੇਸ਼ਨ PDF ਅਤੇ ਇਸ ਸੰਬੰਧੀ ਸਾਰੇ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। TNUSRB ਕਾਂਸਟੇਬਲ ਭਰਤੀ 2022 ਦੀ ਇਸ ਭਰਤੀ ਪ੍ਰਕਿਰਿਆ ਦੇ ਤਹਿਤ ਕੁੱਲ 3552 ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ।

TNUSRB ਕਾਂਸਟੇਬਲ ਭਰਤੀ 2022 ਲਈ ਲੋੜੀਂਦੇ ਯੋਗਤਾ

ਤੁਹਾਨੂੰ ਦੱਸ ਦੇਈਏ ਕਿ TNUSRB ਕਾਂਸਟੇਬਲ ਭਰਤੀ 2022 (TNUSRB Constable Recruitment 2022) ਲਈ ਅਪਲਾਈ ਕਰਨ ਦੀ ਸ਼ੁਰੂਆਤ 7 ਜੁਲਾਈ ਤੋਂ ਹੋ ਗਈ ਹੈ ਅਤੇ ਅਰਜ਼ੀਆਂ ਅਪਲਾਈ ਕਰਨ ਦੀ ਆਖ਼ਰੀ ਮਿਤੀ 15 ਅਗਸਤ ਹੈ। ਜੇਕਰ TNUSRB ਕਾਂਸਟੇਬਲ ਭਰਤੀ 2022 ਲਈ ਯੋਗਤਾ ਮਾਪਦੰਡ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10 ਵੀਂ ਜਾਂ SSLC ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਤਾਮਿਲ ਭਾਸ਼ਾ ਦਾ ਗਿਆਨ ਵੀ ਹੋਣਾ ਚਾਹੀਦਾ ਹੈ।

TNUSRB ਕਾਂਸਟੇਬਲ ਭਰਤੀ ਲਈ ਉਮਰ ਸੀਮਾ ਤੇ ਤਨਖ਼ਾਹ

ਇਸ ਤੋਂ ਇਲਾਵਾ ਉਮੀਦਵਾਰਾਂ ਲਈ ਉਮਰ ਸੀਮਾ ਵੀ ਨਿਰਧਾਰਤ ਕੀਤੀ ਗਈ ਹੈ। TNUSRB ਕਾਂਸਟੇਬਲ ਭਰਤੀ 2022 (TNUSRB Constable Recruitment 2022) ਲਈ ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 26 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਭਰਤੀ ਲਈ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 130 ਰੁਪਏ ਅਦਾ ਕਰਨੇ ਪੈਣਗੇ। ਇੱਥੇ ਜ਼ਿਕਰਯੋਗ ਹੈ ਕਿ TNUSRB ਕਾਂਸਟੇਬਲ ਭਰਤੀ 2022 ਦੇ ਤਹਿਤ ਉਮੀਦਵਾਰਾਂ ਨੂੰ ਤਨਖਾਹ ਵਜੋਂ 18,200 ਤੋਂ ਲੈ ਕੇ 52,900 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।
Published by:Krishan Sharma
First published:

Tags: Constable Recruitment 2022, Government job, Job For Freshers, Job update, Jobs in Police Department

ਅਗਲੀ ਖਬਰ