Home /News /career /

50 ਹਜ਼ਾਰ ਰੁਪਏ ਨਾਲ ਕਰੋ ਸ਼ੁਰੂਆਤ, ਲੱਖਾਂ 'ਚ ਹੋਵੇਗੀ ਇਸ ਵਪਾਰ ਵਿੱਚ ਕਮਾਈ, ਸਰਕਾਰ ਦੇਵੇਗੀ 35ਫ਼ੀ ਸਬਸਿਡੀ

50 ਹਜ਼ਾਰ ਰੁਪਏ ਨਾਲ ਕਰੋ ਸ਼ੁਰੂਆਤ, ਲੱਖਾਂ 'ਚ ਹੋਵੇਗੀ ਇਸ ਵਪਾਰ ਵਿੱਚ ਕਮਾਈ, ਸਰਕਾਰ ਦੇਵੇਗੀ 35ਫ਼ੀ ਸਬਸਿਡੀ

Business: ਜੇਕਰ ਤੁਸੀਂ ਛੋਟੇ ਪੱਧਰ 'ਤੇ ਪੋਲਟਰੀ ਫਾਰਮ  (Poultry Farming) ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਇਸ 'ਤੇ ਘੱਟੋ-ਘੱਟ 50,000 ਤੋਂ 1.5 ਲੱਖ ਰੁਪਏ ਤੱਕ ਦਾ ਖਰਚਾ ਆਵੇਗਾ। ਜੇਕਰ ਤੁਸੀਂ ਛੋਟੇ ਪੱਧਰ ਯਾਨੀ 1500 ਮੁਰਗੀਆਂ ਤੋਂ ਲੇਅਰ ਫਾਰਮਿੰਗ ਸ਼ੁਰੂ ਕਰਦੇ ਹੋ, ਤਾਂ ਤੁਸੀਂ ਪ੍ਰਤੀ ਮਹੀਨਾ 50 ਹਜ਼ਾਰ ਤੋਂ 1 ਲੱਖ ਰੁਪਏ ਕਮਾ ਸਕਦੇ ਹੋ।

ਹੋਰ ਪੜ੍ਹੋ ...
  • Share this:
ਨਵੀਂ ਦਿੱਲੀ: ਲੋਕਾਂ ਦਾ ਰੁਝਾਨ ਮੁੜ ਤੋਂ ਖੇਤੀਬਾੜੀ ਵੱਲ ਜਾ ਰਿਹਾ ਹੈ। ਜੇਕਰ ਤੁਸੀਂ ਵਪਾਰ ਲਈ ਖੇਤੀਬਾੜੀ (How to Start Business) ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ, ਤਾਂ ਮੌਸਮ 'ਤੇ ਨਿਰਭਰ ਖੇਤੀ ਤੋਂ ਇਲਾਵਾ ਬਹੁਤ ਸਾਰੇ ਵਿਕਲਪ ਹਨ, ਜੋ ਤੁਹਾਨੂੰ ਮੁਨਾਫੇ ਦੀ ਗਰੰਟੀ ਦੇ ਸਕਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਪੋਲਟਰੀ ਫਾਰਮਿੰਗ ਦਾ ਧੰਦਾ। ਜੇਕਰ ਤੁਸੀਂ ਛੋਟੇ ਪੱਧਰ 'ਤੇ ਪੋਲਟਰੀ ਫਾਰਮ  (Poultry Farming) ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਇਸ 'ਤੇ ਘੱਟੋ-ਘੱਟ 50,000 ਤੋਂ 1.5 ਲੱਖ ਰੁਪਏ ਤੱਕ ਦਾ ਖਰਚਾ ਆਵੇਗਾ। ਜੇਕਰ ਤੁਸੀਂ ਛੋਟੇ ਪੱਧਰ ਯਾਨੀ 1500 ਮੁਰਗੀਆਂ ਤੋਂ ਲੇਅਰ ਫਾਰਮਿੰਗ ਸ਼ੁਰੂ ਕਰਦੇ ਹੋ, ਤਾਂ ਤੁਸੀਂ ਪ੍ਰਤੀ ਮਹੀਨਾ 50 ਹਜ਼ਾਰ ਤੋਂ 1 ਲੱਖ ਰੁਪਏ ਕਮਾ ਸਕਦੇ ਹੋ।

ਕਿੰਨਾ ਹੋਵੇਗਾ ਨਿਵੇਸ਼ : ਜੇਕਰ ਤੁਸੀਂ ਛੋਟੇ ਪੱਧਰ 'ਤੇ ਪੋਲਟਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਇਸ 'ਤੇ ਘੱਟੋ-ਘੱਟ 50,000 ਤੋਂ 1.5 ਲੱਖ ਰੁਪਏ ਤੱਕ ਦਾ ਖਰਚਾ ਆਵੇਗਾ ਅਤੇ ਜੇਕਰ ਤੁਸੀਂ ਇਸ ਕਾਰੋਬਾਰ ਨੂੰ ਵੱਡੇ ਪੱਧਰ 'ਤੇ ਸਥਾਪਤ ਕਰਨ ਬਾਰੇ ਸੋਚ ਰਹੇ ਹੋ, ਤਾਂ ਇਸ ਦੀ ਕੀਮਤ 1.5 ਲੱਖ ਤੋਂ 3.5 ਲੱਖ ਰੁਪਏ ਦੇ ਵਿਚਕਾਰ ਹੈ। ਪੋਲਟਰੀ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਈ ਵਿੱਤੀ ਸੰਸਥਾਵਾਂ ਤੋਂ ਵਪਾਰਕ ਕਰਜ਼ਾ ਲਿਆ ਜਾ ਸਕਦਾ ਹੈ।

ਸਰਕਾਰ ਤੋਂ ਮਿਲੇਗੀ 35 ਫੀਸਦੀ ਸਬਸਿਡੀ : ਪੋਲਟਰੀ ਫਾਰਮ ਕਾਰੋਬਾਰੀ ਕਰਜ਼ੇ 'ਤੇ ਸਬਸਿਡੀ ਕਰੀਬ 25 ਫੀਸਦੀ ਹੈ। ਇਸ ਦੇ ਨਾਲ ਹੀ ਐਸਸੀ-ਐਸਟੀ ਵਰਗ ਨੂੰ ਉਤਸ਼ਾਹਿਤ ਕਰਨ ਲਈ ਇਹ ਸਬਸਿਡੀ 35 ਫੀਸਦੀ ਤੱਕ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕਾਰੋਬਾਰ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਕੁੱਝ ਰਕਮ ਨਿਵੇਸ਼ ਕਰਨੀ ਪੈਂਦੀ ਹੈ ਅਤੇ ਬਾਕੀ ਬੈਂਕ ਤੋਂ ਲੋਨ ਮਿਲਦਾ ਹੈ। ਕਮਾਈ ਚੰਗੀ ਹੋ ਸਕਦੀ ਹੈ, ਪਰ ਇਸ ਕਾਰੋਬਾਰ ਵਿੱਚ ਆਪਣਾ ਹੱਥ ਅਜ਼ਮਾਉਣ ਤੋਂ ਪਹਿਲਾਂ, ਸਹੀ ਸਿਖਲਾਈ ਲੈਣੀ ਜ਼ਰੂਰੀ ਹੈ। ਜੇਕਰ 1500 ਮੁਰਗੀਆਂ ਦੇ ਟੀਚੇ ਤੋਂ ਕੰਮ ਸ਼ੁਰੂ ਕਰਨਾ ਹੈ ਤਾਂ 10 ਫੀਸਦੀ ਹੋਰ ਮੁਰਗੀਆਂ ਖਰੀਦਣੀਆਂ ਪੈਣਗੀਆਂ। ਕਿਉਂਕਿ ਬੇਮੌਸਮੀ ਬਿਮਾਰੀ ਕਾਰਨ ਮੁਰਗੀਆਂ ਦੇ ਮਰਨ ਦਾ ਖ਼ਤਰਾ ਰਹਿੰਦਾ ਹੈ।

ਆਂਡੇ ਤੋਂ ਵੀ ਜ਼ਬਰਦਸਤ ਕਮਾਈ ਹੋਵੇਗੀ : ਦੇਸ਼ 'ਚ ਅੰਡੇ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਅਕਤੂਬਰ ਦੀ ਸ਼ੁਰੂਆਤ ਤੋਂ ਹੀ ਆਂਡਾ 7 ਰੁਪਏ ਵਿੱਚ ਵਿਕ ਰਿਹਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਂਡੇ ਦੀ ਕੀਮਤ ਵਧਣ ਨਾਲ ਮੁਰਗੀ ਵੀ ਮਹਿੰਗੀ ਹੋ ਗਈ ਹੈ। ਇੱਕ ਲੇਅਰ ਪੈਰੇਂਟ ਬਰਥ ਦੀ ਕੀਮਤ ਲਗਭਗ 30 ਤੋਂ 35 ਰੁਪਏ ਹੈ। ਯਾਨੀ ਕਿ ਮੁਰਗੇ ਖਰੀਦਣ ਲਈ 50 ਹਜ਼ਾਰ ਰੁਪਏ ਦਾ ਬਜਟ ਰੱਖਣਾ ਹੋਵੇਗਾ। ਹੁਣ ਉਨ੍ਹਾਂ ਨੂੰ ਪਾਲਣ ਲਈ ਤਰ੍ਹਾਂ-ਤਰ੍ਹਾਂ ਦੇ ਖਾਣੇ ਦੇਣੇ ਪੈਂਦੇ ਹਨ ਅਤੇ ਦਵਾਈਆਂ 'ਤੇ ਵੀ ਖਰਚ ਕਰਨਾ ਪੈਂਦਾ ਹੈ। ਮੁਰਗੀਆਂ ਨੂੰ ਲਗਾਤਾਰ 20 ਹਫ਼ਤਿਆਂ ਤੱਕ ਖੁਆਉਣ ਦਾ ਖਰਚਾ ਲਗਭਗ 1 ਤੋਂ 1.5 ਲੱਖ ਰੁਪਏ ਹੋਵੇਗਾ। ਇੱਕ ਲੇਅਰ ਪੇਰੈਂਟ ਬਰਡ ਇੱਕ ਸਾਲ ਵਿੱਚ ਲਗਭਗ 300 ਅੰਡੇ ਦਿੰਦਾ ਹੈ। 20 ਹਫ਼ਤਿਆਂ ਬਾਅਦ, ਮੁਰਗੀਆਂ ਅੰਡੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਤੇ ਇੱਕ ਸਾਲ ਤੱਕ ਅੰਡੇ ਦਿੰਦੀਆਂ ਹਨ। 20 ਹਫਤਿਆਂ ਬਾਅਦ ਉਨ੍ਹਾਂ ਦੇ ਖਾਣ-ਪੀਣ 'ਤੇ ਕਰੀਬ 3 ਤੋਂ 4 ਲੱਖ ਰੁਪਏ ਖਰਚ ਹੋ ਜਾਂਦੇ ਹਨ।

ਸਾਲਾਨਾ 14 ਲੱਖ ਰੁਪਏ ਤੋਂ ਵੱਧ ਦੀ ਕਮਾਈ : ਅਜਿਹੀ ਸਥਿਤੀ ਵਿੱਚ ਹਰ ਸਾਲ ਔਸਤਨ 290 ਅੰਡੇ ਦੇ ਹਿਸਾਬ ਨਾਲ 1500 ਮੁਰਗੀਆਂ ਤੋਂ ਲਗਭਗ 4,35,000 ਅੰਡੇ ਪ੍ਰਾਪਤ ਹੁੰਦੇ ਹਨ। ਕੁੱਝ ਵੇਸਟੇਜ ਤੋਂ ਬਾਅਦ ਵੀ ਜੇਕਰ 4 ਲੱਖ ਅੰਡੇ ਵੇਚੇ ਜਾ ਸਕਦੇ ਹਨ ਤਾਂ ਇਕ ਆਂਡਾ 6 ਰੁਪਏ ਥੋਕ ਦੇ ਹਿਸਾਬ ਨਾਲ ਵਿਕਦਾ ਹੈ। ਯਾਨੀ ਇਕ ਸਾਲ 'ਚ ਤੁਸੀਂ ਸਿਰਫ ਅੰਡੇ ਵੇਚ ਕੇ ਕਾਫੀ ਕਮਾਈ ਕਰ ਸਕਦੇ ਹੋ।
Published by:Krishan Sharma
First published:

Tags: Business, Career, Egg, Progressive Farming

ਅਗਲੀ ਖਬਰ