ਚੰਡੀਗੜ੍ਹ: PSEB 12th Result: ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ 12ਵੀਂ ਦਾ (12th REsult) ਨਤੀਜਾ ਜਾਰੀ ਕਰ ਦਿੱਤਾ ਹੈ। ਬੋਰਡ ਵੱਲੋਂ ਜਾਰੀ ਨਤੀਜਿਆਂ ਵਿੱਚ ਕੁੱਲ 96.96 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਜਾਰੀ ਨਤੀਜਿਆਂ 'ਚ ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆ ਦਾ ਦਬਦਬਾ ਰਿਹਾ। ਲੁਧਿਆਣਾ ਦੀ ਅਰਸ਼ਪ੍ਰੀਤ ਕੌਰ ਨੇ ਪਹਿਲੇ ਸਥਾਨ ਮੱਲਿਆ।
292530 ਵਿਦਿਆਰਥੀ ਹੋਏ ਪਾਸ
ਪੰਜਾਬ ਬੋਰਡ ਵੱਲੋਂ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਹਨ। ਦੋ ਸਾਲਾਂ ਬਾਅਦ ਇਹ ਪਹਿਲੀ ਲਿਖਤੀ ਪ੍ਰੀਖਿਆ ਹੈ। ਪਿਛਲੇ ਦੋ ਸਾਲਾਂ ਦੀਆਂ ਪ੍ਰੀਖਿਆਵਾਂ ਮਹਾਂਮਾਰੀ ਕਾਰਨ ਨਹੀਂ ਹੋ ਸਕੀਆਂ। ਇਸ ਸਾਲ 3,01,700 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 292530 ਪਾਸ ਹੋਏ।
ਲੁਧਿਆਣਾ ਦੀ ਅਰਸ਼ਪ੍ਰੀਤ ਰਹੀ ਅੱਵਲ
ਸਿੱਖਿਆ ਬੋਰਡ ਵੱਲੋਂ ਜਾਰੀ ਨਤੀਜਿਆਂ ਵਿੱਚ ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਦਾ ਕਬਜ਼ਾ ਰਿਹਾ। ਲੁਧਿਆਣਾ ਦੀ ਅਰਸ਼ਦੀਪ ਕੌਰ, ਤੇਜਾ ਸਿੰਘ ਸਵਤੰਤਰ ਮੈਮੋਰੀਅਲ ਸਕੂਲ ਨੇ 99.40% ਅੰਕਾਂ ਨਾਲ ਪਹਿਲੇ ਸਥਾਨ (ਹਿਊਮੈਨਟੀਜ਼ ਗਰੁੱਪ), ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਸ਼ਪ੍ਰੀਤ ਕੌਰ ਨੇ ਦੂਜਾ ਸਥਾਨ, ਜਦਕਿ ਫ਼ਰੀਦਕੋਟ ਦੇ ਜੈਤੋ ਦੀ ਕੁਲਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਬੋਰਡ ਨਤੀਜਿਆਂ ਦਾ ਕਿੰਨਾ ਰਿਹਾ ਪਾਸ ਫ਼ੀਸਦੀ
ਜ਼ਿਲ੍ਹੇ ਵਾਰ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ 98.49 ਪਾਸ ਫ਼ੀਸਦੀ ਨਾਲ ਸਭ ਤੋਂ ਉਪਰ ਰਿਹਾ, ਜਦਕਿ ਸਭ ਤੋਂ ਹੇਠਾਂ ਗੁਰਦਾਸਪੁਰ ਰਿਹਾ, ਜਿਸ ਦਾ 94.21 ਪਾਸ ਫ਼ੀਸਦੀ ਰਿਹਾ।
ਖ਼ਬਰ ਅਪਡੇਟ ਜਾਰੀ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Class 12, PSEB, Punjab government, Result