Home /News /career /

PSPCL ਵੱਲੋਂ 2632 ਅਸਿਸਟੈਂਟ ਲਾਈਨਮੈਨ ਸਮੇਤ ਕਈ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

PSPCL ਵੱਲੋਂ 2632 ਅਸਿਸਟੈਂਟ ਲਾਈਨਮੈਨ ਸਮੇਤ ਕਈ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਨੇ ਸਹਾਇਕ ਲਾਈਨਮੈਨ ਸਮੇਤ ਹੋਰ ਅਸਾਮੀਆਂ ਦੀਆਂ 2632 ਅਸਾਮੀਆਂ ’ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।

  • Share this:

    ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਨੇ ਸਹਾਇਕ ਲਾਈਨਮੈਨ ਸਮੇਤ ਹੋਰ ਅਸਾਮੀਆਂ ਦੀਆਂ 2632 ਅਸਾਮੀਆਂ ’ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਪੀਐਸਪੀਸੀਐਲ ਦੀ ਅਧਿਕਾਰਤ ਵੈਬਸਾਈਟ pspcl.in ‘ਤੇ ਜਾ ਕੇ ਇਸ ਭਰਤੀ ਲਈ ਅਰਜ਼ੀ ਦੇ ਸਕਦੇ ਹਨ। ਪੰਜਾਬ ਪਾਵਰ ਕਾਰਪੋਰੇਸ਼ਨ ਦੀ ਇਸ ਭਰਤੀ ਵਿਚ ਬਿਨੈ ਕਰਨ ਦੀ ਆਖ਼ਰੀ ਤਰੀਕ 20 ਜੂਨ 2021 ਹੈ।

    ਇਸ ਭਰਤੀ ਵਿਚ ਰਾਖਵੇਂ ਵਰਗ ਦੀ ਸ਼੍ਰੇਣੀ ਵਿਚ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ 1 ਜਨਵਰੀ, 2021 ਨੂੰ ਜਾਂ ਇਸ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਜਾਰੀ ਰਿਹਾਇਸ਼ੀ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ।

    PSPCL ਭਰਤੀ ਦੀਆਂ ਤਰੀਖਾਂ-

    ਅਰਜ਼ੀ ਸ਼ੁਰੂ ਹੋਣ ਦੀ ਮਿਤੀ 31 ਮਈ 2021

    ਆਨਲਾਈਨ ਰਜਿਸਟ੍ਰੇਸ਼ਨ ਲਈ ਆਖਰੀ ਤਾਰੀਖ - 20 ਜੂਨ 2021

    ਆਨਲਾਈਨ ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ - 2021

    ਅਸਾਮੀਆਂ ਦਾ ਵੇਰਵਾ

    ਮਾਲ ਲੇਖਾਕਾਰ (ਰੈਵੀਨਿਊ ਅਕਾਊਟੈਂਟ) -18 ਅਸਾਮੀਆਂ

    ਕਲਰਕ - 549 ਅਸਾਮੀਆਂ

    ਜੂਨੀਅਰ ਇੰਜੀਨੀਅਰ- 75 ਅਸਾਮੀਆਂ

    ਸਹਾਇਕ ਲਾਈਨਮੈਨ (ALM) 1700 ਅਸਾਮੀਆਂ

    ਸਹਾਇਕ ਸਬ ਸਟੇਸ਼ਨ ਸਹਾਇਕ (ALM) 290 ਅਸਾਮੀਆਂ

    ਸਿਖਿਅਕ ਯੋਗਤਾ- ਵੱਖ ਵੱਖ ਅਸਾਮੀਆਂ ਲਈ ਯੋਗਤਾ ਵੱਖਰੀ ਹੈ, ਇਸ ਲਈ ਉਮੀਦਵਾਰ ਅਪਲਾਈ ਕਰਨ ਤੋਂ ਪਹਿਲਾਂ ਭਰਤੀ ਦੀ ਪੂਰੀ ਨੋਟੀਫਿਕੇਸ਼ਨ ਜ਼ਰੂਰ ਵੇਖ ਲੈਣ।

    ਅਰਜ਼ੀ ਦੀ ਫੀਸ:

    ਦਿਵਯਾਂਗ ਅਤੇ ਐਸ ਸੀ ਨੂੰ ਛੱਡ ਕੇ ਬਾਕੀ ਸਾਰਿਆ ਲਈ 944 ਰੁਪਏ ਅਤੇ ਦਿਵਯਾਂਗ ਅਤੇ ਐਸ.ਸੀ. ਲਈ 590 ਰੁਪਏ। ਇਸ ਤੋਂ ਇਲਾਵਾ ਇੱਕ ਤੋਂ ਵੱਧ ਅਹੁਦਿਆਂ ਲਈ ਅਪਲੀ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਵੱਖਰੀ ਫੀਸ ਜਮ੍ਹਾ ਕਰਨੀ ਪਵੇਗੀ ਅਤੇ ਵੱਖਰੇ ਤੌਰ ਤੇ ਅਰਜ਼ੀ ਦੇਣੀ ਪਵੇਗੀ।

    Published by:Ashish Sharma
    First published:

    Tags: Job, PSPCL