Sarkari Naukri: ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ ! PSSSB ਨੇ ਕੱਢੀ 2,789 ਕਲਰਕਾਂ ਦੀ ਭਰਤੀ

  • Share this:
ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਪੰਜਾਬ ਸਬੋਰਡੀਨੇਟ ਸਲੈਕਸ਼ਨ ਸਰਵਿਸ ਬੋਰਡ (PSSSB) ਨੇ ਕਲਰਕ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਬੋਰਡ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ 2789 ਕਲਰਕ, ਆਈਟੀ ਅਤੇ ਅਕਾਊਂਟਸ ਵਿੱਚ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ssb.punjab.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ, ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਨਵੀਨਤਮ ਨੋਟੀਫਿਕੇਸ਼ਨ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਉਸ ਅਨੁਸਾਰ ਅਰਜ਼ੀ ਫਾਰਮ ਜਮ੍ਹਾ ਕਰਨਾ ਚਾਹੀਦਾ ਹੈ। ਅਪਲਾਈ ਕਰਨ ਦੀ ਸ਼ੁਰੂਆਤ 23 ਅਕਤੂਬਰ 2021 ਨੂੰ ਹੋਈ ਸੀ ਤੇ 18 ਨਵੰਬਰ ਸ਼ਾਮ 5 ਵਜੇ ਤੱਕ ਬਿਨੈ ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ। ਜ਼ਿਕਰਯੋਗ ਹੈ ਕਿ ਆਈਟੀ ਅਤੇ ਅਕਾਊਂਟਸ ਕਲਰਕ ਲਈ ਅਪਲਾਈ ਕਰਨ ਦੀ ਆਖਰੀ ਮਿਤੀ - 15 ਨਵੰਬਰ 2021 ਹੈ।

ਖਾਲੀ ਅਸਾਮੀਆਂ ਦੇ ਵੇਰਵੇ ਇਸ ਪ੍ਰਕਾਰ ਹਨ
ਕਲਰਕ - 2374 ਅਸਾਮੀਆਂ
ਕਲਰਕ ਆਈਟੀ – 213 ਅਸਾਮੀਆਂ
ਕਲਰਕ ਅਕਾਉਂਟਸ – 203 ਅਸਾਮੀਆਂ

ਇੰਝ ਕਰਨਾ ਹੈ ਅਪਲਾਈ :
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ssb.punjab.gov.in 'ਤੇ ਜਾਓ। ਇਸ ਤੋਂ ਬਾਅਦ ਮੌਜੂਦਾ ਨਿਊਜ਼ ਸੈਕਸ਼ਨ 'ਤੇ, ਉਮੀਦਵਾਰਾਂ ਨੂੰ ਉਸ ਪੋਸਟ ਦੇ ਅਨੁਸਾਰ ਨੋਟੀਫਿਕੇਸ਼ਨ 'ਤੇ ਕਲਿੱਕ ਕਰਨਾ ਹੋਵੇਗਾ ਜਿਸ ਲਈ ਉਹ ਅਪਲਾਈ ਕਰਨਾ ਚਾਹੁੰਦੇ ਹਨ। "2021 ਦੇ ਐਡਵਟ ਨੰਬਰ 19 (ਕਲਰਕ ਖਾਤੇ) ਲਈ ਔਨਲਾਈਨ ਅਪਲਾਈ ਕਰਨ ਲਈ ਇੱਥੇ ਕਲਿੱਕ ਕਰੋ" ਇਸ ਨੋਟੀਫਿਕੇਸ਼ 'ਤੇ ਕਲਿਕ ਕਰਨਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰ ਆਨਲਾਈਨ ਰਜਿਸਟਰ ਕਰ ਸਕਦੇ ਹਨ ਅਤੇ ਅਰਜ਼ੀ ਫਾਰਮ ਭਰ ਸਕਦੇ ਹਨ। ਉਮੀਦਵਾਰਾਂ ਨੂੰ ਅਰਜ਼ੀ ਫਾਰਮ ਦੀ ਇੱਕ ਕਾਪੀ ਪ੍ਰਿੰਟ ਕਰ ਕੇ ਸੁਰੱਖਿਅਤ ਰੱਖਣੀ ਚਾਹੀਦੀ ਹੈ।

ਅਰਜ਼ੀ ਦੀ ਫੀਸ : ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 1,000 ਰੁਪਏ ਅਦਾ ਕਰਨੇ ਪੈਣਗੇ। ਜਦੋਂ ਕਿ SC/BC/EWS ਵਰਗ ਨਾਲ ਸਬੰਧਤ ਉਮੀਦਵਾਰਾਂ ਨੂੰ 250 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਸਾਬਕਾ ਸੈਨਿਕਾਂ ਅਤੇ ਆਸ਼ਰਿਤਾਂ ਲਈ ਅਰਜ਼ੀ ਫੀਸ 200 ਰੁਪਏ ਹੈ ਅਤੇ ਫਿਜ਼ੀਕਲੀ ਡਿਸੇਬਲ ਉਮੀਦਵਾਰਾਂ ਲਈ ਅਰਜ਼ੀ ਫੀਸ 500 ਰੁਪਏ ਹੈ।
Published by:Anuradha Shukla
First published:
Advertisement
Advertisement