ਨਵੀਂ ਦਿੱਲੀ: ਪੰਜਾਬ ਪੁਲਿਸ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ (Constable Jobs) ਪ੍ਰੀਖਿਆ ਲਈ ਦਾਖਲਾ ਕਾਰਡ (Admit Card) ਜਾਰੀ ਕਰ ਦਿੱਤੇ ਹਨ। ਉਮੀਦਵਾਰ ਪ੍ਰੀਖਿਆ ਦਾ ਦਾਖਲਾ ਕਾਰਡ ਬੋਰਡ ਦੀ ਅਧਿਕਾਰਤ ਵੈਬਸਾਈਟ sssb.punjab.gov.in ਜਾਂ punjabpolice.gov.in ਤੋਂ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ 25 ਅਤੇ 26 ਸਤੰਬਰ 2021 ਨੂੰ ਕਰਵਾਈ ਜਾਣੀ ਹੈ।
ਦੱਸ ਦੇਈਏ ਕਿ ਇਸ ਭਰਤੀ ਪ੍ਰੀਖਿਆ ਰਾਹੀਂ ਕਾਂਸਟੇਬਲ ਦੀਆਂ 4358 ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਵਿੱਚ ਜ਼ਿਲ੍ਹਾ ਪੁਲਿਸ ਕਾਡਰ ਦੀਆਂ 2015 ਅਸਾਮੀਆਂ ਅਤੇ ਆਰਮਡ ਪੁਲਿਸ ਕਾਡਰ ਦੀਆਂ 2343 ਅਸਾਮੀਆਂ ਸ਼ਾਮਲ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ 16 ਜੁਲਾਈ 2021 ਤੋਂ ਸ਼ੁਰੂ ਹੋਈ ਸੀ, ਪਹਿਲਾਂ ਅਰਜ਼ੀ ਦੇਣ ਦੀ ਆਖ਼ਰੀ ਤਰੀਕ 15 ਅਗਸਤ 2021 ਸੀ, ਜਿਸ ਨੂੰ ਅੱਗੇ ਵਧਾ ਕੇ 22 ਅਗਸਤ 2021 ਕਰ ਦਿੱਤਾ ਗਿਆ।
Constable Admit Card 2021: ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਮਾਪ ਟੈਸਟ ਅਤੇ ਸਰੀਰਕ ਸਕ੍ਰੀਨਿੰਗ ਟੈਸਟ ਦੇ ਅਧਾਰ 'ਤੇ ਕੀਤੀ ਜਾਵੇਗੀ।
ਇਸ ਤਰ੍ਹਾਂ ਪ੍ਰਾਪਤ ਕਰੋ ਆਪਣੇ ਦਾਖ਼ਲਾ ਪੱਤਰ
ਸਭ ਤੋਂ ਪਹਿਲਾਂ, ਉਮੀਦਵਾਰ ਅਧਿਕਾਰਤ ਵੈਬਸਾਈਟ punjabpolice.gov.in ਤੇ ਜਾਣਗੇ
ਹੋਮ ਪੇਜ਼ 'ਤੇ ਦਿੱਤੇ ਗਏ ਭਰਤੀ ਬਟਨ 'ਤੇ ਕਲਿਕ ਕਰੋ।
ਹੁਣ ਕਾਂਸਟੇਬਲ ਭਰਤੀ ਨੋਟੀਫਿਕੇਸ਼ਨ 'ਤੇ ਕਲਿਕ ਕਰੋ।
PSSSB ਕਾਂਸਟੇਬਲ ਐਡਮਿਟ ਕਾਰਡ 2021 ਲਈ ਇੱਥੇ ਦਿੱਤੇ ਲਿੰਕ 'ਤੇ ਕਲਿਕ ਕਰੋ।
ਯੂਜ਼ਰ ਆਈਡੀ ਅਤੇ ਪਾਸਵਰਡ ਵਰਗੇ ਆਪਣੇ ਵੇਰਵੇ ਦਰਜ ਕਰੋ।
ਦਾਖਲਾ ਕਾਰਡ ਤੁਹਾਡੀ ਸਕ੍ਰੀਨ 'ਤੇ ਦਿਖਾਈ ਦੇਵੇਗਾ।
ਹੁਣ ਤੁਸੀ ਇਸਨੂੰ ਪ੍ਰਾਪਤ ਕਰ ਸਕਦੇ ਹੋ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।