Punjab Patwari Admit Card: ਪੰਜਾਬ ਪਟਵਾਰੀ ਭਰਤੀ ਪ੍ਰੀਖਿਆ ਦਾ ਐਡਮਿਟ ਕਾਰਡ ਜਾਰੀ, ਇੰਜ ਕਰੋ ਡਾਉਨਲੋਡ

News18 Punjabi | News18 Punjab
Updated: July 30, 2021, 3:24 PM IST
share image
Punjab Patwari Admit Card: ਪੰਜਾਬ ਪਟਵਾਰੀ ਭਰਤੀ ਪ੍ਰੀਖਿਆ ਦਾ ਐਡਮਿਟ ਕਾਰਡ ਜਾਰੀ, ਇੰਜ ਕਰੋ ਡਾਉਨਲੋਡ
Punjab Patwari Admit Card: ਪੰਜਾਬ ਪਟਵਾਰੀ ਭਰਤੀ ਪ੍ਰੀਖਿਆ ਦਾ ਐਡਮਿਟ ਕਾਰਡ ਜਾਰੀ, ਇੰਜ ਕਰੋ ਡਾਉਨਲੋਡ

Punjab Patwari Admit Card:  ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ (SSSB ਪੰਜਾਬ) ਨੇ ਪਟਵਾਰੀ, ਜ਼ਿਲਾਦਾਰ ਅਤੇ ਸਿੰਚਾਈ ਬੁਕਿੰਗ ਕਲਰਕ ਦੇ ਅਹੁਦੇ ਲਈ 08 ਅਗਸਤ 2021 (ਐਤਵਾਰ) ਨੂੰ ਹੋਣ ਵਾਲੀ ਮੁੱਢਲੀ ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਹੈ

  • Share this:
  • Facebook share img
  • Twitter share img
  • Linkedin share img
Punjab Patwari Admit Card:  ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ (SSSB ਪੰਜਾਬ) ਨੇ ਪਟਵਾਰੀ, ਜ਼ਿਲਾਦਾਰ ਅਤੇ ਸਿੰਚਾਈ ਬੁਕਿੰਗ ਕਲਰਕ ਦੇ ਅਹੁਦੇ ਲਈ 08 ਅਗਸਤ 2021 (ਐਤਵਾਰ) ਨੂੰ ਹੋਣ ਵਾਲੀ ਮੁੱਢਲੀ ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਹੈ। ਪੰਜਾਬ ਪਟਵਾਰੀ ਐਡਮਿਟ ਕਾਰਡ SSSB ਦੀ ਅਧਿਕਾਰਤ ਵੈਬਸਾਈਟ - sssb.punjab.gov.in ਉਤੇ ਉਪਲਬਧ ਹੈ।

ਜਿਹੜੇ ਉਮੀਦਵਾਰਾਂ ਨੇ ਪੰਜਾਬ ਪਟਵਾਰੀ ਭਰਤੀ ਲਈ ਅਪਲਾਈ ਕੀਤਾ ਹੈ ਅਤੇ ਪ੍ਰੀਖਿਆ ਵਿੱਚ ਸ਼ਾਮਲ ਹੋ ਰਹੇ ਹਨ ਉਹ ਸਰਕਾਰੀ ਵੈਬਸਾਈਟ ਤੋਂ ਪੰਜਾਬ ਪਟਵਾਰੀ ਦਾਖਲਾ ਕਾਰਡ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ ਵਿਚ 120 ਅੰਕਾਂ ਦੇ 120 ਪ੍ਰਸ਼ਨ ਹੋਣਗੇ। ਜਿਸਦੇ ਲਈ 2 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ।

Punjab Patwari Admit Card: ਇੰਜ ਡਾਉਨਲੋਡ ਕਰੋ ਐਡਮਿਟ ਕਾਰਡ
PSSSB ਦੀ ਅਧਿਕਾਰਤ ਵੈਬਸਾਈਟ– sssb.punjab.gov.in ਉਤੇ ਜਾਓ।

“ਪਟਵਾਰੀ, ਜ਼ਿਲਾਦਾਰ ਅਤੇ ਸਿੰਚਾਈ ਬੁਕਿੰਗ ਕਲਰਕ ਦੇ ਅਹੁਦੇ ਲਈ ਮਿਤੀ 08/08/2021 (ਐਤਵਾਰ) ਨੂੰ ਲਿਖਤੀ ਪ੍ਰੀਖਿਆ ਲਈ ਦਾਖਲਾ ਕਾਰਡ ਡਾਊਨਲੋਡ ਕਰੋ” ਉਤੇ ਕਲਿੱਕ ਕਰੋ।

ਇਕ ਨਵਾਂ ਪੇਜ ਖੁੱਲ੍ਹੇਗਾ ਜਿਥੇ ਤੁਹਾਨੂੰ ਆਪਣਾ ਬਿਨੈ ਪੱਤਰ ਨੰਬਰ, ਲਿੰਗ, ਜਨਮ ਮਿਤੀ ਅਤੇ ਸੁਰੱਖਿਆ ਕੋਡ ਦੀ ਚੋਣ ਕਰਨੀ ਪਵੇਗੀ।

'ਡਾਊਨਲੋਡ ਐਡਮਿਟ ਕਾਰਡ' 'ਤੇ ਕਲਿਕ ਕਰੋ ਪੀਐਸਐਸਐਸਬੀ ਪਟਵਾਰੀ ਐਡਮਿਟ ਕਾਰਡ ਡਾਨਲੋਡ ਕਰੋ।

ਦੱਸਣਯੋਗ ਹੈ ਕਿ ਇਹ ਭਰਤੀ 1152 ਖਾਲੀ ਅਸਾਮੀਆਂ ਨੂੰ ਭਰਨ ਲਈ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿੱਚ ਮਾਲ ਵਿਭਾਗ ਵਿੱਚ ਪਟਵਾਰੀ ਦੀਆਂ 1090 ਅਸਾਮੀਆਂ, ਸਿੰਜਾਈ ਬੁਕਿੰਗ ਕਲਰਕ (ਪਟਵਾਰੀ) ਦੀਆਂ 26 ਅਸਾਮੀਆਂ, ਜਲ ਸਰੋਤ ਵਿਭਾਗ ਵਿੱਚ ਜ਼ਿਲੇਦਾਰ ਦੀਆਂ ਅਸਾਮੀਆਂ ਲਈ 32 ਅਤੇ ਪੀਡਬਲਯੂਆਰਐਮਡੀਸੀ ਵਿੱਚ 4 ਜ਼ਿਲਾਦਾਰਾਂ ਦੀਆਂ ਅਸਾਮੀਆਂ ਹਨ।
Published by: Ashish Sharma
First published: July 30, 2021, 3:24 PM IST
ਹੋਰ ਪੜ੍ਹੋ
ਅਗਲੀ ਖ਼ਬਰ