Punjab Police Constable Result 2021 Declared: ਰਾਜ ਪੁਲਿਸ ਭਰਤੀ ਬੋਰਡ (Punjab Police) ਨੇ 4358 ਅਸਾਮੀਆਂ ਲਈ ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2021 (Punjab Police Constable Result 2021) ਜਾਰੀ ਕੀਤਾ ਹੈ। ਜਿਹੜੇ ਉਮੀਦਵਾਰ ਇਸ ਪ੍ਰੀਖਿਆ (Punjab Police Constable Exam 2021) ਵਿੱਚ ਸ਼ਾਮਲ ਹੋਏ ਹਨ, ਉਹ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ punjabpolice.gov.in 'ਤੇ ਜਾ ਕੇ ਆਪਣਾ ਨਤੀਜਾ (Punjab Police Constable Result 2021) ਉਤੇ ਦੇਖ ਸਕਦੇ ਹਨ। ਜ਼ਿਲ੍ਹਾ ਅਤੇ ਹਥਿਆਰਬੰਦ ਕਾਡਰਾਂ ਲਈ ਪੰਜਾਬ ਪੁਲਿਸ ਕਾਂਸਟੇਬਲਾਂ ਦੀ ਲਿਖਤੀ ਪ੍ਰੀਖਿਆ 25 ਅਤੇ 26 ਸਤੰਬਰ, 2021 ਨੂੰ ਹੋਈ ਸੀ।
ਉਮੀਦਵਾਰ ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2021 ਇਸ ਲਿੰਕ 'ਤੇ ਕਲਿੱਕ ਕਰਕੇ ਆਪਣਾ ਨਤੀਜਾ (Punjab Police Constable Result 2021) ਵੀ ਸਿੱਧਾ ਦੇਖ ਸਕਦੇ ਹਨ। ਰਿਪੋਰਟਾਂ ਮੁਤਾਬਕ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ 4.7 ਲੱਖ ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਅੰਤਿਮ ਉੱਤਰ ਕੁੰਜੀ 29 ਸਤੰਬਰ, 2021 ਨੂੰ ਜਾਰੀ ਕੀਤੀ ਗਈ ਸੀ, ਅਤੇ ਉਮੀਦਵਾਰਾਂ ਨੂੰ ਆਪਣੇ ਇਤਰਾਜ਼ ਉਠਾਉਣ ਲਈ 1 ਅਕਤੂਬਰ, 2021 ਤੱਕ ਦਾ ਸਮਾਂ ਦਿੱਤਾ ਗਿਆ ਸੀ। ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2021 ਪੂਰੀ ਤਰ੍ਹਾਂ ਉਮੀਦਵਾਰਾਂ ਦੁਆਰਾ ਉਠਾਏ ਗਏ ਇਤਰਾਜ਼ਾਂ ਅਤੇ ਸੰਸ਼ੋਧਿਤ ਉੱਤਰ ਕੁੰਜੀ 'ਤੇ ਅਧਾਰਤ ਹੈ।
ਮੈਰਿਟ ਸੂਚੀ ਵਿੱਚ ਸ਼ਾਮਲ ਉਮੀਦਵਾਰਾਂ ਦੇ ਨਾਵਾਂ ਨੂੰ ਦਸਤਾਵੇਜ਼ ਤਸਦੀਕ ਜਾਂ ਸਰੀਰਕ ਕੁਸ਼ਲਤਾ ਟੈਸਟ ਲਈ ਬੁਲਾਇਆ ਜਾਵੇਗਾ।
ਪੰਜਾਬ ਪੁਲਿਸ ਕਾਂਸਟੇਬਲ ਨਤੀਜੇ 2021 ਨੂੰ ਇੰਜ ਕਰੋ ਚੈਕ
ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ punjabpolice.gov.in 'ਤੇ ਜਾਓ।
ਹੋਮਪੇਜ 'ਤੇ ਉਪਲਬਧ 'ਰਿਕਰੂਟਮੈਂਟ' ਸੈਕਸ਼ਨ 'ਤੇ ਜਾਓ ਅਤੇ ਉਚਿਤ ਲਿੰਕ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਸਿੱਧੇ ਲਿੰਕ 'ਤੇ ਕਲਿੱਕ ਕਰੋ ਜਿੱਥੇ ਪੰਜਾਬ ਪੁਲਿਸ ਕਾਂਸਟੇਬਲ ਨਤੀਜਾ 2021 ਲਿਖਿਆ ਹੋਇਆ ਹੈ
ਇੱਕ PDF ਫਾਈਲ ਖੁੱਲ ਜਾਵੇਗੀ।
ਪੰਜਾਬ ਪੁਲਿਸ ਕਾਂਸਟੇਬਲ ਨਤੀਜੇ 2021 ਦੀ ਜਾਂਚ ਕਰੋ ਅਤੇ ਇਸਨੂੰ ਭਵਿੱਖ ਦੇ ਸੰਦਰਭ ਲਈ ਸੁਰੱਖਿਅਤ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career, Punjab Police, Result