ਭਾਰਤੀ ਰਿਜ਼ਰਵ ਬੈਂਕ (RBI) ਵਿੱਚ ਨੌਕਰੀ ਦੀ ਇੱਛਾ ਰੱਖਣ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ। ਭਾਰਤੀ ਰਿਜ਼ਰਵ ਬੈਂਕ (RBI) ਫਾਰਮਾਸਿਸਟ ਦੇ ਅਹੁਦਿਆਂ ਲਈ ਪੋਸਟਾਂ ਕੱਢੀਆਂ ਹਨ। ਇਸ ਭਰਤੀ ਦੇ ਤਹਿਤ ਕੁੱਲ 25 ਪੋਸਟਾਂ ਭਰੀਆਂ ਜਾਣੀਆਂ ਹਨ। ਇਸਦੇ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 10 ਅਪ੍ਰੈਲ ਹੈ। ਆਰਬੀਆਈ ਦੀ ਭਰਤੀ 2023 ਲਈ ਅਪਲਾਈ ਕਰਨ ਦੇ ਚਾਹਨਵਾਨ 'ਤੇ ਯੋਗ ਉਮੀਦਵਾਰ ਆਰਬੀਆਈ ਦੀ ਅਧਿਕਾਰਤ ਵੈੱਬਸਾਈਟ rbi.org.in ਉੱਤੇ ਜਾ ਕੇ ਅਪਲਾਈ ਕਰ ਸਕਦੇ ਹਨ। ਆਓ ਜਾਣਦੇ ਹਾਂ ਇਸ ਭਰਤੀ ਸੰਬੰਧੀ ਡਿਟੇਲ-
ਆਰਬੀਆਈ ਭਰਤੀ ਲਈ ਲੋੜੀਂਦੀ ਯੋਗਤਾ
ਜਿਹੜੇ ਉਮੀਦਵਾਰ ਭਾਰਤੀ ਰਿਜ਼ਰਵ ਬੈਂਕ (RBI) ਫਾਰਮਾਸਿਸਟ ਦੇ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ ਮੈਟ੍ਰਿਕ ਜਾਂ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਇਸਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਕੋਲ ਫਾਰਮੇਸੀ ਐਕਟ 1948 ਦੇ ਤਹਿਤ ਰਜਿਸਟਰਡ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਫਾਰਮੇਸੀ ਵਿੱਚ ਡਿਪਲੋਮਾ ਕੀਤਾ ਹੋਇਆ ਹੋਣਾ ਚਾਹੀਦਾ ਹੈ।
RBI ਭਰਤੀ ਲਈ ਚੋਣ ਪ੍ਰਕਿਰਿਆ
ਆਰਬੀਆਈ ਦੀ ਭਰਤੀ 2023 ਦੇ ਲਈ ਉਮੀਦਵਾਰਾਂ ਨੂੰ ਸਾਰੀਆਂ ਵਿਦਿਅਕ ਯੋਗਤਾਵਾਂ (PG/ਡਿਗਰੀ/ਡਿਪਲੋਮਾ), ਵੱਖ-ਵੱਖ ਬੈਂਕ ਡਿਸਪੈਂਸਰੀਆਂ ਤੋਂ ਰਿਹਾਇਸ਼ ਦੀ ਦੂਰੀ, PSB/PSU/ਸਰਕਾਰੀ ਸੰਗਠਨ/RBI ਆਦਿ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦਾ ਇੰਟਰਵਿਊ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦਾ ਮੈਡੀਕਲ ਟੈਸਟ ਅਤੇ ਦਸਤਾਵੇਜ਼ਾਂ ਦੀ ਤਸਦੀਕ ਵੀ ਕੀਤੀ ਜਾਵੇਗੀ।
ਆਰਬੀਆਈ ਭਰਤੀ 2023 ਜ਼ਰੂਰੀ ਵੇਰਵੇ
ਆਰਬੀਆਈ ਭਰਤੀ 2023 ਦੇ ਲਈ ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ। ਇਸਦੇ ਲਈ ਤੁਸੀਂ ਅਰਜ਼ੀ ਫਾਰਮ ਦੇ ਨਾਲ ਲੋੜੀਂਦੇ ਦਸਤਾਵੇਜ਼ ਲਗਾ ਕੇ, ਇਸਨੂੰ ਖੇਤਰੀ ਡਾਇਰੈਕਟਰ, ਮਨੁੱਖੀ ਸਰੋਤ ਪ੍ਰਬੰਧਨ ਵਿਭਾਗ, ਭਰਤੀ ਸੈਕਸ਼ਨ, ਰਿਜ਼ਰਵ ਬੈਂਕ ਆਫ਼ ਇੰਡੀਆ, ਮੁੰਬਈ ਖੇਤਰੀ ਦਫ਼ਤਰ, ਸ਼ਹੀਦ ਭਗਤ ਸਿੰਘ ਰੋਡ, ਫੋਰਟ, ਮੁੰਬਈ - 400001 ਵਿੱਚ ਜਮ੍ਹਾਂ ਵੀ ਕਰਵਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।