UBI Recruitment 2021: ਯੂਨੀਅਨ ਬੈਂਕ ਆਫ਼ ਇੰਡੀਆ (ਯੂਬੀਆਈ) ਨੇ ਵੱਖ-ਵੱਖ ਵਿਭਾਗਾਂ ਵਿੱਚ ਸਪੈਸ਼ਲਿਸਟ ਅਫਸਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਸ ਤਹਿਤ ਅਸਿਸਟੈਂਟ ਮੈਨੇਜਰ, ਮੈਨੇਜਰ ਅਤੇ ਸੀਨੀਅਰ ਮੈਨੇਜਰ ਦੇ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਕੁੱਲ 347 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਯੂਬੀਆਈ ਦੀ ਅਧਿਕਾਰਤ ਵੈਬਸਾਈਟ Unionbankofindia.co.in ਦੁਆਰਾ ਅਰਜ਼ੀ ਦੇ ਸਕਦੇ ਹਨ।
ਅਰਜ਼ੀ ਲਈ ਮਹੱਤਵਪੂਰਣ ਤਰੀਕਾਂ
ਯੂਬੀਆਈ ਦੁਆਰਾ ਜਾਰੀ ਕੀਤੀ ਗਈ ਭਰਤੀ ਨੋਟੀਫਿਕੇਸ਼ਨ ਦੇ ਅਨੁਸਾਰ, ਅਰਜ਼ੀ ਪ੍ਰਕਿਰਿਆ 12 ਅਗਸਤ 2021 ਤੋਂ ਸ਼ੁਰੂ ਹੋ ਗਈ ਹੈ। ਉਮੀਦਵਾਰ 3 ਸਤੰਬਰ 2021 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਵਿਦਿਅਕ ਯੋਗਤਾ ਅਤੇ ਉਮਰ ਸੀਮਾ
ਸਹਾਇਕ ਮੈਨੇਜਰ- ਮਾਨਤਾ ਪ੍ਰਪਤ ਸੰਸਥਾ ਤੋਂ ਗ੍ਰੈਜੂਏਟ ਅਤੇ ਐਮਬੀਏ/ਪੀਜੀਡੀਬੀਐਮ ਜਾਂ ਇੰਜੀਨੀਅਰਿੰਗ ਡਿਗਰੀ।
ਉਮਰ ਹੱਦ- (20 ਤੋਂ 30 ਸਾਲ)
ਮੈਨੇਜਰ - ਸੰਬੰਧਤ ਵਪਾਰ/ ਵਿਸ਼ੇ ਜਾਂ ਖੇਤਰ ਵਿੱਚ ਗ੍ਰੈਜੂਏਸ਼ਨ ਜਾਂ ਪੀਜੀ। ਘੱਟੋ ਘੱਟ ਤਿੰਨ ਸਾਲਾਂ ਦਾ ਤਜਰਬਾ ਵੀ ਹੋਵੇ।
ਉਮਰ ਹੱਦ - (25 ਤੋਂ 35 ਸਾਲ ਦੇ ਵਿਚਕਾਰ)
ਸੀਨੀਅਰ ਮੈਨੇਜਰ - ਸੀਏ, ਸੀਐਫਏ, ਸੀਐਸ ਜਾਂ ਐਮਬੀਏ ਘੱਟੋ ਘੱਟ 5 ਸਾਲਾਂ ਦੇ ਤਜ਼ਰਬੇ ਦੇ ਨਾਲ।
ਉਮਰ ਹੱਦ- (30 ਤੋਂ 40 ਸਾਲ ਦੇ ਵਿਚਕਾਰ)
ਨੋਟ- ਵਿਦਿਅਕ ਯੋਗਤਾ, ਪੋਸਟ, ਉਮਰ ਸੀਮਾ ਅਤੇ ਅਰਜ਼ੀ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਭਰਤੀ ਨੋਟੀਫਿਕੇਸ਼ਨ ਪੜ੍ਹੋ। ਗਲਤ ਢੰਗ ਨਾਲ ਭਰਿਆ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਲਈ ਬਿਓਰਾ ਭਰਨ ਤੋਂ ਪਹਿਲਾਂ ਇੱਕ ਵਾਰੀ ਚੰਗੀ ਤਰ੍ਹਾਂ ਫਾਰਮ ਦੀ ਜਾਂਚ ਜ਼ਰੂਰ ਕਰ ਲਉ।
ਪੋਸਟਾਂ ਦਾ ਵੇਰਵਾ
ਅਸਿਸਟੈਂਟ ਮੈਨੇਜਰ (ਜੰਗਲਾਤ) - 120 ਪੋਸਟ
ਸੀਨੀਅਰ ਮੈਨੇਜਰ (ਰਿਸਕ) - 60 ਪੋਸਟ
ਮੈਨੇਜਰ (ਰਿਸਕ) - 60 ਪੋਸਟ
ਮੈਨੇਜਰ (ਜੰਗਲਾਤ) - 50 ਪੋਸਟ
ਅਸਿਸਟੈਂਟ ਮੈਨੇਜਰ (ਟੈਕਨੀਕਲ ਅਫਸਰ) - 26 ਪੋਸਟ
ਮੈਨੇਜਰ (ਚਾਰਟਰਡ ਅਕਾਉਂਟੈਂਟ) - 14 ਪੋਸਟ
ਮੈਨੇਜਰ (ਸਿਵਲ ਇੰਜੀਨੀਅਰ) - 7 ਪੋਸਟ
ਮੈਨੇਜਰ (ਆਰਕੀਟੈਕਟ) - 7 ਪੋਸਟ
ਮੈਨੇਜਰ (ਇਲੈਕਟ੍ਰੀਕਲ ਇੰਜੀਨੀਅਰ) - 2 ਪੋਸਟ
ਮੈਨੇਜਰ (ਪ੍ਰਿੰਟਿੰਗ ਟੈਕਨਾਲੋਜਿਸਟ) - 1 ਪੋਸਟ
UBI Recruitment 2021, UBI ਭਰਤੀ 2021
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Career, Government job, Jobs, Recruitment